‘ਕਈ ਵਾਰ ਵੀਰਵਾ ਅਜੀਬੋ-ਗਰੀਬ ਗੱਲਾਂ ਸੁਣਨ ਨੂੰ ਮਿਲਦੀਆਂ ਮੇਰਾ ਤਾਂ ਸੁਣ ਕੇ ਸਿਰ ਘੁੰਮਣ ਲੱਗ ਪੈਂਦਾ।
”ਕਿੱਦਾਂ ਦੀਆਂ ਗੱਲਾਂ ਆਯੁਸ਼ੀ ਮੈਨੂੰ ਵੀ ਦੱਸ ਐਸੀ ਕਿਹੜੀ ਗੱਲ ਸੁਣੀ ਤੂੰ?
‘ਮੈਨੂੰ ਪਤਾ ਲੱਗਾ ਵੀ ਇੱਕ ਜਗਾਹ ਐਦਾਂ ਈ ਇੱਕ ਕੋਠਾ ਆ ਉਥੋਂ ਕੋਈ ਕੁੜੀ ਗਈ ਸੀ ਕਿਸੇ ਕੋਲ ਮੂਹਰੇ ਪੰਜ ਜਣੇ ਸੀ ਉਹਨੀ ਕੁੜੀ ਮਾਰਤੀ ਰਾਤੋ-ਰਾਤ।
”ਤੋਬਾ-ਤੋਬਾ ਪਰ ਇਸਤੋਂ ਵੀ ਅਜੀਬ ਗੱਲ ਇੱਕ ਮੈਨੂੰ ਪਤਾ ਆ ਜੋ ਸ਼ਾਇਦ ਹਜੇ ਤੈਨੂੰ ਨੀ ਪਤਾ।
‘ਅੱਛਾ ਉਹ ਕਿਹੜੀ ਗੱਲ ਮੈਨੂੰ ਦੱਸ ਹੁਣੇ।
”ਸੁਣ ਫਿਰ ਉਹ ਆਪਣਾ ‘ਮੰਗਤੂ’ ਆ ਨਾ ਜਿਹੜਾ?
‘ਕਿਹੜਾ ਉਹ ਜਿਹੜਾ ਬਾਹਰੋਂ ਗਾਹਕ ਲੱਭ ਕੇ ਲਿਆਉਂਦਾ ਹੁੰਦਾ?
”ਹਾਂ-ਹਾਂ ਉਹੀ ਤੈਨੂੰ ਪਤਾ ਉਸਦੀ ਮਾਂ ਵੀ ਸਾਡੇ ਧੰਦੇ ਵਿੱਚ ਸੀ ਪਰ ਉਹ ਹੈਗੀ ਕਿਸੇ ਹੋਰ ਕੋਠੇ ਤੇ ਸੀ ਸੋਹਣੀ ਰੱਜ ਕੇ ਸੀ ਕਿਸੇ ਸ਼ਾਹੂਕਾਰ ਨੇ ਉਸਨੂੰ ਦੋ ਵਾਰ ਮਾਂ ਬਣਾਇਆ ਸੀ ਇੱਕ ਮੁੰਡਾ ਤੇ ਇੱਕ ਕੁੜੀ ਸੀ ਉਸਦੇ। ਜਦੋਂ ਉਹ ਅਚਾਨਕ ਮਰੀ ਤਾਂ ਬੱਚੇ ਹਜੇ ਛੋਟੇ ਸੀ ਖਾਲਾ ਨੂੰ ਉਸਦੀ ਮੌਤ ਹੋਣ ਤੇ ਆਪਣਾ ਆਰਥਿਕ ਨੁਕਸਾਨ ਜਾਪਿਆ ਤਾਂ ਉਸਨੇ ਕੁੜੀ ਇਹ ਸੋਚ ਕੇ ਕਿਸੇ ਬੁੱਢੀ ਕੋਲੋਂ ਪਲਾ ਲਈ ਤਾਂਕਿ ਵੱਡੀ ਹੋ ਕੇ ਖਾਲਾ ਉਸਤੋਂ ਪੈਸੇ ਵੱਟੇ।
‘ਉਹ ਅੱਛਾ ਤੇ ਉਹ ਮੁੰਡਾ ਕਿਧਰ ਗਿਆ ਉਸਦਾ ਭਰਾ?
