ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਪੰਥ ਦੇ ਚਲ ਰਹੇ ਸਿੱਖ ਸੰਘਰਸ਼ ਦੌਰਾਨ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਸ਼ਹੀਦ ਭਾਈ ਪਰਮਿੰਦਰ ਸਿੰਘ ਬੱਬਰ ਰਾਜਾ ਬੌਸ ਅਤੇ ਸਿਖਸ ਫਾਰ ਜਸਟਿਸ ਦੇ ਕੋ ਆਰਡੀਨੇਟਰ ਭਾਈ ਪਰਮਜੀਤ ਸਿੰਘ ਪੰਮਾ ਦੇ ਪਿਤਾ ਸ੍ਰ ਅਮਰੀਕ ਸਿੰਘ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਹਨ । ਜਿਕਰਯੋਗ ਹੈ ਕਿ ਮੌਜੂਦਾ ਸੰਘਰਸ਼ ਅੰਦਰ ਭਾਈ ਪੰਮਾ ਦੇ ਵੱਡੇ ਭਰਾਤਾ ਭਾਈ ਪਰਮਿੰਦਰ ਸਿੰਘ ਰਾਜਾ ਬੌਸ ਨੇ ਵੀ ਵੱਡੇ ਕਾਰਨਾਮੇ ਕਰਦਿਆਂ ਜੂਝ ਕੇ ਸ਼ਹੀਦੀ ਪਾਈ ਸੀ ਤੇ ਹੁਣ ਭਾਈ ਪੰਮਾ ਵੀਂ ਹਿੰਦ ਸਰਕਾਰ ਲਈ ਲੋੜੀਂਦੇ ਹਨ ਜਿਸ ਕਰਕੇ ਏਜੰਸੀਆਂ ਅਤੇ ਪੁਲਿਸ ਵਲੋਂ ਭਾਈ ਪਰਮਜੀਤ ਸਿੰਘ ਪੰਮਾ ਦੇ ਮੋਹਾਲੀ ਰਹਿੰਦੇ ਮਾਤਾ ਪਿਤਾ ਨੂੰ ਵਾਰ ਵਾਰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ ਹੈ। ਜਿਹਨਾਂ ਦਾ ਕਸੂਰ ਸਿਰਫ ਇਹੀ ਰਿਹਾ ਹੈ ਕਿ ਉਹਨਾਂ ਦੇ ਘਰ ਸਿੱਖ ਕੌਮ ਤੇ ਭਾਰਤ ਸਰਕਾਰ ਵਲੋਂ ਕੀਤੇ ਜਾ ਰਹੇ ਜ਼ੁਲਮਾਂ ਖਿਲਾਫ ਜੂਝ ਕੇ ਸ਼ਹੀਦ ਹੋਏ ਸ਼ਹੀਦ ਭਾਈ ਪਰਮਿੰਦਰ ਸਿੰਘ ਬੱਬਰ ਅਤੇ ਮੌਜੂਦਾ ਸਮੇਂ ਦੌਰਾਨ ਅਜਾਦ ਸਿੱਖ ਰਾਜ ਲਈ ਯਤਨਸ਼ੀਲ ਭਾਈ ਪਰਮਜੀਤ ਸਿੰਘ ਪੰਮਾ ਨੂੰ ਜਨਮ ਦਿੱਤਾ ਹੈ। ਸਿੱਖ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲੇ ਗੁਰਸਿੱਖਾਂ ਦੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨੂੰ ਪੁਲਿਸ ਅਤੇ ਏਜੰਸੀਆਂ ਅਕਸਰ ਹੀ ਤੰਗ ਪ੍ਰੇਸ਼ਾਨ ਕਰਦੀਆਂ ਰਹਿੰਦੀਆਂ ਹਨ ਤਾਂ ਕਿ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਹੌਲ ਪੈਦਾ ਕੀਤਾ ਜਾ ਸਕੇ। ਦੇਸ਼ ਵਿਦੇਸ਼ ਦੀਆਂ ਵੱਖ ਵੱਖ ਸਿੱਖ ਜਥੇਬੰਦੀਆਂ ਵਲੋਂ ਭਾਈ ਪੰਮਾ ਨਾਲ ਗਹਿਰੇ ਦੁੱਖ ਦਾ ਪ੍ਰਵਟਾਵਾ ਕਰਦਿਆਂ ਵਿਛੁੜੀ ਰੂਹ ਨੂੰ ਅਕਾਲ ਪੁਰਖ ਆਪਣੇ ਚਰਨਾਂ ਵਿਚ ਨਿਵਾਸ ਦੇਣ ਅਤੇ ਪਰਿਵਾਰ ਇਸ ਰੱਬੀ ਭਾਣੇ ਨੂੰ ਸਹਿਣ ਕਰਣ ਦੀ ਅਰਦਾਸ ਕੀਤੀ ਗਈ ।