ਲੁਧਿਆਣਾ : ਦੇਸ਼ ਦੇ ਨੰਬਰ ਇੱਕ ਟਰੈਕਟਰ ਨਿਰਯਾਤ ਬ੍ਰਾਂਡ ਸੋਨਾਲੀਕਾ ਨੇ ਵੀਰਵਾਰ ਤੋਂ ਪੀਏਯੂ ਵਿੱਚ ਸ਼ੁਰੂ ਹੋਏ ਦੋ-ਰੋਜ਼ਾ ਕਿਸਾਨ ਮੇਲੇ 2024 ਦੇ ਪਹਿਲੇ ਦਿਨ ਬਾਲਣ ਕੁਸ਼ਲਤਾ ਅਤੇ ਆਧੁਨਿਕ ਤਕਨਾਲੋਜੀ ਵਾਲੇ ਨਵੇਂ ਮਾਡਲ ਲਾਂਚ ਕੀਤੇ – ਸੋਨਾਲੀਕਾ ਟਾਈਗਰ 55 ਥ੍ਰੀ। 12ਐਫ+3ਆਰ ਅਤੇ 12 ਐਫ ਪਲੱਸ 12 ਆਰ ਮਲਟੀ ਸਪੀਡ ਟਰਾਂਸਮਿਸ਼ਨ ਦੇ ਨਾਲ ਸੋਨਾਲੀਕਾ ਸਿਕੰਦਰ ਡੀਐਲਐਕਸ ਡੀਆਈ 60 ਟੋਰਕ ਪਲੱਸ ਲਾਂਚ ਕੀਤਾ ਗਿਆ ਹੈ। ਇਹ ਉਤਪਾਦ ਕਿਸਾਨਾਂ ਦੀ ਖੇਤੀ ਉਤਪਾਦਕਤਾ ਵਧਾਉਣ ਵਿੱਚ ਸਹਾਈ ਸਿੱਧ ਹੋਵੇਗਾ। ਇਹਨਾਂ ਉਤਪਾਦਾਂ ਤੋਂ ਇਲਾਵਾ, ਸੋਨਾਲੀਕਾ ਨੇ ਆਪਣੇ 4ਡਬਲਯੂਡੀ ਟਰੈਕਟਰਾਂ ਦੀ ਰੇਂਜ – ਟਾਈਗਰ ਡੀ ਆਈ 75 ਸੀਆਰਡੀਐਸ 4ਡਬਲਯੂਡੀ, ਟਾਈਗਰ ਡੀਆਈ 65 ਡੀਆਈ 745 ਥ੍ਰੀ 4 ਡਬਲਯੂਡੀ , ਸੋਨਾਲੀਕਾ ਆਰਏਕ੍ਸ 750 ਥ੍ਰੀ ਅਤੇ ਸੋਨਾਲੀਕਾ ਐਮਐਮ 18 ਵੀ ਪ੍ਰਦਰਸ਼ਿਤ ਕੀਤੀ । ਨਵੇਂ ਬੇਲਰ, ਲੇਜ਼ਰ ਲੈਵਲਰ, ਨਿਊਮੈਟਿਕ ਪਲਾਂਟਰ, ਸੁਪਰ ਸੀਡਰ, ਸਟਰਾਅ ਰੀਪਰ, ਮੋਬਾਈਲ ਸ਼ੈਡਰ, ਕੰਬਾਈਨ ਹਾਰਵੈਸਟਰ ਅਤੇ ਤਿੰਨ ਉੱਨਤ ਰੋਟਾਵੇਟਰ ਮਾਡਲ ਵੀ ਕਿਸਾਨਾਂ ਨੂੰ ਪੇਸ਼ ਕੀਤੇ ਗਏ ਹਨ।
ਸਿਕੰਦਰ ਟਾਈਗਰ ਡੀਆਈ 55 ਥ੍ਰੀ ਨੂੰ ਯੂਰਪ ਵਿੱਚ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਹ ਤਿੰਨ ਸਿਲੰਡਰ 3532 ਸੀਸੀ ਇੰਜਣ ਨਾਲ ਲੈਸ ਹੈ। ਇਸ ਵਿੱਚ 235 ਐਨਐਮ ਦੇ ਸ਼ਾਨਦਾਰ ਟਾਰਕ ਅਤੇ 2200 ਕਿਲੋਗ੍ਰਾਮ ਲਿਫਟਿੰਗ ਸਮਰੱਥਾ ਦੇ ਨਾਲ 5 ਜੀ ਹਾਈਡ੍ਰੌਲਿਕਸ ਹੈ। ਬਾਲਣ ਕੁਸ਼ਲ ਨਵੀਂ ਸੋਨਾਲੀਕਾ ਸਿਕੰਦਰ ਡੀਐਲਏਕ੍ਸ ਡੀਆਈ ਇੱਕ ਸ਼ਕਤੀਸ਼ਾਲੀ ਮਸ਼ੀਨ ਹੈ ਜੋ 60 ਟੋਰਕ ਪਲੱਸ 4709 ਸੀਸੀ ਇੰਜਣ ਦੁਆਰਾ ਸੰਚਾਲਿਤ ਹੈ ਜਿਸ ਵਿੱਚ 275 ਐਨਐਮ ਟਾਰਕ, 5 ਜੀ ਹਾਈਡ੍ਰੌਲਿਕਸ ਅਤੇ 2200 ਕਿਲੋਗ੍ਰਾਮ ਦੀ ਲਿਫਟਿੰਗ ਸਮਰੱਥਾ ਹੈ। ਦਸ ਡੀਲਕਸ ਵਿਸ਼ੇਸ਼ਤਾਵਾਂ ਦੇ ਨਾਲ, ਇਸ ਟਰੈਕਟਰ ਨੂੰ ਸਾਰੇ ਵੱਡੇ ਉਪਕਰਣਾਂ ਜਿਵੇਂ ਕਿ ਸੁਪਰ ਸੀਡਰ, ਸਟਰਾਅ ਰੀਪਰ, ਬੇਲਰ, ਐਮਬੀ ਹਲ ਆਦਿ ਨਾਲ ਚਲਾਇਆ ਜਾ ਸਕਦਾ ਹੈ।
ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕੰਪਨੀ ਦੇ ਪ੍ਰੈਜ਼ੀਡੈਂਟ ਅਤੇ ਸੇਲਜ਼ ਅਤੇ ਮਾਰਕੀਟਿੰਗ ਹੈੱਡ ਵਿਵੇਕ ਗੋਇਲ ਨੇ ਦੱਸਿਆ ਕਿ ਇਹ ਨਵੇਂ ਲਾਂਚ ਕੀਤੇ ਉਤਪਾਦ ਕਿਸਾਨਾਂ ਨੂੰ ਨਵੇਂ ਯੁੱਗ ਦੀ ਤਕਨੀਕ ਤੋਂ ਜਾਣੂ ਕਰਵਾਉਣ ਲਈ ਰੱਖੇ ਗਏ ਹਨ। ਨਵੀਆਂ ਤਕਨੀਕਾਂ ਨੂੰ ਅਪਣਾਉਣ ਲਈ ਕਿਸਾਨਾਂ ਦਾ ਇਹ ਉਤਸ਼ਾਹ ਕੰਪਨੀ ਨੂੰ ਹਮੇਸ਼ਾ ਪ੍ਰੇਰਿਤ ਕਰਦਾ ਰਿਹਾ ਹੈ। ਕੰਪਨੀ ਦੇ ਵਾਈਸ ਪ੍ਰੈਜ਼ੀਡੈਂਟ ਅਤੇ ਡਿਵੀਜ਼ਨਲ ਬਿਜ਼ਨਸ ਹੈੱਡ ਕੁਲਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਟਰੈਕਟਰ ਸੀਆਰਡੀਐਸ ਤਕਨੀਕ ਪੇਸ਼ ਕਰਦੇ ਹਨ ਜੋ ਕਿ ਵਾਤਾਵਰਨ ਪੱਖੀ ਹੈ। ਇਸ ਮੌਕੇ ‘ਤੇ ਮੌਜੂਦ ਜ਼ੋਨਲ ਹੈੱਡ ਵਿਕਾਸ ਮਲਿਕ ਨੇ ਕਿਹਾ ਕਿ ਕੰਪਨੀ ਕਿਸਾਨਾਂ ਨੂੰ ਉਨ੍ਹਾਂ ਦੀਆਂ ਲੋੜਾਂ ਅਨੁਸਾਰ ਹਰ ਰੋਜ਼ ਨਵੇਂ ਤਜਰਬੇ ਕਰਕੇ ਖੇਤੀ ਉਤਪਾਦਾਂ ਦੀ ਸ਼ੁਰੂਆਤ ਕਰ ਰਹੀ ਹੈ ਅਤੇ ਉਨ੍ਹਾਂ ਦੀਆਂ ਉਮੀਦਾਂ ‘ਤੇ ਖਰਾ ਉਤਰ ਰਹੀ ਹੈ।