ਅੰਮ੍ਰਿਤਸਰ – ਕੈਪਟਨ ਗੁਰਦੀਪ ਸਿੰਘ ਸੋਸਾਇਟੀ ਅਤੇ ਵਿੱਦਿਆ ਦੇਵੀ ਚੈਰੀਟੇਬਲ ਟਰੱਸਟ ਵੱਲੋਂ ਸਾਂਝੇ ਤੌਰ ਤੇ ਟਰਾਂਜੈਂਡਰਾਂ ਨੂੰ ਸਮਾਜ ਵਿਚ ਆਮ ਲੋਕਾਂ ਵਾਂਗ ਮਾਨ ਸਨਮਾਨ ਦਿਵਾਉਣ ਅਤੇ ਉਨ੍ਹਾਂ ਨੂੰ ਸੁਪਰੀਮ ਕੋਰਟ ਵੱਲੋਂ ਮਿਲੇ ਹੱਕਾਂ ਨੂੰ ਲੋਕਾਂ ਵਿੱਚ ਉਜਾਗਰ ਕਰਨ ਸਬੰਧੀ ਇੱਕ ਸੈਮੀਨਾਰ ਅੱਜ ਅੰਮ੍ਰਿਤਸਰ ਵਿਖੇ ਬੱਚਤ ਭਵਨ ਵਿੱਚ ਰੁਪਿੰਦਰ ਕੌਰ ਸੰਧੂ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਗਿਆਙ ਜਿਸ ਦੇ ਮੁੱਖ ਮਹਿਮਾਨ ਤੇ ਵਿੱਦਿਆ ਦੇਵੀ ਚੈਰੀਟੇਬਲ ਟਰੱਸਟ ਦੇ ਚੇਅਰਪਰਸਨ ਸ਼੍ਰੀ ਰਿਸ਼ੀਪਾਲ ਡਡਵਾਲ ਨੇ ਕੇਂਦਰ ਸਰਕਾਰ ਵੱਲੋਂ ਟਰਾਂਜੈਂਡਰਾਂ ਦੇ ਹੱਕ ’ਚ ਕੀਤੇ ਗਏ ਫੈਲਿਆਂ ਤੋਂ ਜਾਣੂ ਕਰਾਇਆ। ਉਨ੍ਹਾਂ ਕਿਹਾ ਕਿ ਟਰਾਂਜੈਂਡਰ ਵੀ ਸਾਡੇ ਵਾਂਗ ਰੱਬ ਵੱਲੋਂ ਬਣਾਈਆਂ ਗਈਆਂ ਆਕ੍ਰਿਤੀਆਂ ਹਨ। ਇਨਾਂ ਨਾਲ ਕਿਸੇ ਤਰਾਂ ਦਾ ਵੀ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ। ਅਜੈਬੀਰ ਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਟਰਾਂਜੈਂਡਰ ਵੀ ਸਾਡੇ ਸਮਾਜ ਦਾ ਅਭਿੰਨ ਅੰਗ ਹਨ, ਉਹ ਸਭ ਵੀ ਸਮਾਜ ਵਿਚ ਬਰਾਬਰਤਾ ਦੇ ਹੱਕਦਾਰ ਹਨ। ਇਸ ਮੌਕੇ ਸੈਮੀਨਾਰ ’ਚ ਉਚੇਚੇ ਤੌਰ ਤੇ ਵੱਖ ਵੱਖ ਸੂਬਿਆਂ ਤੋਂ ਆਈਆਂ ਟਰਾਂਜੈਂਡਰਾਂ ਰੂਬੀਨਾ, ਵਿਦਿਆ ਰਾਜਪੂਤ, ਸਾਬਰੀ ਯਾਦਵ, ਪੋਪੀ ਦੇਵਨਾਥ ਨੇ ਟਰਾਂਜਰ ਨੂੰ ਦਰਪੇਸ਼ ਸਮੱਸਿਆਵਾਂ, ਬਚਪਨ ਵਿੱਚ ਆਈਆਂ ਹੋਈਆਂ ਪਰਿਵਾਰਿਕ ਅਤੇ ਸਮਾਜਿਕ ਮੁਸ਼ਕਲਾਂ ਬਾਰੇ ਭਾਵੁਕਤਾ ਨਾਲ ਰੋਸ਼ਨੀ ਪਾਈ। ਉਨ੍ਹਾਂ ਨੇ ਪੜ੍ਹ ਲਿਖ ਕੇ ਕੀਤੀਆਂ ਆਪਣੀਆਂ ਪ੍ਰਾਪਤੀਆਂ ਤੇ ਵੱਖ ਵੱਖ ਖੇਤਰਾਂ ਵਿੱਚ ਪਾਏ ਹੋਏ ਆਪਣੇ ਯੋਗਦਾਨ ਅਤੇ ਵਿਸਥਾਰ ਸਾਹਿਤ ਚਾਨਣਾ ਪਾਇਆਙ ਇਸ ਮੌਕੇ ਤੇ ਬੋਲਦਿਆਂ ਸਰਦਾਰ ਗੁਰਪ੍ਰਤਾਪ ਸਿੰਘ ਜੀ ਟਿੱਕਾ ਨੇ ਸਮਾਜ ਦੇ ਅਣ ਛੋਹ ਵਿਸ਼ੇ ’ਤੇ ਸੈਮੀਨਾਰ ਕਰਵਾ ਕੇ ਸਮਾਜ ਨੂੰ ਉਨ੍ਹਾਂ ਦੀ ਭੂਮਿਕਾ ਅਤੇ ਚੁਨੌਤੀਆਂ ਬਾਰੇ ਜਾਗਰੂਕ ਕਰਨ ਲਈ ਸੈਮੀਨਾਰ ਦੇ ਮੁੱਖ ਪ੍ਰਬੰਧਕ ਰੁਪਿੰਦਰ ਕੌਰ ਸੰਧੂ ਦੀ ਸ਼ਲਾਘਾ ਕੀਤੀ। ਭਾਜਪਾ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਇਹੋ ਜਿਹੇ ਸੈਮੀਨਾਰ ਹੋਣੇ ਬਹੁਤ ਹੀ ਜ਼ਰੂਰੀ ਹਨ ਅਤੇ ਇਹੋ ਜਿਹੇ ਸੈਮੀਨਾਰਾਂ ਨਾਲ ਹੀ ਟਰਾਂਜੈਂਟਰਾਂ ਅਤੇ ਆਮ ਲੋਕਾਂ ਵਿੱਚ ਨੇੜਤਾ ਵਧੇਗੀ ਅਤੇ ਸਮਾਜ ਵਿੱਚ ਉਨ੍ਹਾਂ ਨੂੰ ਬਰਾਬਰ ਦਾ ਹੱਕ ਮਿਲੇਗਾਙ ਇਸ ਮੌਕੇ ਤੇ ਉਚੇਚੇ ਤੌਰ ਤੇ ਸਰਦਾਰ ਅਜੈਬੀਰ ਪਾਲ ਸਿੰਘ ਰੰਧਾਵਾ, ਪ੍ਰਿੰਸੀਪਲ ਜਸਵਿੰਦਰ ਸਿੰਘ ਢਿੱਲੋਂ, ਡਾਇਰੈਕਟਰ ਰੀਨਾ ਜੇਤਲੀ ਜੀ, ਸਾਬਕਾ ਚੇਅਰਮੈਨ ਰਣਜੀਤ ਸਿੰਘ ਮੀਆਂਵਿੰਡ, ਦੀਪਕ ਬੱਬਰ, ਸਾਬਕਾ ਲੇਬਰ ਕਮਿਸ਼ਨ ਦਰਸ਼ਨ ਸਿੰਘ ਜੀ, ਸਾਬਕਾ ਤਹਿਸੀਲਦਾਰ ਸਲਵਾਨ ਜੀ, ਸੁਖਦੇਵ ਸਿੰਘ ਜੀ, ਸ. ਸੁਰਜੀਤ ਸਿੰਘ, ਅਨਿਲ ਕੁਮਾਰ ਜੀ, ਸਾਬਕਾ ਫਲੈਗ ਅਫ਼ਸਰ ਅਮਰਜੀਤ ਸਿੰਘ, ਨਿਰਮਲ ਸਿੰਘ ਬੇਦੀ, ਸੁਖਦੇਵ ਸਿੰਘ ਜੀ, ਅਖਲੇਸ਼ ਕੁਮਾਰ ਜੀ, ਪਲਵਿੰਦਰ ਸਿੰਘ ਸੰਧੂ, ਸਿਮਰਜੀਤ ਸਿੰਘ, ਅਮਿਦ ਮਹਿਤਾ ਜੀ, ਦਿਲਬਾਗ ਸਿੰਘ ਜੀ ਸਮੇਤ ਸੈਂਕੜੇ ਸੂਝਵਾਨ ਲੋਕਾਂ ਨੇ ਵੀ ਆਪਣੇ ਵਿਚਾਰ ਰੱਖੇ।
ਟਰਾਂਜੈਂਡਰ ਵੀ ਸਾਡੇ ਸਮਾਜ ਦਾ ਅਭਿੰਨ ਅੰਗ ਅਤੇ ਬਰਾਬਰਤਾ ਦੇ ਹੱਕਦਾਰ ਹਨ : ਰਿਸ਼ੀਪਾਲ ਡਡਵਾਲ
This entry was posted in ਪੰਜਾਬ.