ਚੰਡੀਗੜ੍ਹ – “ਬੀਤੇ ਦਿਨੀਂ ਸੰਗਰੂਰ ਜ਼ਿਲ੍ਹੇ ਵਿਖੇ ਅਮਰੀਕਾ ਦਾ ਚਿਨੂਕ ਹੈਲੀਕਪਟਰ ਇਸ ਲਈ ਲੈਡ ਕਰਨਾ ਪਿਆ ਕਿਉਂਕਿ ਇਹ ਚਿਨੂਕ ਹੈਲੀਕਪਟਰ ਆਧੁਨਿਕ ਤਕਨੀਕ ਨਾਲ ਲੈਸ ਅਮਰੀਕਨ ਹੈਲੀਕਪਟਰ ਹੈ । ਜਿਸਦੀ ਇੰਡੀਅਨ ਪਾਇਲਟਾਂ ਨੂੰ ਪੂਰੀ ਜਾਣਕਾਰੀ ਨਹੀ ਹੈ । ਜਦੋਕਿ ਇੰਡੀਆਂ ਪਹਿਲਾ ਰੂਸ ਤੋਂ ਹੀ ਪੁਰਾਣੇ ਹਥਿਆਰ ਲੈਦਾ ਆ ਰਿਹਾ ਹੈ । ਜਿਨ੍ਹਾਂ ਵਿਚ ਅਜੋਕੀ ਤਕਨੀਕ ਨਹੀ ਹੈ । ਜੇਕਰ ਅਮਰੀਕਾ ਨੇ ਇੰਡੀਆਂ ਨੂੰ ਹਥਿਆਰ ਤੇ ਫ਼ੌਜੀ ਸਾਜੋ ਸਮਾਨ ਦੇਣਾ ਹੈ ਤਾਂ ਉਹ ਪੁਰਾਤਨ ਤਕਨੀਕ ਵਾਲੇ ਹੀ ਜਾਰੀ ਕਰੇ । ਤਾਂ ਕਿ ਇੰਡੀਅਨ ਫ਼ੌਜੀ ਅਤੇ ਅਧਿਕਾਰੀਆਂ ਦੇ ਸਮਝ ਵਿਚ ਉਹ ਆ ਸਕਣ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਇੰਡੀਆ ਨੇ ਜੋ ਫਰਾਂਸ ਤੋ ਰੀਫੇਲ ਲੜਾਕੂ ਜਹਾਜ ਲਏ ਹਨ, ਉਹ ਸਟੈਲਥ ਆਧੁਨਿਕ ਤਕਨੀਕ ਵਾਲੇ ਨਹੀ ਹਨ । ਇਨ੍ਹਾਂ ਨੇ ਇਸ ਕਰਕੇ ਹੀ ਇਹ ਰੀਫੇਲ ਲੜਾਕੂ ਜਹਾਜ ਲਏ ਹਨ ਕਿਉਂਕਿ ਇਨ੍ਹਾਂ ਨੂੰ ਸਟੈਲਥ ਜਹਾਜਾਂ ਦੀ ਤਕਨੀਕ ਬਾਰੇ ਸਮਝ ਨਹੀ ਆ ਰਹੀ । ਇਹ ਤਾਂ ਕੇਵਲ ਗੁਰਦੁਆਰਿਆ, ਮਸਜਿਦਾਂ, ਮਦਰੱਸਿਆ, ਚਰਚਾਂ ਉਤੇ ਹਮਲੇ ਕਰਕੇ ਅਤੇ ਵੱਖ-ਵੱਖ ਕੌਮਾਂ, ਧਰਮਾਂ ਵਿਚ ਨਫਰਤ ਪੈਦਾ ਕਰਕੇ ਆਪਣੇ ਸਿਆਸੀ ਨਿਜਾਮ ਨੂੰ ਚਲਾਉਦੇ ਹਨ ਅਤੇ ਇਹ ਅਜਿਹੀਆ ਸਮਾਜ ਵਿਰੋਧੀ ਕਾਰਵਾਈਆ ਕਰਨ ਦੀ ਮੁਹਾਰਤ ਰੱਖਦੇ ਹਨ ਨਾ ਕਿ ਮੁਲਕ ਤੇ ਮੁਲਕ ਨਿਵਾਸੀਆ ਨੂੰ ਤਰੱਕੀ ਵੱਲ ਲਿਜਾਣ ਅਤੇ ਇਥੇ ਅਮਨ ਚੈਨ ਤੇ ਜਮਹੂਰੀਅਤ ਨੂੰ ਕਾਇਮ ਰੱਖਣ ਦੀ ਮੁਹਾਰਤ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਗਰੂਰ ਜ਼ਿਲ੍ਹੇ ਵਿਚ ਅਮਰੀਕਨ ਹੈਲੀਕਪਟਰ ਚਿਨੂਕ ਨੂੰ ਉਸਦੇ ਪਾਈਲਟ ਵੱਲੋ ਲੈਡ ਕਰਨ ਉਤੇ ਇੰਡੀਅਨ ਫੌLਜੀ ਅਧਿਕਾਰੀਆਂ ਨੂੰ ਆਧੁਨਿਕ ਜਾਣਕਾਰੀ ਨਾ ਹੋਣ ਦੀ ਗੱਲ ਕਰਦੇ ਹੋਏ ਅਤੇ ਅਮਰੀਕਾ ਨੂੰ ਆਪਣੇ ਪੁਰਾਣੀ ਤਕਨੀਕ ਦੇ ਹਥਿਆਰ ਇੰਡੀਆ ਨੂੰ ਸਪਲਾਈ ਕਰਨ ਦੀ ਨੇਕ ਸਲਾਹ ਦਿੰਦੇ ਹੋਏ ਪ੍ਰਗਟ ਕੀਤੇ ।