ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਇਸਤਰੀ ਵਿੰਗ ਦੇ ਮੁੱਖ ਸੇਵਾਦਾਰ ਬੀਬੀ ਰਣਜੀਤ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰ ਰਿਹਾ ਹੈ ਜੋ ਕਿ ਨਾ ਕਾਬਿਲੇ ਬਰਦਾਸ਼ਤ ਹੈ । ਉਨ੍ਹਾਂ ਵਲੋਂ ਪੇਸ਼ ਕੀਤਾ ਜਾ ਰਿਹਾ ਗ਼ਲਤ ਸਿੱਖ ਨੂੰ ਦੇਖਦਿਆਂ ਜੱਥੇਦਾਰ ਅਕਾਲ ਤਖਤ ਸਾਹਿਬਾਨ ਵੱਲੋਂ ਤਲਬ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਵਲੋਂ ਦੱਸੇ ਗਏ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਇਤਿਹਾਸ ਦੇ ਇਤਿਹਾਸਿਕ ਪ੍ਰਮਾਣ ਮੰਗਣੇ ਚਾਹੀਦੇ ਹਨ । ਦੋਨਾਂ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਸਿਰਸਾ ਨੇ ਕਿਹਾ ਸੀ ਕਿ ਗੁਰਦੁਆਰਾ ਰਕਾਬਗੰਜ ਸਾਹਿਬ ਮਸਜਿਦ ਢਾਹ ਕੇ ਬਣਾਇਆ ਗਿਆ ਹੈ ਜੋ ਕਿ ਜਾਣਬੁਝ ਕੇ ਸਿੱਖ ਇਤਿਹਾਸ ਨਾਲ ਆਰ ਐਸ ਐਸ ਦੇ ਇਸ਼ਾਰੇ ਤੇ ਕੀਤੀ ਗਈ ਛੇੜਛਾੜ ਹੈ। ਜਦੋਂ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਔਰੰਗਜ਼ੇਬ ਵੱਲੋਂ ਸ਼ਹੀਦ ਕੀਤਾ ਗਿਆ ਸੀ ਤਾਂ ਗੁਰੂ ਸਾਹਿਬ ਦਾ ਸੀਸ ਭਾਈ ਜੈਤਾ ਜੀ ਲੈ ਕੇ ਅਨੰਦਪੁਰ ਸਾਹਿਬ ਨੂੰ ਚਲੇ ਗਏ ਸਨ ਅਤੇ ਗੁਰੂ ਜੀ ਦੇ ਧੜ ਨੂੰ ਭਾਈ ਲੱਖੀ ਸ਼ਾਹ ਵਣਜਾਰਾ ਵਲੋਂ ਦਿੱਲੀ ਦੇ ਰਾਏਸੀਨਾ ਪਿੰਡ ਵਿਚ ਆਪਣੇ ਘਰ ਲਿਆ ਕੇ ਆਪਣੇ ਘਰ ਨੂੰ ਅੱਗ ਲਗਾ ਕੇ ਗੁਰੂ ਜੀ ਦੇ ਧੜ ਦਾ ਸਸਕਾਰ ਕਰ ਕਰ ਦਿੱਤਾ ਸੀ। ਪਰ ਸਿਰਸੇ ਵਲੋ ਕਿਹਾ ਜਾਣਾ ਕਿ ਇੱਥੇ ਇੱਕ ਮਸਜਿਦ ਸੀ ਜਿਸਨੂੰ ਤੋੜ ਕੇ ਗੁਰਦੁਆਰਾ ਸਾਹਿਬ ਬਣਾਇਆ ਗਿਆ ਨਾ ਕਾਬਿਲੇ ਬਰਦਾਸ਼ਤ ਹੈ । ਉਨ੍ਹਾਂ ਸਿਰਸਾ ਨੂੰ ਮੁੱਖਾਤਬਿਕ ਹੁੰਦਾ ਕਿਹਾ ਕਿ ਸਿੱਖਾਂ ਨੇ ਤਾਂ ਜੇਲ੍ਹਾਂ ਅੰਦਰ ਵੀ ਧਾਰਮਿਕ ਅੱਕਿਦੇ ਬਣਾਏ ਹਨ ਕੌਈ ਵੀ ਸਿੱਖ ਇਤਿਹਾਸ ਦਾ ਪ੍ਰਮਾਣ ਦੇਵੋ ਕਿ ਭਾਵੇਂ ਸਿੱਖ ਰਾਜ ਹੋਏ ਜਾ ਅੰਗਰੇਜ ਸਰਕਾਰ ਨਾਲ ਟਾਕਰੇ ਦਾ ਸਮਾਂ ਭਾਵੇਂ ਗੁਰੂ ਸਾਹਿਬਾਨਾਂ ਦਾ ਸਮਾਂ ਹੋਵੈ ਸਿੱਖਾਂ ਨੇ ਕਦੇ ਵੀ ਕਿਸੇ ਵੀ ਧਰਮ ਦਾ ਆਕੀਦਾ ਢਾਹ ਕੇ ਆਪਣਾ ਗੁਰੂਦੁਆਰਾ ਸਥਾਪਿਤ ਨਹੀਂ ਕੀਤਾ ਹੈ । ਉਨ੍ਹਾਂ ਨੇ ਸਿੰਘ ਸਾਹਿਬਾਨ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਨੂੰ ਜਲਦ ਤੋਂ ਜਲਦ ਅਕਾਲ ਤਖਤ ਸਾਹਿਬ ਵਿਖੇ ਬੁਲਾ ਕੇ ਪੁੱਛਗਿੱਛ ਕੀਤੀ ਜਾਵੇ ਜਿਸ ਨਾਲ ਉਹ ਰਾਜਨੀਤਿਕ ਲਾਭ ਲੈਣ ਲਈ ਸਿੱਖ ਇਤਿਹਾਸ ਨੂੰ ਤੋੜਨ ਮਰੋੜਨ ਤੋਂ ਬਾਜ ਆਵੇ।
ਮਨਜਿੰਦਰ ਸਿੰਘ ਸਿਰਸਾ ਨੂੰ ਅਕਾਲ ਤਖਤ ਤੇ ਤਲਬ ਕਰਣ ਦੀ ਮੰਗ : ਸਰਨਾ/ਬੀਬੀ ਰਣਜੀਤ ਕੌਰ
This entry was posted in ਭਾਰਤ.