ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਦੇਸ਼ ਦੇ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਇਹ ਸਾਫ਼ ਹੋ ਗਿਆ ਹੈ ਕਿ ਭਾਜਪਾ ਪਾਰਟੀ ਦੀਆਂ ਨੀਤੀਆਂ ਪੰਜਾਬੀਆਂ, ਕਿਸਾਨਾਂ ਦੇ ਨਾਲ ਦੇਸ਼ ਲਈ ਵਿਰੋਧੀ ਹਨ। ਤੇ ਓਹ ਨਫਰਤ ਦੇ ਜਹਿਰੀਲੇ ਪ੍ਰਚਾਰ ਨਾਲ ਦੇਸ਼ ਦੀ ਸੱਤਾ ਮੁੜ ਸੰਭਾਲਣ ਲਈ ਬਹੁਤ ਉਤਾਵਲੀ ਹੋਈ ਪਈ ਹੈ । ਉਨ੍ਹਾਂ ਵਲੋਂ ਦਾਗੀ ਲੋਕਾਂ ਵਿਰੁੱਧ ਅਪਣਾਇ ਜਾ ਰਹੇ ਮਾਪਦੰਡਾ ਕਰਕੇ ਦਾਗੀ ਲੋਕ ਉਨ੍ਹਾਂ ਦੀ ਵਾਸ਼ਿੰਗ ਮਸ਼ੀਨ ਅੰਦਰ ਜਾ ਕੇ ਆਪਣੇ ਆਪ ਨੂੰ ਦੁੱਧ ਧੋਤਾ ਸਾਬਿਤ ਕਰਣ ਤੇ ਲੱਗੇ ਹੋਏ ਹਨ। ਸ਼੍ਰੋਮਣੀ ਅਕਾਲ ਦਲ ਦਿੱਲੀ ਇਕਾਈ ਦੀ ਮਹਿਲਾ ਵਿੰਗ ਦੇ ਮੁੱਖ ਸੇਵਾਦਾਰ ਬੀਬੀ ਰਣਜੀਤ ਕੌਰ ਨੇ ਮੀਡੀਆ ਨੂੰ ਜਾਰੀ ਕੀਤੇ ਪ੍ਰੈਸ ਨੋਟ ਰਾਹੀਂ ਕਿਹਾ ਕੀ ਓਹ ਇਹ ਭੁੱਲ ਜਾਂਦੇ ਹਨ ਕਿ ਇਹ ਸਰਕਾਰਾਂ ਕਦੇ ਸਥਿਰ ਨਹੀਂ ਰਹਿੰਦੀਆ ਹਨ ਸਮਾਂ ਬਦਲਾਅ ਲੈ ਕੇ ਆਂਦਾ ਹੈ ਤੇ ਹਰ ਇਨਸਾਨ ਨੂੰ ਓਸ ਦੇ ਕੀਤੇ ਕੱਮਾ ਦਾ ਜੁਆਬ ਜਰੂਰ ਦੇਣਾ ਪੈਂਦਾ ਹੈ । ਦਿੱਲੀ ਕਮੇਟੀ ਦੇ ਮੈਂਬਰ ਜੋ ਬਿਨਾਂ ਦਿੱਲੀ ਕਮੇਟੀ ਤੋਂ ਅਸਤੀਫ਼ਾ ਦੇਕੇ ਭਾਜਪਾਈ ਬਣ ਕੇ ਆਪਣੇ ਦਾਗ ਸਾਫ ਕਰਣ ਦੀ ਸੋਚ ਰਹੇ ਹਨ ਉਨ੍ਹਾਂ ਨੂੰ ਇਕ ਵਾਰ ਗੁਰੂ ਸਾਹਿਬ ਵਲ ਵੀਂ ਵੇਖ ਕੇ ਸੋਚਣਾ ਚਾਹੀਦਾ ਸੀ ਕਿ ਮੌਜੂਦਾ ਕੇਂਦਰ ਵਲੋਂ ਸਿੱਖ ਪੰਥ ਨਾਲ ਛੁਪੇ ਏਜੰਡੇ ਰਾਹੀਂ ਸਿਰਫ ਤੇ ਸਿਰਫ ਧ੍ਰੋਹ ਹੀ ਕਮਾਇਆ ਗਿਆ ਹੈ ਤੇ ਪੰਥ ਨੂੰ ਕੌਈ ਵੀਂ ਉਨ੍ਹਾਂ ਵਲੋਂ ਪ੍ਰਾਪਤੀ ਨਹੀਂ ਹੋਈ ਹੈ । ਦਲਬਦਲੂ ਮੈਂਬਰ ਦਸਣ ਕਿ ਸਾਡੇ ਬੰਦੀ ਸਿੰਘ ਰਿਹਾ ਹੋ ਗਏ ਹਨ, ਕਿ ਕਿਸਾਨਾਂ ਦਾ ਮਸਲਾ ਹੱਲ ਹੋ ਗਿਆ ਸੀ, ਕਿ ਸਿੱਖਾਂ ਦੀਆਂ ਬਲੈਕ ਲਿਸਟਾਂ ਬਣਨੀਆਂ ਬੰਦ ਹੋ ਗਈਆਂ ਹਨ, ਕਿ ਸਿੱਖਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਹਾਲੇ ਵੀਂ ਨਹੀਂ ਕਰਵਾਇਆ ਜਾ ਰਿਹਾ, ਹੋਰ ਵੀਂ ਬਹੁਤ ਸਾਰੇ ਮਸਲੇ ਹਨ ਜਿਨ੍ਹਾਂ ਬਾਰੇ ਲਿਖਿਆ ਜਾ ਸਕਦਾ ਹੈ ਕਿ ਓਹ ਸਭ ਹੱਲ ਹੋ ਗਏ ਹਨ..? ਨੋਟਬੰਦੀ ਉਪਰੰਤ ਕੋਰੋਨਾ ਲਹਿਰ ਮੌਕੇ ਲੋਕਾਂ ਨੂੰ ਉਨ੍ਹਾਂ ਦੇ ਹਾਲਾਤਾਂ ਤੇ ਛੱਡ ਦੇਣਾ ਕੇਂਦਰ ਸਰਕਾਰ ਦੇ ਨਾ ਭੁੱਲਣ ਵਾਲੇ ਕਦਮ ਰਹਿੰਦੀ ਦੁਨੀਆਂ ਤਕ ਯਾਦ ਰਖੇ ਜਾਣੇ ਹਨ । ਇਕ ਤਾਜ਼ਾ ਮਸਲਾ ਕਰਨਾਟਕਾ ਦੇ ਪ੍ਰਜਵਲ ਨੂੰ ਭਾਜਪਾ ਵਲੋਂ ਗਠਜੋੜ ਕਾਰਨ ਉਨ੍ਹਾਂ ਨੂੰ ਲੋਕ ਸਭਾ ਦੀ ਟਿਕਟ ਦਿੱਤੀ ਗਈ। ਮੀਡੀਆ ਰਿਪੋਰਟਾਂ ਮੁਤਾਬਕ ਪ੍ਰਜਵਲ ਦੇ ਇਕ ਹਜ਼ਾਰ ਤੋਂ ਜ਼ਿਆਦਾ ਸੈਕਸ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਜਿਸ ਕਰਕੇ ਰਾਜਨੀਤੀ ਅੰਦਰ ਵੱਡਾ ਵਲਵਲਾ ਪੈਦਾ ਹੋ ਗਿਆ ਹੈ ਤੇ ਪ੍ਰਜਵਲ ਰੇਵੰਨਾ ਦੇਸ਼ ਛੱਡ ਕੇ ਜਰਮਨੀ ਭੱਜ ਗਿਆ ਹੈ। ਕਿ ਹੁਣ ਭਾਜਪਾ ਸਰਕਾਰ ਦੇਸ਼ ਨੂੰ ਲੁੱਟਣ ਵਾਲੇ ਪਹਿਲਾਂ ਭਗੋੜੇ ਹੋ ਚੁੱਕੇਆਂ ਨੂੰ ਤਾਂ ਵਾਪਿਸ ਨਹੀਂ ਲੈਕੇ ਆ ਸਕੀ ਹੈ ਇਹ ਕਿਥੋਂ ਉਨ੍ਹਾਂ ਦੇ ਹੱਥ ਆਏਗਾ..? ਜੇਕਰ ਨਹੀਂ ਤਾਂ ਤੁਸੀਂ ਸੰਗਤ ਦੇ ਨਾਲ ਗੁਰੂ ਸਾਹਿਬ ਦੇ ਵੀਂ ਜੁਆਬਦੇਹ ਹੋ ਜਿਸਦਾ ਜੁਆਬ ਤੁਹਾਨੂੰ ਸੰਗਤ ਅੱਗੇ ਜਰੂਰ ਦੇਣਾ ਪਵੇਗਾ । ਸੰਗਤਾਂ ਨੂੰ ਉਨ੍ਹਾਂ ਦਲਬਦਲੂਆਂ ਤੋਂ ਸੁਚੇਤ ਰਹਿਣ ਦੀ ਅਪੀਲ ਹੈ ਕਿ ਅੱਜ ਸਿੱਖੀ ਸਵਰੂਪ ਅੰਦਰ ਮਖੌਟੇ ਬਦਲ-ਬਦਲ ਕੇ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਇਸ ਲਈ ਇਨ੍ਹਾਂ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ।
ਦਿੱਲੀ ਕਮੇਟੀ ਮੈਂਬਰ ਭਾਜਪਾਈ ਵਾਸ਼ਿੰਗ ਮਸ਼ੀਨ ਅੰਦਰ ਧੁਪਣ ਦੀ ਜਗ੍ਹਾ ਪੰਥ ਦੇ ਮਸਲੇ ਹੱਲ ਕਰਵਾਣ: ਬੀਬੀ ਰਣਜੀਤ ਕੌਰ
This entry was posted in ਭਾਰਤ.