ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਬੀਤੇ ਦਿਨ ਦੀ ਸ਼ਾਮ ਨੂੰ ਤਕਰੀਬਨ 6.30 ਵਜੇ ਇਕ ਹਿੰਦੂ ਜਿਸ ਦਾ ਨਾਮ ਯੋਗੇਸ਼ ਕੁਮਾਰ ਪਤਾ ਲਗਿਆ ਹੈ ਓਹ ਮਾਯਾ ਪੂਰੀ ਇਲਾਕੇ ਅੰਦਰ ਖਜਾਨ ਬਸਤੀ ਦੇ ਗੁਰਦੁਆਰਾ ਸਿੰਘ ਸਭਾ ਜਾ ਕੇ ਆਪਣੀ ਪੈਂਟ ਉਤਾਰਦਾ ਹੈ ਤੇ ਜੇਬ ਵਿੱਚੋਂ ਲਾਈਟਰ ਕਢ ਕੇ ਇਕ ਹੱਥ ਵਿਚ ਫੜੇ ਕਪੜੇ ਨੂੰ ਲਾਈਟਰ ਨਾਲ ਅੱਗ ਲਗਾ ਕੇ ਕਹਿੰਦਾ ਮੈ ਗੁਰਦਵਾਰਾ ਸਾਹਿਬ ਨੂੰ ਅੱਗ ਲਾ ਦੇਵਾਂਗਾ । ਇਸ ਦੌਰਾਨ ਉੱਥੇ ਹਾਜਿਰ ਸੇਵਾਦਾਰ ਅਤੇ ਸੰਗਤ ਓਸ ਨੂੰ ਪਕੜ ਲੈਂਦੀ ਹੈ ਪੁੱਛਗਿੱਛ ਕਰਣ ਤੇ ਓਹ ਕਹਿੰਦਾ ਕਿ ਮੇਰੇ ਪਿੱਛੇ ਵਡੀਆਂ ਤਾਕਤਾਂ ਹਨ । ਫੜ ਹੋਣ ਮਗਰੋਂ ਇਸ ਦੀ ਤਲਾਸ਼ੀ ਵਿਚ ਬੀੜੀਆਂ, ਸਿਗਰਟਾਂ, ਤੰਬਾਕੂ ਅਤੇ ਲਾਈਟਰ ਨਿੱਕਲਦਾ ਹੈ । ਸੇਵਾਦਾਰ ਮਾਮਲੇ ਦੀ ਜਾਣਕਾਰੀ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਸਾਹਿਬ ਨੂੰ ਦੇ ਦੇਂਦਾ ਹੇ ਤੇ ਮਾਮਲਾ ਵਧਣ ਨਾਲ ਪੁਲਿਸ ਉੱਥੇ ਪਹੁੰਚਦੀ ਹੈ ਅਤੇ ਦੋਸ਼ੀ ਨੂੰ ਆਪਣੇ ਨਾਲ ਮਾਯਾ ਪੂਰੀ ਥਾਣੇ ਲੈ ਜਾਂਦੀ ਹੈ । ਸਿੱਖ ਭਾਈਚਾਰਾ ਵੱਡੀ ਗਿਣਤੀ ਵਿਚ ਉੱਥੇ ਹਾਜਿਰ ਹੋ ਕੇ ਆਪਣਾ ਰੋਸ ਪ੍ਰਗਟ ਕਰ ਰਿਹਾ ਸੀ । ਤਦ ਪੁਲਿਸ ਵਲੋਂ ਭਰੋਸਾ ਦਿਵਾਇਆ ਗਿਆ ਕਿ ਇਸ ਦੋਸ਼ੀ ਤੇ ਸਖ਼ਤ ਕਾਰਵਾਈ ਹੋਵੇਗੀ । ਮਾਮਲੇ ਦਾ ਪਤਾ ਲਗਦੇ ਹੀ ਇਸਦੇ ਪਰਿਵਾਰ ਵਾਲੇ ਓਸ ਦਾ ਮੈਡੀਕਲ ਕਾਗਜ ਲੈ ਕੇ ਥਾਣੇ ਪੁੱਜੇ ਤੇ ਕਹਿਣ ਲੱਗੇ ਕਿ ਇਸ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ । ਵਿਚਾਰਣ ਦੀ ਲੋੜ ਇਹ ਹੇ ਕਿ ਇਨ੍ਹਾਂ ਨੂੰ ਸਿਰਫ ਗੁਰਦੁਆਰਾ ਸਾਹਿਬ ਹੀ ਕਿਉਂ ਨਜ਼ਰ ਪੈਂਦੇ ਹਨ ਬੇਅਦਬੀਆਂ ਕਰਣ ਲਈ.? ਜਿਸ ਤਰ੍ਹਾਂ ਇਹ ਸਖਸ਼ ਕਹਿ ਰਿਹਾ ਕਿ ਮੇਰੇ ਪਿੱਛੇ ਵਡੀਆਂ ਤਾਕਤਾਂ ਹਨ ਕਿ ਉਨ੍ਹਾਂ ਦਾ ਪਤਾ ਲਗਾਇਆ ਜਾ ਸਕੇਗਾ ਜੋ ਦੇਸ਼ ਅੰਦਰ ਮਾਹੌਲ ਨੂੰ ਖਰਾਬ ਕਰਣ ਤੇ ਲੱਗੇ ਹੋਏ ਹਨ.? ਇਸ ਮੌਕੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਮੈਂਬਰ ਵਿਕੀ ਮਾਨ, ਇੰਦਰਜੀਤ ਸਿੰਘ ਮੌਂਟੀ ਅਤੇ ਵੱਡੀ ਗਿਣਤੀ ਅੰਦਰ ਸੰਗਤਾਂ ਹਾਜਿਰ ਸਨ ।
ਦਿੱਲੀ ਦੇ ਮਾਯਾ ਪੂਰੀ ਇਲਾਕੇ ਅੰਦਰ ਗੁਰਦਵਾਰਾ ਸਾਹਿਬ ਨੂੰ ਅੱਗ ਲਗਾ ਕੇ ਬੇਅਦਬੀ ਕਰਣ ਦੀ ਕੋਸ਼ਿਸ਼
This entry was posted in ਭਾਰਤ.