ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਮ ਰੰਗਾਂ ਦੀ ਹੋਲੀ ਖੇਡਣ ਦੀ ਥਾਂ ਤੇ ਖਾਲਸਾ ਪੰਥ ਅੰਦਰ ਚੜ੍ਹਦੀ ਕਲਾ ਦਾ ਸੰਚਾਰ ਕਰਨ ਲਈ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਹੋਲਾ ਮਹੱਲਾ ਮਨਾਉਣਾ ਸ਼ੁਰੂ ਕੀਤਾ। ਇਸ ਵਿੱਚ ਦੋ ਦਲ ਬਣਾ ਕੇ ਪਾਤਸ਼ਾਹ ਜੀ ਆਪਣੇ ਸਿੱਖਾਂ ਨੂੰ ਜੰਗੀ ਪੈਂਤੜੇ ਸਿਖਾਉਂਦੇ ਅਤੇ ਦੋਹਾਂ ਦਲਾਂ ਦੇ ਸੂਰਮਿਆਂ ਨੂੰ ਮਾਣ ਸਨਮਾਨ ਦੇਂਦੇ ਸਨ । ਕਲਗੀਧਰ ਪਾਤਸ਼ਾਹ ਵੱਲੋ ਚਲਾਈ ਗਈ ਮਹਾਨ ਪ੍ਰੰਪਰਾ ਤੇ ਪਹਿਰਾ ਦੇਂਦੇ ਹਰ ਸਾਲ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਵਿਖੇ ਮੁਹੱਲਾ ਕੱਢਿਆ ਜਾਂਦਾ ਹੈ । ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਪੰਜ ਸਿੰਘ ਸਾਹਿਬਾਨ ਅਤੇ ਬਾਣੇ ਵਿੱਚ ਸਜੀਆਂ ਵੱਡੀ ਗਿਣਤੀ ਵਿੱਚ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਸਮਾਗਮ ਸ਼ੁਰੂ ਹੋਇਆ ਤੇ ਮੁਹੱਲਾ ਕੱਢਿਆ ਗਿਆ ।
ਮੁਹੱਲੇ ਦੀ ਅਗਵਾਈ ਪੰਜ ਸਿੰਘ ਸਾਹਿਬਾਨ ਕਰ ਰਹੇ ਸਨ ਤੇ ਉਹਨਾਂ ਮਗਰ ਘੋੜਿਆਂ ਤੇ ਸਵਾਰ ਗੁਰੂ ਕੀਆਂ ਲਾਡਲੀਆਂ ਫੌਜਾਂ ਸੋਭਾ ਪਾ ਰਹੀਆਂ ਸਨ ਤੇ ਪਿੱਛੇ ਪਿੱਛੇ ਗੁਰੂ ਕੀਆਂ ਸੰਗਤਾਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਸ਼ਹੀਦੀ ਅਸਥਾਨ ਤੇ ਪੁੱਜ ਕੇ ਨਮਸ਼ਕਾਰ ਕਰਨ ਉਪਰੰਤ ਸਾਰਾ ਜਲੋ ਭਾਈ ਨਿੱਝਰ ਯਾਦਗਾਰੀ ਬਿਲਡਿੰਗ ਮੂਹਰੇ ਪੁੱਜਾ ਅਤੇ ਜਿਹੜੀ ਬਿਲਡਿੰਗ ਭਾਈ ਨਿੱਝਰ ਨੇ ਕੇਵਲ ਇੱਕ ਸਾਲ ਵਿੱਚ ਤਿਆਰ ਕਰਵਾਈ ਸੀ ਉਸ ਬਿਲਡਿੰਗ ਦਾ ਨਾਮਕਰਨ ਉਦਘਾਂਟਨ ਪੰਜ ਸਿੰਘ ਸਾਹਿਬਾਨ ਵੱਲੋਂ ਸ਼ਹੀਦ ਦੇ ਸਤਿਕਾਰਯੋਗ ਪਿਤਾ ਜੀ ਅਤੇ ਭੁਚੰਗੀਆਂ ਵੱਲੋਂ ਵੱਡੀ ਗਿਣਤੀ ਵਿੱਚ ਹਾਜ਼ਰ ਸੰਗਤਾਂ ਦੀ ਹਾਜ਼ਰੀ ਵਿੱਚ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਕੀਤਾ ਗਿਆ ।ਗੁਰਦੁਆਰਾ ਸਾਹਿਬ ਦੇ ਅਕਾਲ ਖ਼ਾਲਸਾ ਗਤਕਾ ਅਖਾੜਾ ਅਤੇ ਮਾਤਾ ਸਾਹਿਬ ਕੌਰ ਗਤਕਾ ਦੇ ਉਸਤਾਦ ਭਾਈ ਜਗਜੀਤ ਸਿੰਘ ਤੇ ਮਿਲਨਜੀਤ ਕੌਰ ਵੱਲੋਂ ਸਿਖਾਏ ਕਨੇਡਾ ਦੇ ਜੰਮਪਲ ਬੱਚੇ ਬੱਚੀਆਂ ਵੱਲੋਂ ਨੀਲੇ ਬਾਣੇ ਪਹਿਨਕੇ ਸ਼ਾਸਤਰਾਂ ਦੇ ਜੌਹਰ ਪ੍ਰਦਰਸ਼ਨ ਸੰਗਤਾਂ ਸਾਹਮਣੇ ਪੇਸ਼ ਕੀਤੇ ਗਏ ਅਤੇ ਵੱਖ ਵੱਖ ਉਮਰ ਵਰਗ ਦੇ ਮੁਕਾਬਲੇ ਕਰਵਾਏ ਗਏ ਤੇ ਜੇਤੂ ਬੱਚਿਆਂ ਨੂੰ ਟੀ ਸ਼ਰਟਾਂ ਇਨਾਮ ਵਜੋਂ ਦਿੱਤੀਆਂ ਗਿਈਆਂ । ਵੱਡੀ ਗਿਣਤੀ ਵਿੱਚ ਸ਼ਾਮਿਲ ਸੰਗਤਾਂ ਲਈ ਨਿਉਯਾਰਕ ਪੇਂਟ ਵਾਲੇ ਭਾਈ ਸਰਾਏ, ਅਨਮੋਲ ਸਵੀਟ ਦੇ ਭਾਈ ਸਹੋਤਾ ਤੇ ਭਾਈ ਟੁੱਟ ਦੇ ਪਰਿਵਾਰਾਂ ਵੱਲੋ ਆਈਆਂ ਹੋਈਆਂ ਸੰਗਤਾਂ ਵਾਸਤੇ ਖ਼ਾਸ ਪਕਵਾਨ ਤਿਆਰ ਕਰਕੇ ਸੰਗਤਾਂ ਨੂੰ ਛਕਾਏ ਗਏ । ਸਾਰਾ ਦਿਨ ਖਾਲਸਾਈ ਜਾਹੋ-ਜਲਾਲ ਵਿੱਚ ਖ਼ਾਲਸਾਈ ਬੋਲੇ ਤੇ ਸ਼ੇਅਰੋ ਸ਼ੇਅਰੀ ਚੱਲਦੀ ਰਹੀ ਤੇ ਸੰਗਤਾਂ ਅਨੰਦ ਮਾਣਦੀਆਂ ਰਹੀਆਂ ਸਾਉਡ ਸਿਸਟਮ ਦੀ ਸੇਵਾ ਗੁਰੂ ਘਰ ਦੀ ਟਿਕਟੀਮ ਤੇ ਮੈਨੇਜਰ ਸਾਹਿਬ ਵੱਲੋ ਨਿਭਾਈ ਗਈ ਫੋਟੋਗ੍ਰਾਫੀ ਦੀ ਸੇਵਾ ਭਾਈ ਹਰਜੀਤ ਸਿੰਘ ਅਤੇ ਭਾਈ ਨਰਿੰਦਰ ਸਿੰਘ ਵੱਲੋ ਨਿਭਾਈ ਗਈ । ਸਟੇਜ ਸੰਚਾਲਨ ਦੀ ਸੇਵਾ ਗੁਰੂ ਘਰ ਦੇ ਸੈਕਟਰੀਆਂ ਵੱਲੋਂ ਮਿਲ ਕੇ ਨਿਭਾਈ ਗਈ ਅਤੇ ਸਮੂਹ ਸੰਗਤਾਂ ਦਾ ਸਮਾਗਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਤੇ ਧੰਨਵਾਦ ਕੀਤਾ ਗਿਆ ।