ਤੁਰ ਗਿਆ ਸੁਰਜੀਤ ਪਾਤਰ,
ਨਹੀਂ ਰਿਹਾ ਸੁਰਜੀਤ ਪਾਤਰ ।
ਕੀ ਕਹਾਂ ਸੁਰਜੀਤ ਪਾਤਰ,
ਚੁੱਪ ਹਾਂ ਸੁਰਜੀਤ ਪਾਤਰ ।
ਅੱਖੀਆਂ ਤਰ ਹੋ ਗਈਆਂ,
ਭਰ ਗਈਆਂ ਸਰ ਹੋ ਗਈਆਂ।
ਖਬਰ ਇਹ ਮਨਹੂਸ ਸੁਣ,
ਵਕਤ ਇਹ ਕੰਜੂਸ ਸੁਣ ।
ਸ਼ਾਇਰੀ ਦਾ ਸਿਖਰ ਤੂੰ ,
ਸਦ ਬਹਾਰਾ ਬਿਰਖ ਤੂੰ ।
ਮਾਂ ਪੰਜਾਬੀ , ਦਾ ਫਖਰ ,
ਸਾਹਿਤ ਦਾ ਤੂੰ ਇੱਕ ਸਫਰ ।
ਘਾਟ ਵੱਡੀ ਪਾ ਗਿਉਂ,ਪਰ
ਹਰ ਬਸ਼ਰ ਤੇ, ਛਾ ਗਿਉਂ ।
ਅਜਬ ਤੇਰੀ, ਕਲਮ ਸੀ ,
ਗਜ਼ਲ ਜਾਂ ਫਿਰ ਨਜ਼ਮ ਸੀ ।
ਦਰਦ ਸੀ ,ਜਾਂ ਵੇਦਨਾ ,
ਹਰ ਬਸ਼ਰ ਚੋਂ ਸਿਰਜਨਾ ।
ਹੁਨਰ ਤੇਰਾ ਅਜਬ ਸੀ,
ਅਜਬ ਸੀ ਕੋਈ ਗਜਬ ਸੀ ।
ਕਲਮ ਤੇਰੀ ਨੂੰ ਸਲਾਮ ,
ਕਰ ਗਿਉਂ ਉੱਚਾ ਮੁਕਾਮ ।
ਤੇਰਾ ਲਿਖਿਆ ਪੜ੍ਹਾਂ ਗੇ,
ਯਾਦ ਤੈਨੂੰ ਕਰਾਂ ਗੇ।
ਰਾਹ ਵਿਖਾਏ ਗਾ ਸਦਾ ,
ਸਾਹਿਤ ਦਾ ਦਰਪਨ ਤੇਰਾ ।
ਅਲਵਿਦਾ ਸੁਰਜੀਤ ਪਾਤਰ।
ਅਲਵਿਦਾ ਸੁਰਜੀਤ ਪਾਤਰ।