ਮੇਰੇ ਬਹੁਤ ਹੀ ਅਜ਼ੀਜ਼ ਸਤਿਕਾਰਯੋਗ ਮਿੱਤਰ ਦੇ ਭਤੀਜੇ ਦਾ ਵਿਆਹ ਸੀ ਇਸ ਕਰਕੇ ਉਹ ਅਮਰੀਕਾ ਤੋਂ ਵਿਸ਼ੇਸ਼ ਤੌਰ ਤੇ ਪੰਜਾਬ ਪੁੱਜੇ ਸਨ। ਭਤੀਜੇ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਅਤੇ ਲੜਕੇ ਦੇ ਤਾਏ ਨੇ ਪੁੱਛਿਆ ਕਿ ਮੈਨੂੰ ਵੀ ਕੋਈ ਕੰਮ ਦੱਸੋਂ ਮੈਂ ਤੁਹਾਡਾ ਹੱਥ ਵੰਡਾਵਾ ਤਾਂ ਅੱਗੋਂ ਉਸ ਨੇ ਭਰਾ ਨੂੰ ਤਿੰਨ ਮਠਿਆਈ ਦੇ ਡੱਬੇ ਦਿੱਤੇ ਦੇ ਦਿੱਤੇ ਅਤੇ ਤਿੰਨ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਦੇ ਨਾਮ ਦੱਸਦੇ ਹੋਏ ਕਿਹਾ ਕਿ ਇਹ ਡੱਬੇ ਉਨ੍ਹਾਂ ਨੂੰ ਦੇ ਕੇ ਆ । ਉਸ ਨੇ ਕਿਹਾ ਕਿ ਆਪਾ ਇੱਕ ਹੀ ਆਪਣੀ ਪਾਰਟੀ ਦਾ ਲੀਡਰ ਸੱਦੀਏ ਦੂਜੇ ਕਿਉ? ਅੱਗੋਂ ਛੋਟਾ ਭਰਾ ਕਹਿੰਦਾ ਕਿ ਜੇ ਸਾਡੀ ਪਾਰਟੀ ਦਾ ਲੀਡਰ ਵਿਆਹ ਤੇ ਆ ਜਾਵੇਗਾ ਤਾਂ ਅਸੀਂ ਦੂਜੇ ਨੂੰ ਕਿਹ ਦੇਵਾਂਗੇ ਕਿ ਦੂਜੇ ਦੋਵੇ ਬਗੈਰ ਸੱਦੇ ਤੋਂ ਆ ਗਏ। ਇਸ ਦਾ ਭਾਵ ਕੇ ਵਿਆਹ ਵਿਚ ਲੀਡਰ ਬੁਲਾ ਕੇ ਆਪਣੀ ਫੌਕੀ ਸੌਹਰਤ ਹਾਸਲ ਕਰਨੀ ਸੀ ਕਿ ਲੜਕੇ ਵਾਲਿਆਂ ਦੀ ਸਿਆਸਤ ਵਿਚ ਬੜੀ ਪਹੁੰਚ ਹੈ ਜੋ ਵੱਡੇ ਲੀਡਰ ਵਿਆਹ ਵਿਚ ਪੁੱਜੇ ਹਨ। ਅੱਜ ਕੱਲ ਲੋਕ ਫੋਕੇ ਦਿਖਾਵੇ ਲਈ ਕਰਜ਼ੇ ਥੱਲੇ ਆ ਜਾਂਦੇ ਹਨ ਪਰ ਦਿਖਾਵੇ ਦੀ ਕੋਈ ਕਸਰ ਨਹੀਂ ਛੱਡਦੇ ਫਿਰ ਸਾਰੀ ਉਮਰ ਭਾਵੇ ਕਰਜ਼ਾ ਉਤਾਰਣ ਵਿਚ ਲੰਘ ਜਾਵੇ। ਚਲੋ ਜੀ ਵਿਆਹ ਵਾਲਾ ਦਿਨ ਆਇਆ ਤਾਂ ਲੜਕੇ ਦਾ ਪਿਤਾ ਬੜੀ ਖੁਸ਼ੀ ਨਾਲ ਫੁੱਲਿਆ ਹੋਇਆ ਦਿਖਾਈ ਦਿੱਤਾ ਕਿ ਅੱਜ ਪਾਰਟੀਆਂ ਦੇ ਲੀਡਰਾਂ ਨੇ ਮੇਰੇ ਲੜਕੇ ਦੇ ਵਿਆਹ ਤੇ ਆਉਂਣਾ ਹੈ ਦੂਜੇ ਪਾਸੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਵੀ ਪਹਿਲਾਂ ਦੱਸਿਆ ਸੀ ਕਿ ਸਾਡੇ ਵਿਆਹ ਕਈ ਸਿਆਸਤਾਨ ਆਉਣਗੇ। ਪਰ ਹਾਸੋ ਹੀਣੀ ਗੱਲ ਉਦੋਂ ਬਣ ਗਈ ਜਦੋਂ ਲੀਡਰ ਨੇ ਵਿਆਹ ਵਿਚ ਆਉਣ ਦੇ ਮੌਕੇ ਕੋਈ ਜ਼ਰੂਰੀ ਕੰਮ ਹੋਣ ਦਾ ਬਹਾਨਾ ਬਣਾ ਕੇ ਦੱਸ ਦਿੱਤਾ ਫਿਰ ਲੀਡਰਾਂ ਨਾਲ ਫੋਟੋਆਂ ਕਰਵਾਉਣ ਅਤੇ ਦਿਖਾਵੇ ਕਰਨ ਵਾਲੇ ਚਾਅ ਖਤਮ ਹੋ ਗਏ ਨਿਰਾਸ਼ਾ ਅਤੇ ਨਿਮੋਸ਼ੀ ਵੀ ਹੋਈ ਉਪਰੋਂ ਯਾਰਾਂ ਮਿੱਤਰਾਂ ਦੇ ਮਾਖੌਲ ਦੇ ਪਾਤਰ ਵੀ ਬਣੇ। ਮੇਰੇ ਮਿੱਤਰ ਦਾ ਭਰਾ ਬਹੁਤ ਤੇਜ਼ ਤਰਾਰ ਸੀ ਉਸ ਨੇ ਅੰਮ੍ਰਿਤ ਨਹੀਂ ਸੀ ਛਕਿਆ ਪਰ ਜਦੋਂ ਅਕਾਲੀ ਦਲ ਵਾਲੇ ਲੀਡਰਾਂ ਨੂੰ ਮਿਲਦਾ ਸੀ ਤਾਂ ਨੀਲੀ ਪੱਗ ਬੰਨ ਕੇ ਉਪਰੋਂ ਦੀ ਸਿਰੀ ਸਾਹਿਬ ਪਾ ਲੈਂਦਾ ਸੀ।
ਮੇਰਾ ਇਸ ਤੋਂ ਅਨੁਭਵ ਹੋਇਆ ਕਿ ਜਿਵੇ ਲੀਡਰ ਆਪਣੇ ਫਾਇਦੇ ਦੇਖ ਕੇ ਪਾਰਟੀਆਂ ਬਦਲ ਲੈਂਦੇ ਹਨ ਅੱਜ ਕੱਲ ਉਵੇ ਦੇ ਵਰਕਰ ਹੋ ਚੁੱਕੇ ਹਨ ਉਹ ਵੀ ਸਾਰੀਆਂ ਪਾਰਟੀਆਂ ਦੇ ਲੀਡਰਾਂ ਨਾਲ ਹੱਥ ਮਿਲਾ ਕੇ ਰੱਖਦੇ ਹਨ ਕਿ ਕੀ ਪਤਾ ਕਿਸ ਪਾਸੇ ਵੱਲ ਜਾਣਾ ਪਵੇ। ਪਰ ਕਈ ਅਜਿਹੇ ਵੀ ਪਾਰਟੀ ਪੱਖੀ ਲੋਕਾਂ ਬਾਰੇ ਸੁਣਿਆ ਹੈ ਕਿ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਲਾਲਚ, ਸਰਕਾਰ ਵਿਚ ਵੱਡੇ ਅਹੁਦੇ ਦਿੱਤੇ ਜਾਣ ਦੀਆਂ ਪੇਸ਼ਕਰ ਦਿੱਤੀਆਂ ਜਾਂਦੀਆਂ ਰਹੀਆਂ ਹਨ ਪਰ ਉਹ ਆਪਣੀ ਪਾਰਟੀ ਤੋਂ ਪਿੱਛੇ ਨਹੀਂ ਹਟੇ। ਹੁਣ ਸਮਾਂ ਬਦਲ ਚੁੱਕਿਆ ਹੈ । ਫੋਕੇ ਦਿਖਾਵੇ, ਝੂਠੀ ਸੌਹਰਤ ਸਮਾਜ ਵਿਚ ਦਿਖਾਉਣ ਲਈ ਲੋਕ ਕਈ ਤਰ੍ਹਾਂ ਦੇ ਪਾਪੜ ਵੇਲਦੇ ਹਨ ਪਰ ਹਕੀਕਤ ਵਿਚ ਉਨ੍ਹਾਂ ਦਾ ਕੋਈ ਫਾਇਦਾ ਨਹੀਂ ਹੁੰਦਾ। ਜੋ ਸਾਨੂੰ ਮਾਣ ਸਨਮਾਨ ਪ੍ਰਮਾਤਮਾ ਵਲੋਂ ਸਮਾਜ ਵਿਚ ਬਖਸ਼ਿਆਂ ਜਾਂਦਾ ਹੈ ਉਹ ਸਦਾ ਰਹਿਣ ਵਾਲਾ ਹੁੰਦਾ ਹੈ ।ਝੂਠੇ ਫੋਟੋਆਂ ਵਾਲੇ ਮਾਣ ਸਨਮਾਨ ਕੁਝ ਵਕਤ ਦੀ ਖੇਡ ਹੁੰਦੇ ਹਨ। ਸੋ ਸਾਨੂੰ ਸਿਆਣੇ ਅਤੇ ਸਮਝਦਾਰ ਹੋਣ ਦੀ ਲੋੜ ਹੈ । ਵਿਆਹ ਸਾਦੇ ਢੰਗਾਂ ਨਾਲ ਕਰੀਏ ਜਿਸ ਨਾਲ ਦੋਵੇ ਪਰਿਵਾਰ ਸੁਖੀ ਰਹਿਣ ਅਤੇ ਸਮਾਜ ਨੂੰ ਸੇਧ ਦੇਣ ਦੂਜਿਆਂ ਲਈ ਪ੍ਰੇਰਨਾ ਦਾ ਸਰੋਤ ਬਣਨ।