ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਕੈਨੇਡਾ ਦੇ ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਵਿਖੇ ਨਿਸ਼ਾਨ ਸਾਹਿਬ ਦੇ ਚੋਲ੍ਹਾ ਸਾਹਿਬ ਦੀ ਸੇਵਾ ਕੀਤੀ ਗਈ । ਉਪਰੰਤ ਸ਼ਹੀਦ ਜਥੇਦਾਰ ਹਰਦੀਪ ਸਿੰਘ ਨਿੱਝਰ ਅਤੇ ਸ਼ਹੀਦ ਅਵਤਾਰ ਸਿੰਘ ਖੰਡਾ ਦੀਆਂ ਤਸਵੀਰਾਂ ਜੋ ਕਿ ਸਰੀ ਦੇ ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ ਵਿਖੇ ਸੁਸ਼ੋਭਿਤ ਕੀਤੀ ਗਈ ਸੀ ਉਪਰੋਂ ਭਾਰੀ ਗਿਣਤੀ ਅੰਦਰ ਹਾਜਿਰ ਸੰਗਤ ਦੀ ਮੌਜੂਦਗੀ ਵਿਚ ਭਾਈ ਨਿੱਝਰ ਦੇ ਦੋਨਾਂ ਪੁੱਤਰਾਂ ਭਾਈ ਬਲਰਾਜ ਸਿੰਘ ਅਤੇ ਮਹਿਤਾਬ ਸਿੰਘ ਨਿੱਝਰ ਨੇ ਪੜਦਾ ਚੁੱਕਿਆ । ਜਿਕਰਯੋਗ ਹੈ ਕਿ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦਾ ਬੀਤੇ ਸਾਲ ਜਦੋ ਓਹ ਗੁਰੂਘਰ ਤੋਂ ਬਾਹਰ ਨਿਕਲ ਕੇ ਆਪਣੀ ਗੱਡੀ ਅੰਦਰ ਬੈਠੇ ਸਨ, ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਕੇ ਉਨ੍ਹਾਂ ਦਾ ਕੱਤਲ ਕਰ ਦਿੱਤਾ ਸੀ ਜਿਸ ਬਾਰੇ ਉੱਥੇ ਰਹਿੰਦੇ ਸਿੱਖਾਂ ਦੇ ਨਾਲ ਕੈਨੇਡੀਅਨ ਸਰਕਾਰ ਨੇ ਵੀਂ ਇਸ ਪਿੱਛੇ ਹਿੰਦ ਸਰਕਾਰ ਦੇ ਹੋਣ ਬਾਰੇ ਕਿਹਾ ਸੀ । ਕੈਨੇਡਾ ਰਹਿ ਰਹੇ ਸਿੱਖਾਂ ਵਲੋਂ ਸਰਕਾਰ ਕੋਲੋਂ ਲਗਾਤਾਰ ਇਸ ਮਾਮਲੇ ਦੀ ਤਹਿ ਤਕ ਜਾ ਕੇ ਇਸ ਮਾਮਲੇ ਅੰਦਰ ਕਿੰਨਾ ਦਾ ਹੱਥ ਹੈ ਉਜਾਗਰ ਕਰਣ ਅਤੇ ਭਾਈ ਨਿੱਝਰ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ । ਇਸ ਮਾਮਲੇ ਵਿਚ ਸ਼ਕੀ ਨਾਮਜਦ ਹਿੰਦ ਸਰਕਾਰ ਦੇ ਰਾਜਦੂਤ ਦਾ ਉੱਥੇ ਰਹਿੰਦੇ ਸਿੱਖਾਂ ਵਲੋਂ ਜਿੱਥੇ ਵੀ ਉਨ੍ਹਾਂ ਦਾ ਕੋਈ ਪ੍ਰੋਗਰਾਮ ਹੁੰਦਾ ਹੈ, ਭਾਰੀ ਮੁਜਾਹਿਰਾ ਕਰਕੇ ਰੱਦ ਕਰਵਾ ਦਿੱਤਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਮੁਤਾਬਿਕ ਓਹ ਇਸ ਮਾਮਲੇ ਅੰਦਰ ਸਭ ਤੋਂ ਜਿਆਦਾ ਸ਼ਕੀ ਹਨ ।
ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਤਸਵੀਰ ਸਰੀ ਦੇ ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ ਵਿਖੇ ਕੀਤੀ ਗਈ ਸੁਸ਼ੋਭਿਤ
This entry was posted in ਅੰਤਰਰਾਸ਼ਟਰੀ.