ਲੁਧਿਆਣਾ – ਜਸਮੀਤ ਸਿੰਘ ਬਰਾੜ੍ਹ ਤੱਤਕਾਲੀ ਸਕੱਤਰ ਮਾਰਕਿਟ ਕਮੇਟੀ ਲੁਧਿਆਣਾ ਵੱਲੋਂ ਆਪਣੀ ਡਿਊਟੀ ਵਿੱਚ ਕੋਤਾਹੀ ਕਰਦਿਆਂ ਲੱਕੜ੍ਹ ਮੰਡੀ ਵਿੱਚ ਇਕੱਠੀ ਹੋਣ ਵਾਲੀ ਲੱਖਾਂ ਰੁਪਏ ਦੀ ਫੀਸ ਨਾ ਇਕੱਠੀ ਕਰਕੇ, ਆਪਣੇ ਚਹੇਤਿਆਂ ਨੂੰ ਲਾਭ ਪਹੁੰਚਾ ਕੇ ਪੰਜਾਬ ਮੰਡੀ ਬੋਰਡ ਨੂੰ ਤਕਰੀਬਨ 14 ਲੱਖ ਰੁਪਏ ਦਾ ਵਿੱਤੀ ਨੁਕਸ਼ਾਨ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਪਮਾਲੀ ਸਾਬਕਾ ਮੈਂਬਰ ਰੇਲਵੇ ਬੋਰਡ ਨੇ ਦੱਸਿਆ ਕਿ ਉਹਨਾਂ ਨੇ ਇੱਕ ਆਰ ਟੀ ਆਈ ਰਾਹੀ ਮਾਰਕਿਟ ਕਮੇਟੀ ਲੁਧਿਆਣਾ ਦੇ ਅਧੀਨ ਆਉਦੀ ਲੱਕੜ੍ਹ ਮੰਡੀ ਨਾਲ ਸੰਬੰਧਿਤ ਕੁਝ ਰਿਕਾਰਡ ਜੋ ਕਿ ਮਿਤੀ 01/06/2022 ਤੋ 31/07/2023 ਦੌਰਾਨ ਦਾ ਹੈ , ਮੰਗਿਆ ਗਿਆ ਸੀ। ਉਸਦੇ ਸੰਬੰਧ ਵਿੱਚ ਜੋ ਰਿਕਾਰਡ ਉਹਨਾਂ ਨੂੰ ਮੁਹੱਈਆ ਕਰਵਾਇਆ ਗਿਆ, ਉਸ ਮੁਤਾਬਿਕ ਤੱਤਕਾਲੀਨ ਸਕੱਤਰ ਮਾਰਕਿਟ ਕਮੇਟੀ ਲੁਧਿਆਣਾ ਜਸਮੀਤ ਸਿੰਘ ਬਰਾੜ ਵੱਲੋਂ ਆਪਣੀ ਡਿਊਟੀ ਵਿੱਚ ਕੋਤਾਹੀ ਕਰਦਿਆਂ ਆਪਣੇ ਚਹੇਤਿਆ ਨੂੰ ਲਾਭ ਪਹੁੰਚਾ ਕੇ ਪੰਜਾਬ ਮੰਡੀ ਬੋਰਡ ਨੂੰ ਘੱਟੋ ਘੱਟ 7 ਲੱਖ ਰੁਪਏ ਮਾਰਕਿਟ ਫੀਸ ਅਤੇ ਇੰਨ੍ਹਾਂ ਹੀ ਆਰ ਡੀ ਐਫ ਦਾ 7 ਲੱਖ ਰੂਪਏ ਮਿਲਾ ਕੇ ਕੁੱਲ ਤਕਰੀਬਨ 14 ਲੱਖ ਦਾ ਵਿੱਤੀ ਨੁਕਸਾਨ ਕੀਤਾ ਹੈ। ਉਹਨਾਂ ਦੱਸਿਆਂ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਐਚ ਰਜਿਸਟਰੀ ਵਿੱਚ ਦਰਜ ਐਂਟਰੀਆਂ ਨੂੰ ਦਰਕਿਨਾਰ ਕਰਕੇ ਸਿਰਫ 4186 ਰੁਪਏ ਹੀ ਫੀਸ ਇਕੱਠੀ ਕੀਤੀ ਗਈ। ਆਰ ਟੀ ਆਈ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਇਸ ਸਮੇ ਦੌਰਾਨ ਕਿਸੇ ਵੀ ਲੱਕੜ੍ਹ ਵਪਾਰੀ ਵੱਲੋਂ ਐਮ ਰਿਟਰਨ ਸਕੱਤਰ ਮਾਰਕਿਟ ਕਮੇਟੀ ਦਫਤਰ ਨੂੂੰ ਨਹੀ ਜਮਾਂ ਕਰਵਾਈ ਗਈ ਅਤੇ ਲਗਤਾਰ 17 ਦਿਨ ਲੱਕੜ੍ਹ ਮੰਡੀ ਵਿੱਚ ਲੱਕੜ੍ਹ ਵਿਕਣ ਲਈ ਆਈ ਹੀ ਨਹੀ । ਪਮਾਲੀ ਨੇ ਅੱਗੇ ਦੱਸਿਆਂ ਕਿ ਉਹਨਾਂ ਨੇ ਇਸ ਸੰਬੰਧੀ ਇੱਕ ਸਕਾਇਤ ਪੰਜਾਬ ਮੰਡੀ ਬੋਰਡ ਦੇ ਉਚ ਅਧਿਕਾਰੀਆਂ ਨੂੰ ਦੇ ਦਿੱਤੀ ਹੈ ਤੇ ਹੁਣ ਇਸ ਮਾਮਲੇ ਦੀ ਜਾਂਚ ਮਨਜੀਤ ਸਿੰਘ ਸੰਧੂ ਡੀ ਜੀ ਐਮ ਇੰਨਫੋਰਸਮਿੰਟ ਕਰ ਰਹੇ ਹਨ।
ਲੱਕੜ੍ਹ ਮੰਡੀ ਲੁਧਿਆਣਾ ਦੀ ਲੱਖਾਂ ਰੁਪਏ ਦੀ ਫੀਸ ਇਕੱਠੀ ਨਾ ਕਰਕੇ ਤੱਤਕਾਲੀ ਸਕੱਤਰ ਲੁਧਿਆਣਾ ਨੇ ਪੰਜਾਬ ਮੰਡੀ ਬੋਰਡ ਨੂੰ ਕੀਤਾ ਲੱਖਾਂ ਰੁਪਏ ਦਾ ਵਿੱਤੀ ਨੁਕਸਾਨ
This entry was posted in ਪੰਜਾਬ.