ਦਿੱਲੀ : ਸੁਸਾਇਟੀ ਰਜਿਸਟਰੇਸ਼ਨ ਐਕਟ 1860 ਦੇ ਤਹਿਤ ਰਜਿਸਟਰਡ ਦਸ਼ਮੇਸ਼ ਸੇਵਾ ਸੁਸਾਇਟੀ ਦੀਆੰ ਬੀਤੇ ਦਿੱਨੀ ਪ੍ਰੁੈਸ ਕਲਬ ‘ਚ ਹੋਈਆਂ ਚੋਣਾਂ ‘ਚ ਸੁਸਾਇਟੀ ਦੇ ਕਾਰਜਕਾਰੀ ਬੋਰਡ ਦਾ ਸਰਵਸੰਮਤੀ ਨਾਲ ਮੁੱੜ੍ਹ ਗਠਨ ਕੀਤਾ ਗਿਆ ਜਿਸ ‘ਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ‘ਤੇ ਦਿੱਲੀ ਗੁਰਦੁਆਰਾ ਮਾਮਲਿਆਂ ਦੇ ਜਾਣਕਾਰ ਇੰਦਰ ਮੋਹਨ ਸਿੰਘ ਨੂੰ ਮੁੱੜ੍ਹ ਪ੍ਰਧਾਨ, ਜਸਵੰਤ ਸਿੰਘ ਸੰਧੂ ਨੂੰ ਸੀਨੀਅਰ ਮੀਤ ਪ੍ਰਧਾਨ, ਕਿਰਨਦੀਪ ਸਿੰਘ ਨੂੰ ਮੀਤ ਪ੍ਰਧਾਨ, ਵਰਿੰਦਰਜੀਤ ਸਿੰਘ ਨਾਗੀ ਨੂੰ ਨਵੇਂ ਜਨਰਲ ਸਕੱਤਰ, ਮਹਿੰਦਰਪਾਲ ਸਿੰਘ ਬਾਲੀ ਨੂੰ ਨਵੇਂ ਸਕੱਤਰ ‘ਤੇ ਭੰਵਰ ਸਿੰਘ ਨੂੰ ਨਵੇਂ ਖਜਾਂਨਚੀ ਦੇ ਅਹੁਦੇ ਦੀ ਜਿੰਮੇਵਾਰੀ ਦਿੱਤੀ ਗਈ ਹੈ, ਜਦਕਿ ਹੋਰਨਾਂ ਕਾਰਜਕਾਰੀ ਮੈਂਬਰਾਂ ਲਈ ਅੱਖਾਂ ਦੇ ਮਾਹਿਰ ਡਾ. ਗੁਰਚਰਨ ਸਿੰਘ, ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕ ਜਨਰਲ ਸਕੱਤਰ ਰਾਜਿੰਦਰ ਸਿੰਘ ਟੈਕਨੋ, ਇੰਦਰਜੀਤ ਸਿੰਘ ਚਾਵਲਾ, ਡਾ. ਵਾਨੀ ਸਿੰਘ, ਜਗਜੀਤ ਸਿੰਘ ਭੱਲਾ ‘ਤੇ ਬਲਵੰਤ ਸਿੰਘ ਸੰਧੂ ਨੂੰ ਮੁੱੜ੍ਹ ਚੁਣਿਆ ਗਿਆ ਹੈ।
ਇੰਦਰ ਮੋਹਨ ਸਿੰਘ ਨੇ ਦਸਿਆ ਕਿ ਸਾਲ 2009 ‘ਚ ਗਠਿਤ ਕੀਤੀ ਗਈ ਦਸ਼ਮੇਸ਼ ਸੇਵਾ ਸੁਸਾਇਟੀ ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਵਿਭਾਗ ‘ਚ ਇਕ ਮਾਨਤਾ ਪ੍ਰਾਪਤ ਰਜਿਸਟਰਡ ਪਾਰਟੀ ਹੈ ਜਿਸਨੇ ਸਮੇਂ-ਸਮੇਂ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ‘ਚ ਰਾਖਵੇਂ ਚੋਣ ਨਿਸ਼ਾਨ ‘ਤੇ ਚੋਣਾਂ ‘ਚ ਹਿੱਸਾ ਲਿਆ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸੁਸਾਇਟੀ ਬੀਤੇ ਲੰਬੇ ਸਮੇਂ ਤੋਂ ਦਿੱਲੀ ਗੁਰਦੁਆਰਾ ਮਾਮਲਿਆਂ ‘ਚ ਆਪਣੀ ਆਵਾਜ ਬੁਲੰਦ ਕਰਦੀ ਆ ਰਹੀ ਹੈ ‘ਤੇ ਇਸ ਸੁਸਾਇਟੀ ਦੀ ਮੇਹਨਤ ਸਦਕਾ ਹੀ ਅਦਾਲਤੀ ਆਦੇਸ਼ਾਂ ਦੇ ਬਾਅਦ ਹੀ ਸਾਲ 2013 ‘ਚ ਸਰਕਾਰ ਵਲੋਂ ਲਮਕਾਈਆਂ ਜਾ ਰਹੀਆਂ ਚੋਣਾਂ ਨੇਪਰੇ ਚੜੀਆਂ ਸਨ ‘ਤੇ ਸੁਸਾਇਟੀ ਵਲੋਂ ਪਾਈ ਪਟੀਸ਼ਨ ਦੇ ਆਧਾਰ ‘ਤੇ ਮਾਣਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਮੁਤਾਬਿਕ ਹੀ ਦਿੱਲੀ ਸਰਕਾਰ ਨੇ ਸਾਲ 2015 ‘ਚ ਦਿੱਲੀ ਦੇ ਸਾਰੇ ਗੁਰਦੁਆਰਾ ਵਾਰਡਾਂ ਦੀ ਮੁੱੜ੍ਹ ਹੱਦਬੰਦੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਸ. ਇੰਦਰ ਮੋਹਨ ਸਿੰਘ ਨੇ ਦਸਿਆ ਕਿ ਸੁਸਾਇਟੀ ਦੇ ਪ੍ਰਧਾਨ ‘ਤੇ ਜਨਰਲ ਸਕੱਤਰ ਦਿੱਲੀ ਗੁਰਦੁਆਰਾ ਮਾਮਲਿਆਂ ‘ਤੇ ਸਰਕਾਰੀ ਪ੍ਰਸ਼ਾਨਿਕ ਕਾਰਜਾਂ ਨਾਲ ਸਬੰਧਿਤ ਲੰਬਾ ਤਜੱਰਬਾ ਰਖਦੇ ਹਨ, ਜਦਕਿ ਸੁਸਾਇਟੀ ਦੇ ਬਾਕੀ ਕਾਰਜਕਾਰੀ ਮੈਂਬਰਾਂ ਨੂੰ ਵੀ ਆਪਣੇ ਖੇਤਰ ‘ਚ ਮਹਾਰਤ ਹਾਸਿਲ ਹੈ। ਉਨ੍ਹਾਂ ਦਸਿਆ ਕਿ ਸੁਸਾਇਟੀ ਆਉਣ ਵਾਲੇ ਸਮੇਂ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮ-ਕਾਜ ‘ਚ ਲੋੜ੍ਹੀਦਾਂ ਸਹਿਯੋਗ ਦਿੰਦੀ ਰਹੇਗੀ। ਇਸ ਤੋਂ ਇਲਾਵਾ ਸੁਸਾਇਟੀ ਵਲੋਂ ਬੀਤੇ ਸਮੇਂ ਲੋੜ੍ਹਵੰਦਾਂ ਦੀ ਮਦਦ ਕਰਨ ‘ਚ ਸ਼ਲਾਘਾਯੋਗ ਭੂਮਿਕਾ ਨਿਭਾਈ ਹੈ ‘ਤੇ ਭਵਿਖ ‘ਚ ਵੀ ਇਸ ਪ੍ਰਕਾਰ ਦੀਆਂ ਸੇਵਾਵਾਂ ਜਾਰੀ ਰੱਖਣ ਦਾ ਉਪਰਾਲਾ ਕੀਤਾ ਜਾਵੇਗਾ।