”ਤੂੰ ਸੁਣ ਤਾਂ ਸਹੀ ਸ਼ੁਰੂ ਤੋਂ ਹੀ ਖਾਲਾ ਨੇ ਉਹਨਾਂ ਭੈਣ ਭਰਾ ਨੂੰ ਅਲੱਗ ਰੱਖਿਆ ਸੀ। ਹੁਣ ਉਹ ਕੁੜੀ ਤਾਂ ਆਪਣੇ ਇਸੇ ਕੋਠੇ ਤੇ ਆ….
‘ਅੱਛਾ ਹੁਣੇ ਮੈਨੂੰ ਉਸਦਾ ਨਾਮ ਦੱਸ?
”ਉਹੀ ਯਾਰ ਗੋਰੇ ਜਿਹੇ ਰੰਗ ਵਾਲੀ ਜਾਨਵੀ।
‘ਅੱਛਾ ਜਾਨਵੀ ਉਹ ਕੁੜੀ ਆ ਤੇ ਉਸਦਾ ਭਰਾ ਕਿਧਰ ਆ?
”ਕਿਸਮਤ ਦੀ ਮਾਰ ਦੇਖ ਇਹ ਵਾਲਾ ‘ਮੰਗਤੂ’ ਹੀ ਉਸਦਾ ਭਰਾ ਆ ਜੋ ਹੁਣ ਆਪਣੀ ਹੀ ਭੈਣ ਦਾ ‘ਦਲਾਲ’ ਬਣਿਆ ਬੈਠਾ।
‘ਹਾਏ ਰੱਬਾ ਮੈਂ ਪਾਗਲ ਹੋ ਜਾਣਾ ਮੈਨੂੰ ਫਟਾ-ਫਟ ਇੱਕ ਪੈੱਗ ਬਣਾ ਦੇ ਯਾਰ।
ਗੰਢ-ਤੁੱਪ
ਆਮ-ਤੌਰ ਤੇ ਪਹਿਲਾਂ ਵੀ ਕੋਠੇ ਤੇ ਕਿਸੇ ਨਾ ਕਿਸੇ ਤਰਾਂ ਦਾ ਰੌਲਾ ਰੱਪਾ ਪਿਆ ਹੀ ਰਹਿੰਦਾ ਸੀ ਪਰ ਅੱਜ ਤਾਂ ਹੱਦ ਹੀ ਹੋ ਗਈ ਸੀ ਪਤਾ ਨੀ ਕੋਈ ਕਿਉਂ ਤੜਕੇ-ਤੜਕੇ ਹੀ ਖਾਲਾ ਦੇ ਗਲ਼ ਪੈਣ ਨੂੰ ਕਰ ਰਿਹਾ ਸੀ। ਉਂਝ ਤਾਂ ਖਾਲਾ ਦੇ ਮੂਹਰੇ ਬੋਲਣ ਦੀ ਕਿਸੇ ਦੀ ਹਿੰਮਤ ਨਹੀਂ ਸੀ ਪਰ ਫਿਰ ਵੀ ਕਦੇ-ਕਦੇ ਕਿਸੇ ਕੁੜੀ ਦੀ ਬੇਵਕੂਫੀ ਕਾਰਣ ਖਾਲਾ ਨੂੰ ਮਜ਼ਬੂਰਣ ਆਪਣਾ ਸਿਰ ਝੁਕਾਉਣਾ ਪੈਂਦਾ ਉਹ ਵੱਖਰੀ ਗੱਲ ਹੈ ਕੀ ਆਪਣੇ ਸਿਰ ਝੁਕਾਉਣ ਦਾ ਬਦਲਾ ਖਾਲਾ ਉਹ ਕੁੜੀ ਕੋਲੋਂ ਬੜੀ ਜਲਦੀ ਅਤੇ ਬੜੇ ਅਜ਼ੀਬੋ-ਗਰੀਬ ਤਰੀਕੇ ਨਾਲ ਲੈਂਦੀ ਸੀ। ਬਾਹਰ ਹੋਣ ਵਾਲਾ ਰੌਲ਼ਾ ਰੱਪਾ ਸੁਣ ਕੇ ਭਾਵਿਕਾ ਜਦ ਦੇਵੀਕਾ ਦੇ ਕਮਰੇ ਵੱਲ ਆਈ ਤਾਂ ਦੇਵੀਕਾ ਨੇ ਪੈਂਦੀ ਸੱਟੇ ਹੀ ਪੁੱਛਣਾ ਸ਼ੁਰੂ ਕਰਤਾ।
‘ਭਾਵਿਕਾ ਆਹ ਬਾਹਰ ਅਸਮਾਨ ਕਿਸਨੇ ਸਿਰ ਤੇ ਚੁੱਕਿਆ?
