ਬਲਾਚੌਰ, (ਉਮੇਸ਼ ਜੋਸ਼ੀ) – ਜਿਸ ਦਿਨ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ,ਉਸ ਦਿਨ ਤੋਂ ਵਿਕਾਸ ਕੰਮਾਂ ਨੂੰ ਬਰੇਕ ਲੱਗ ਗਈ ਅਤੇ ਕੋਈ ਵੀ ਨਵਾਂ ਪ੍ਰੋਜੈਕਟ ਸ਼ੁਰੂ ਤੱਕ ਨਹੀ ਹੋਇਆ,ਮੁੱਖ ਮੰਤਰੀ ਮਾਨ ,ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮਿਲ ਕੇ ਜਿਹੜੇ ਉਦਘਾਟਨ ਕਰ ਰਹੇ ਹਨ,ਉਹ ਪਿੱਛਲੀਆਂ ਸਰਕਾਰਾਂ ਵੱਲੋਂ ਸ਼ੁਰੂ ਕੀਤੇ ਗਏ ਸਨ,ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਪ੍ਰਗਟ ਕੀਤੇ।ਉਹ ਨਾਮਵਰ ਸਮਾਜ ਸੇਵੀ ਚੌਧਰੀ ਮਦਨ ਲਾਲ ਸਿਆਣਾ ਦੀ ਧਰਮ ਪਤਨੀ ਬੀਬੀ ਜੀਤੋ ਦੇਵੀ ਸਾਬਕਾ ਉੱਪ ਪ੍ਰਧਾਨ ਨਗਰ ਕੌਂਸਲ ਜਿਨ੍ਹਾਂ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ, ਸੰਬਧੀ ਚੌਧਰੀ ਮਦਨ ਲਾਲ ਅਤੇ ਪਰਿਵਾਰਕ ਮੈਂਬਰਾਂ ਨਾਲ ਅਫਸੋਸ ਕਰਨ ਲਈ ਆਏ ਸਨ।ਉਨ੍ਹਾਂ ਨਾਲ ਆਏ ਬਲਾਚੌਰ ਤੋਂ ਸਾਬਕਾ ਕਾਂਗਰਸੀ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਸਾਬਕਾ ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਸੈਣੀ ਅਤੇ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਆਖਿਆ ਕਿ ਪੰਜਾਬ ਵਿੱਚ ਨਸ਼ਿਆਂ ਕਾਰਨ ਆਏ ਦਿਨ ਨੌਜਵਾਨ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ,ਅਤੇ ਨਸ਼ੇ ਦੇ ਸੌਦਾਗਰਾਂ ਤੇ ਹੌਂਸਲੇ ਦਿਨ ਬ ਦਿਨ ਵਧ ਰਹੇ ਹਨ।ਇਸ ਮੌਕੇ ਜਤਿੰਦਰ ਚੌਧਰੀ,ਦਿਨੇਸ਼ ਕੁਮਾਰ ਦੀਪਾ, ਬਲਦੇਵ ਸਿੰਘ ਭਾਟੀਆ, ਰਾਜਿੰਦਰ ਸਿੰਘ ਸ਼ਿੰਦੀ ਦਫਤਰ ਇੰਚਾਰਜ ਜਿਲ੍ਹਾ ਕਾਂਗਰਸ ਅਤੇ ਹੋਰ ਹਾਜਿਰ ਸਨ।ਉਹ ਨਾਮਵਰ ਸਮਾਜ ਸੇਵੀ ਚੌਧਰੀ ਮਦਨ ਲਾਲ ਸਿਆਣਾ ਦੀ ਧਰਮ ਪਤਨੀ ਬੀਬੀ ਜੀਤੋ ਦੇਵੀ ਸਾਬਕਾ ਉੱਪ ਪ੍ਰਧਾਨ ਨਗਰ ਕੌਂਸਲ ਜਿਨ੍ਹਾਂ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ, ਸੰਬਧੀ ਚੌਧਰੀ ਮਦਨ ਲਾਲ ਅਤੇ ਪਰਿਵਾਰਕ ਮੈਂਬਰਾਂ ਜਤਿੰਦਰ ਚੌਧਰੀ, ਦਿਨੇਸ਼ ਕੁਮਾਰ ਦੀਪਾ ਨਾਲ ਅਫਸੋਸ ਕਰਨ ਲਈ ਆਏ ਸਨ।
ਸਰਕਾਰ ਦੀਆਂ ਨੀਤੀਆਂ ਕਾਰਨ ਪੰਜਾਬ ਵਿੱਚ ਵਿਕਾਸ ਕੰਮਾਂ ਨੂੰ ਲੱਗੀ ਬਰੇਕ- ਰਾਣਾ ਗੁਰਜੀਤ ਸਿੰਘ
This entry was posted in ਪੰਜਾਬ.