ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਆਗਾਮੀ ਕਾਰਜਕਾਰੀ ਬੋਰਡ ਦੀਆਂ ਚੋਣਾਂ ‘ਚ ਮੋਜੂਦਾ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ‘ਤੇ ਉਨ੍ਹਾਂ ਦੇ ਨਜਦੀਕੀ ਮੈਂਬਰ ਨਵੀ ਕਮੇਟੀ ਦੇ ਗਠਨ ‘ਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਇਸ ਗਲ ਦਾ ਪ੍ਰਗਟਾਵਾ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਮੈਂਬਰ ਇੰਦਰ ਮੋਹਨ ਸਿੰਘ ਨੇ ਦਸਿਆ ਕਿ ਕਮੇਟੀ ਦੇ ਕਾਰਜਕਾਰੀ ਬੋਰਡ ਦੀਆਂ ਜਨਵਰੀ 2024 ‘ਚ ਨਿਰਧਾਰਤ ਚੋਣਾਂ ਲਈ ਜਨਵਰੀ ਦੇ ਪਹਿਲੇ ਹਫਤੇ ‘ਚ ਨੋਟਿਸ ਜਾਰੀ ਕੀਤਾ ਜਾ ਸਕਦਾ ਹੈ। ਉਨ੍ਹਾਂ ਦਸਿਆ ਕਿ ਮੋਜੂਦਾ ਹਾਲਾਤਾਂ ‘ਚ ਦਿੱਲੀ ਕਮੇਟੀ ‘ਤੇ ਕਾਬਿਜ ਸ਼੍ਰੋਮਣੀ ਅਕਾਲੀ ਦਲ (ਦਿੱਲੀ ਸਟੇਟ) ਪਾਸ ਸਪੱਸ਼ਟ ਬਹੁਮਤ ਹਾਸਿਲ ਹੈ, ਇਸ ਲਈ ਇਸ ਪਾਰਟੀ ਨੂੰ ਨਵੀ ਕਮੇਟੀ ਮੁੱੜ੍ਹ ਬਣਾਉਨ ‘ਚ ਕੋਈ ਮੁਸ਼ਕਿਲ ਨਜਰ ਨਹੀ ਆ ਰਹੀ ਹੈ। ਇੰਦਰ ਮੋਹਨ ਸਿੰਘ ਨੇ ਦਸਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ, ਮਨਜੀਤ ਸਿੰਘ ਜੀ.ਕੇ. ‘ਤੇ ਸਰਨਾ ਗੁਟ ਦੇ ਗਠਜੋੜ੍ਹ ਦਾ ਕੁੱਲ ਅੰਕੜ੍ਹਾ 21-22 ਮੈਬਰਾਂ ਦੇ ਨੇੜ੍ਹੇ ਦਸਿਆ ਜਾ ਰਿਹਾ ਹੈ ‘ਤੇ ਇਹਨਾਂ ਮੈਂਬਰਾਂ ‘ਚੋਂ ਵੀ 4-5 ਮੈਂਬਰ ਪਾਲਾ ਬਦਲ ਕੇ ਮੋਜੂਦਾ ਕਮੇਟੀ ‘ਤੇ ਕਾਬਿਜ ਪਾਰਟੀ ਦੇ ਹੱਕ ‘ਚ ਆਪਣੀ ਵੋਟ ਦਾ ਭੁਗਤਾਨ ਕਰ ਸਕਦੇ ਹਨ, ਜਦਕਿ ਸ਼੍ਰੋਮਣੀ ਅਕਾਲੀ ਦਲ (ਦਿੱਲੀ ਸਟੇਟ) ਦੇ ਮੈਂਬਰਾਂ ਦਾ ਪਾਰਟੀ ਤੋਂ ਬਗਾਵਤ ਕਰਨ ਦਾ ਕੋਈ ਰੁਝਾਨ ਨਜਰ ਨਹੀ ਆ ਰਿਹਾ ਹੈ। ਉਨ੍ਹਾਂ ਦਸਿਆ ਕਿ ਅਦਾਲਤ ਵਲੋਂ ਜਨਵਰੀ ਦੇ ਪਹਿਲੇ ਹਫਤੇ ਨਿਰਧਾਰਤ ਸੁਣਵਾਈ ਦੋਰਾਨ 2 ਸਿੰਘ ਸਭਾ ਦੇ ਪ੍ਰਧਾਨਾਂ ਨੂੰ ਬਦਲੇ ਜਾਣ ‘ਤੇ ਇਕ ਮੈਂਬਰ ਦੀ ਮੂਲ ਮੈਂਬਰੀ ਰੱਦ ਹੋਣ ਦੀ ਸੂਰਤ ‘ਚ ਮੋਜੂਦਾ ਕਾਬਿਜ ਧੜ੍ਹੇ ਦੇ ਮੈੰਬਰਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਇੰਦਰ ਮੋਹਨ ਸਿੰਘ ਨੇ ਕਿਹਾ ਕਿ ਮੋਜੂਦਾ ਹਾਲਾਤਾਂ ਦੇ ਚਲਦੇ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੀ ਪ੍ਰਧਾਨਗੀ ਹੇਠ ਨਵੇ ਕਾਰਜਕਾਰੀ ਬੋਰਡ ਦੇ ਮੁੱੜ੍ਹ ਚੁਣੇ ਜਾਣ ਦੇ ਪੂਰੇ ਆਸਾਰ ਹਨ, ਇਸੇ ਲਈ ਵਿਰੋਧੀ ਧਿਰ ਕਾਰਜਕਾਰੀ ਬੋਰਡ ਦੀ ਚੋਣਾਂ ਪ੍ਰਤੀ ਕੋਈ ਖਾਸ ਦਿਲਚਸਪੀ ਨਹੀ ਵਿਖਾ ਰਹੇ ਹਨ।
ਦਿੱਲੀ ਗੁਰਦੁਆਰਾ ਕਮੇਟੀ ਪ੍ਰਧਾਨ ‘ਕਾਲਕਾ’ ਕਾਰਜਕਾਰੀ ਬੋਰਡ ਦੀ ਚੋਣਾਂ ‘ਚ ਮੁੱਖ ਭੂਮਿਕਾ ਨਿਭਾ ਸਕਦੇ ਹਨ – ਇੰਦਰ ਮੋਹਨ ਸਿੰਘ
This entry was posted in ਭਾਰਤ.