”ਉਹ ਹੈਗਾ ਆ ਯਾਰ ਕੋਈ ਅਮੀਰਜ਼ਾਦਾ।
‘ਉਹ ਤਾਂ ਠੀਕ ਆ ਪਰ ਉਹ ਖਾਲਾ ਨਾਲ ਫਸ ਕਿਉਂ ਰਿਹਾ ਆ?
”ਦਰਾਸਲ ਉਹ ਕਹਿ ਰਿਹਾ ਆ ਕਿ ਰਾਤ ਉਹ ਜਿਸ ਕੁੜੀ ਨਾਲ ਪਲੰਘ ਤੇ ਸੀ ਉਸ ਕੁੜੀ ਨੂੰ ਉਸਦੇ ਬਟੂਏ ਵਿੱਚੋਂ ਸਾਰੇ ਪੈਸੇ ਕੱਢ ਲਏ।
‘ਅੱਛਾ ਤਾਂ ਇਹ ਗੱਲ ਆ ਵੈਸੇ ਤੈਨੂੰ ਕੀ ਲੱਗਦਾ?
”ਲੱਗਣਾ ਕੀ ਆ ਸਭ ਨੂੰ ਪਤਾ ਈ ਆ ਕੀ ਉਸਨੇ ਈ ਕੱਢੇ ਆ ਪੈਸੇ ਕਿਉਂਕਿ ਪਹਿਲਾਂ ਵੀ ਉਸਨੇ ਐਦਾਂ ਈ ਕੀਤਾ ਸੀ ਇੱਕ ਵਾਰ।
‘ਉਹ ਐਦਾਂ ਕਰਦੀ ਕਿਉਂ ਆ?
”ਪੱਕਾ ਨੀ ਪਤਾ ਪਰ ਵੈਸੇ ਮੈਂ ਕਿਸੇ ਤੋਂ ਸੁਣਿਆ ਆ ਕੀ ਉਹਨੂੰ ਇਹ ਭੈੜੀ ਆਦਤ ਆ ਚੋਰੀ ਦੀ।
‘ਠੀਕ ਹੈ ਹੁਣ ਕੀ ਫੈਸਲਾ ਹੋਇਆ ਫਿਰ?
”ਕੁਛ ਨੀ ਖਾਲਾ ਨੇ ਕੁੱਛ ਪੈਸੇ ਕੋਲੋਂ ਦੇ ਕੇ ਉਸ ਬੰਦੇ ਨੂੰ ਪਤਿਆ ਕੇ ਤੋਰਤਾ।
‘ਫਿਰ ਹੁਣ ਖਾਲਾ ਉਸ ਕੁੜੀ ਦੇ ਦਵਾਲੇ ਹੋਊ ਕੇ ਨਾ?
”ਦਵਾਲੇ ਕੀ ਹੁਣਾ ਉਸਦੀ ਤਾਂ ਖਾਲਾ ਨਾਲ ਗੰਢ-ਤੁੱਪ ਆ ਖਾਲਾ ਦੇ ਕਹਿਣ ਤੇ ਹੀ ਉਸਨੇ ਚੋਰੀ ਕੀਤੀ ਹੋਓੂ।