ਦੁਬਈ, (ਪੰਜ ਦਰਿਆ ਬਿਊਰੋ) – ਵਿਸ਼ਵ ਭਰ ਦੇ ਕਾਰੋਬਾਰੀਆਂ ਨੂੰ ਇੱਕ ਮੰਚ ‘ਤੇ ਇਕੱਠੇ ਕਰਨ, ਉਹਨਾਂ ਦੇ ਸੰਘਰਸ਼ ਦੀ ਦਾਸਤਾਨ ਜਾਣਨ, ਉਹਨਾਂ ਦੇ ਸੰਘਰਸ਼ਮਈ ਸਫ਼ਰ ਨੂੰ ਸਲਾਮ ਕਹਿਣ ਲਈ ਦੁਬਈ ਇੰਟਰਨੈਸ਼ਨਲ ਬਿਜ਼ਨਸ ਐਵਾਰਡ 2024 ਦਾ ਆਯੋਜਨ ਕੀਤਾ ਗਿਆ। ਯੂਕੇ ਦੀ ਧਰਤੀ ‘ਤੇ ਹੁਣ ਤੱਕ ਦੇ ਪਹਿਲੇ ਰੋਜ਼ਾਨਾ ਈ-ਅਖ਼ਬਾਰ ‘ਪੰਜ ਦਰਿਆ ਯੂਕੇ’, ਪਿਕਸੀ ਜੌਬ ਵੱਲੋਂ ਸਾਂਝੇ ਤੌਰ ‘ਤੇ ਕਰਵਾਏ ਇਸ ਐਵਾਰਡ ਸਮਾਰੋਹ ਦਾ ਆਗਾਜ਼ ‘ਪੰਜ ਦਰਿਆ ਯੂਕੇ’ ਦੇ ਡਾਇਰੈਕਟਰ ਮਨਦੀਪ ਖੁਰਮੀ ਹਿੰਮਤਪੁਰਾ ਤੇ ਪਿਕਸੀ ਜੌਬ ਦੀ ਸੀ.ਈ.ਓ. ਨਿਸ਼ਾ ਕੌਲ ਤੇ ਅਰਬਿਕ ਪੇਸ਼ਕਾਰਾ ਹਲੀਮਾ ਦੇ ਬੋਲਾਂ ਨਾਲ ਹੋਈ। ਸਭ ