ਪੈਰਿਸ, (ਸੁਖਵੀਰ ਸਿੰਘ ਸੰਧੂ) – ਫਗਵਾੜੇ ਵਾਲਿਆ ਦਾ ਜੱਥਾ ਭਾਈ ਗੁਰਮੀਤ ਸਿੰਘ, ਭਾਈ ਹਰਪ੍ਰੀਤ ਸਿੰਘ ਅਤੇ ਭਾਈ ਦਲਜੀਤ ਸਿੰਘ ਵਲੋਂ ਗਾiੋੲਨ ਕੀਤਾ ਗਿਆ ਗੁਰਬਾਣੀ ਸ਼ਬਦ “ਸਤਿਗੁਰੂ ਨਾਨਕ ਦੇਵ”, ਸ੍ਰੀ ਗੁਰੂ ਗਬਿੰਦ ਸਿੰਘ ਗੁਰੁਦੁਆਰਾ (ਬਰੈਡਫੋਰਡ) ਵਿਖੇ,ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਜੁੜੀ ਭਾਰੀ ਸੰਗਤ ਦੇ ਇੱਕਠ ਵਿੱਚ ਪ੍ਰਬੰਧਕ ਕਮੇਟੀ ਵਲੋਂ ਰਲੀਜ਼ ਕੀਤਾ ਗਿਆ ਹੈ।ਗੁਰੂਦੁਆਰਾ ਸਾਹਿਬ ਜੀ ਦੇ ਕੀਰਤੀਨਏ ਭਾਈ ਰਵਿੰਦਰ ਸਿੰਘ ਯੂ ਕੇ ਵਾਲਿਆਂ ਨੇ ਦੱਸਿਆ ਕਿ ਇਹ ਗੁਰਬਾਣੀ ਸ਼ਬਦ ਫਗਵਾੜੇ ਵਾਲਿਆਂ ਦੇ ਜਥੇ ਵਲੋਂ ਗਾਇਨ ਕੀਤਾ ,ਅਤੇ ਮਿਊਜ਼ਿਕ ਡਾਇਰੈਕਟਰ ਸ. ਜਗਤਾਰ ਸਿੰਘ ਰੋਮਾਣਾ ਜੀ ਦੇ ਵਿਸ਼ੇਸ ਸਹਿਯੋਗ ਸਦਕਾ ਜਿਸ ਦੇ ਪੇਸ਼ ਕਰਤਾ ਜਪਨੀਤ ਕੌਰ ਨੰਗਲ ਈਸ਼ਰ ਤੇ ਪ੍ਰੋਡਿਊਸਰ ਸ੍ਰੀ ਮਤੀ ਰਾਜਵਿੰਦਰ ਕੌਰ ਨੀਰੂ ਜੀ ਹਨ।ਉਹਨਾਂ ਇਹ ਵੀ ਦੱਸਿਆ ਕਿ ਮਿਊਜ਼ਿਕ ਬੈਨਰ ਨੰਗਲ ਈਸ਼ਰ ਵਾਲਿਆਂ ਵਲੋਂ ਇਸ ਸ਼ਬਦ ਦੀ ਆਡੀਓ ਤੇ ਵੀਡੀਓ ਨੂੰ ਵਿਸ਼ਵ ਪੱਧਰ ਤੇ ਰਲੀਜ਼ ਕੀਤਾ ਜਾ ਰਿਹਾ ਹੈ।ਇਥੇ ਇਹ ਦੱਸਣ ਯੋਗ ਹੈ ਕਿ ਇਸ ਦੀ ਆਡਿਓ ਰੋਮਾਣਾ ਮਿਊਜ਼ਿਕ ਪ੍ਰਡੈਕਸ਼ਨ ਹਾਊਸ ਯੂਕੇ ਅਤੇ ਵੀਡੀਓ ਰੁਦਰਾ ਮੂਵੀਜ਼ ਹੁਸ਼ਿਆਰਪੁਰ ਵਾਲਿਆ ਨੇ ਤਿਆਰ ਕੀਤੀ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 554 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਬਾਣੀ ਸ਼ਬਦ ਰਲੀਜ਼ ਕੀਤਾ ਗਿਆ
This entry was posted in ਅੰਤਰਰਾਸ਼ਟਰੀ.