ਲਾਹੌਰ – ਬੀਤੇ ਦਿਨ ਇੱਥੇ ‘ਪੇਲਾਕ’ (ਪੰਜਾਬ ਇੰਸਟੀਚਿਊਟ ਆਫ ਲੈਂਗੂਏਜ,ਆਰਟ ਐਂਡ ਕਲਚਰ)
ਵਿਚ ਦੋਹਾਂ ਪੰਜਾਬਾਂ ਤੇ ਪ੍ਰਵਾਸੀ ਪੰਜਾਬੀਆਂ ਦੇ ਸਾਹਿਤਕਾਰਾਂ,ਵਿਦਵਾਨਾਂ,ਖੋਜਕਾਰਾਂ ਹੇਠ ਸ਼ਾਨਦਾਰ ਸਮਾਗਮ ਹੋਇਆ ਜਿਸ ਵਿਚ ਚੜ੍ਹਦੇ ਪੰਜਾਬ, ਲਹਿੰਦੇ ਪੰਜਾਬ ਤੇ ਤੀਜੇ ਪੰਜਾਬ (ਪਰਵਸੀ ਪੰਜਾਬੀ) ਦੇ ਦਰਜਨਾਂ ਸਾਹਿਤਕਾਰਾਂ ਨੇ ਹਿੱਸਾ ਲਿਆ। ਇਸ ਸਮਾਗਮ ਵਿਚ ਚਰਨਜੀਤ ਸਿੰਘ ਗੁੰਮਟਾਲਾ ਦੀ ਪੁਸਤਕ “ਕਿੱਸਾ ਹੀਰ ਦਮੋਦਰ” ਲੋਕ ਅਰਪਣ ਵੀ ਕੀਤਾ ਗਿਆ। ਇਸ ਵਿਚ ਖਾਸ ਤੌਰ ਤੇ ਦਲਬੀਰ ਸਿੰਘ ਕਥੂਰੀਆ ਚੈਅਰਮੈਨ ਵਿਸ਼ਵ ਪੰਜਾਬੀ ਸੱਭਾ,ਇਲਿਆਸ ਘੁੰਮਣ, ਪ੍ਰੋਫੈਸਰ ਡਾ ਰਜ਼ਾਕ ਸ਼ਾਹਿਦ, ਡਾ ਹਰਜਿੰਦਰ ਸਿੰਘ ਦਲਗੀਰ, ਬਾਬਾ ਨਜ਼ਮੀ, ਗੁਰਭਜਨ ਗਿੱਲ,ਕਾਂਜੀ ਰਾਮ (ਸਬਕਾ ਐਮ ਐਲ ਏ), ਡਾ ਜਮੀਲ ਪਾਲ, ਮੀਆਂ ਆਸਿਫ, ਮੀਆਂ ਰਸ਼ੀਦ ਵੀ ਵਿਚ ਸ਼ਾਮਲ ਹੋਏ। ਇਸ ਸਮਾਗਮ ਵਿਚ ਸਟੇਜ ਸਕੱਤਰ ਦੀ ਸੇਵਾ ਪ੍ਰੋ. ਡਾਕਟਰ ਕਲਿਆਣ ਸਿੰਘ ਕਲਿਆਣ ਨੇ ਬਖ਼ੂਬੀ ਨਿਭਾਈ। ਸਮਾਗਮ ਦੀ ਪ੍ਰਧਾਨਗੀ ਇਲਿਆਸ ਘੁੰਮਣ ਨੇ ਕੀਤੀ। ਮੁਖ ਮਹਿਮਾਨਾਂ ਵਿਚ ਪ੍ਰੋ. ਸਤਵੰਤ ਕੌਰ (ਸਕੱਤਰ ਜਨਰਲ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ), ਡਾ ਚਰਨਜੀਤ ਸਿੰਘ ਗੁਮਟਾਲਾ ਯੂ.ਐਸ. ਏ, ਆਦਿ ਵੀ ਸ਼ਾਮਿਲ ਸਨ। ਇਸ ਮੌਕੇ ਤੇ ਅਮਰੀਕਾ ਨਿਵਾਸੀ ਡਾ.ਅਜੀਤ ਸਿੰਘ ਦੀ ਪੁਸਤਕ ‘ਗੁਰਮੁਖਿ ਖੋਜਤ ਭਏ ਉਦਾਸੀ’ (ਸਿੱਧ ਗੋਸਟਿ) ਨੂੰ ਵੀ ਲੋਕ ਅਰਪਣ ਕੀਤਾ ਗਿਆ। ਸਮਾਗਮ ਤੋਂ ਮਗਰੋਂ ਅਲਮੀ ਪੰਜਾਬੀ ਮਹਾਜ਼ ਵਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ।
ਆਲਮੀ ਪੰਜਾਬੀ ਕਾਨਫਰੰਸ ਲਾਹੌਰ ਵਿਚ ਚੜ੍ਹਦੇ ਪੰਜਾਬ ਦੇ ਸਾਹਿਤਕਾਰ ਡਾ ਚਰਨਜੀਤ ਸਿੰਘ ਗੁੰਮਟਾਲਾ ਦੀ ਪੁਸਤਕ “ਕਿੱਸਾ ਹੀਰ ਦਮੋਦਰ” ਲੋਕ ਅਰਪਣ
This entry was posted in ਸਰਗਰਮੀਆਂ.