ਦਿੱਲੀ : ਦਸ਼ਮੇਸ਼ ਸੇਵਾ ਸੁਸਾਇਟੀ ਦੇ ਪ੍ਰਧਾਨ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਇੰਦਰ ਮੋਹਨ ਸਿੰਘ ਨੇ ਦਸਿਆ ਕਿ ਬੀਤੇ ਦਿਨੀ ਦਿੱਲੀ ‘ਚ ਪ੍ਰੈਸ ਕਲੱਬ ਆਫ ਇੰਡੀਆ ਵਿਖੇ ਇਕ ਭਰਵੀ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਸਮਾਜ ਭਲਾਈ ਦੇ ਕਾਰਜਾਂ ‘ਚ ਹਿੱਸਾ ਲੈਣ ਵਾਲੇ ਉਘੇ ਮੈਂਬਰਾਂ ਨੇ ਸ਼ਮੂਲਿਅਤ ਕੀਤੀ। ਇੰਦਰ ਮੋਹਨ ਸਿੰਘ ਨੇ ਦਸਿਆ ਕਿ ਦਸ਼ਮੇਸ਼ ਸੇਵਾ ਸੁਸਾਇਟੀ, ਦਿੱਲੀ ਸਰਕਾਰ ਪੈਂਸ਼ਨਰ ਗਰੁਪ, ਜੀ.ਅੇਨ.ਸੀ.ਟੀ. ਡਾਇਮੰਡ ਗਰੁਪ ਤੋਂ ਇਲਾਵਾ ਹੋਰਨਾਂ ਸਮਾਜ ਸੇਵੀਆਂ ਵਲੋਂ ਜਾਤੀ ਤੋਰ ‘ਤੇ ਕੀਤੀ ਜਾ ਰਹੀ ਸਮਾਜ ਸੇਵਾ ਦੀ ਸ਼ਲਾਘਾ ਕੀਤੀ ‘ਤੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਭਨਾਂ ਨੇ ਇਕ ਮੱਤ ਹੋ ਕੇ ਭਵਿਖ ‘ਚ ਵੀ ਇਸ ਪ੍ਰਕਾਰ ਦੀਆਂ ਸੇਵਾਵਾਂ ਜਾਰੀ ਰਖਣ ‘ਤੇ ਆਪਣੀ ਸਹਿਮਤੀ ਦਿੱਤੀ। ਦੱਸਣਯੋਗ ਹੈ ਕਿ ਇਸ ਮੁਹਿਮ ਨਾਲ ਜੁੜ੍ਹੇ ਸਮਾਜਸੇਵੀ ਚਿੰਤਕਾਂ ਵਲੋਂ ਬੀਤੇ ਸਮੇਂ ਬਿਰਧਘਰ, ਗੁਰਮੱਤ ਵਿਧਿਆਲਾ, ਗੁਰਦੁਆਰਾ ਸਾਹਿਬਾਨਾਂ ਦੇ ਸੇਵਾਦਾਰਾਂ ‘ਤੇ ਹੋਰਨਾਂ ਲੋੜ੍ਹਵੰਦਾਂ ਨੂੰ ਪੱਗਾ, ਸ਼ਾਲਾ, ਲੋਈਆਂ, ਗਰਮ ਕਪੜ੍ਹੇ, ਜੁਰਾਬਾਂ ਦੀ ਸੇਵਾ ‘ਚ ਭਰਵਾਂ ਯੋਗਦਾਨ ਪਾਇਆ ਸੀ। ਇਸ ਤੋ ਇਲਾਵਾ ਹਾਲ ‘ਚ ਗੁਰੁ ਘਰਾਂ ਦੇ ਸੇਵਾਦਾਰਾਂ ਨੂੰ ਕੁੜ੍ਹਤੇ-ਪਾਜਾਮੇ ਵੰਡਣ ਦੀ ਸੇਵਾਵਾਂ ਹਾਲੇ ਵੀ ਜਾਰੀ ਹਨ। ਉਨ੍ਹਾਂ ਦਸਿਆ ਕਿ ਸਭਨਾਂ ਦੇ ਸਹਿਯੋਗ ਨਾਲ ਭਵਿਖ ‘ਚ ਵੀ ਇਸ ਪ੍ਰਕਾਰ ਦੀਆਂ ਸੇਵਾਵਾਂ ਜਾਰੀ ਰੱਖਣ ਦੇ ਉਪਰਾਲੇ ਕੀਤੇ ਜਾਣਗੇ। ਇੰਦਰ ਮੋਹਨ ਸਿੰਘ ਨੇ ਸਮਾਜ ਸੇਵਾ ਨਾਲ ਲਗਾਵ ਰੱਖਣ ਵਾਲੇ ਸਭਨਾਂ ਵੀਰਾ-ਭੈਣਾਂ ਨੂੰ ਇਸ ਮੁਹਿਮ ਨਾਲ ਜੁੜ੍ਹਨ ਦੀ ਅਪੀਲ ਕੀਤੀ ਹੈ। ਇਸ ਮੀਟਿੰਗ ‘ਚ ਦਸ਼ਮੇਸ਼ ਸੇਵਾ ਸੁਸਾਇਟੀ ਦੇ ਪ੍ਰਧਾਨ ਇੰਦਰ ਮੋਹਨ ਸਿੰਘ, ਜਨਰਲ ਸਕੱਤਰ ਵਰਿੰਦਰਜੀਤ ਸਿੰਘ ਨਾਗੀ, ਸਕੱਤਰ ਮਹਿੰਦਰ ਪਾਲ ਸਿੰਘ ਬਾਲੀ, ਕਾਰਜਕਾਰੀ ਮੈਂਬਰ ਇੰਦਰਜੀਤ ਸਿੰਘ ਚਾਵਲਾ, ਦਿੱਲੀ ਸਰਕਾਰ ਪੈਂਸ਼ਨਰ ਐਸੋਸਿਏਸ਼ਨ ਦੇ ਜਨਰਲ ਸਕੱਤਰ ਰਾਧਾ ਚਰਨ, ਡਾਇਮੰਡ ਗਰੁਪ ਦੇ ਪੂਰਨ ਮਲ, ਕੇ.ਸੀ.ਪਾਹੂਜਾ, ਸੋਹਨ ਲਾਲ ਰਿਡਲਾ, ਬਲਦੇਵ ਬੇਦੀ, ਰਮਨ ਵਰਮਾ, ਐਸ.ਕੇ.ਸਬਲੋਕ ਤੇ ਹੋਰ ਉੱਘੇ ਮੈਂਬਰ ਮੋਜੂਦ ਸਨ।
ਸਮਾਜ ਭਲਾਈ ਦੇ ਕਾਰਜਾਂ ‘ਚ ਸ਼ਾਮਿਲ ਮੈਂਬਰਾਂ ਦੀ ਮੀਟਿੰਗ ਦਾ ਆਯੋਜਨ – ਇੰਦਰ ਮੋਹਨ ਸਿੰਘ
This entry was posted in ਭਾਰਤ.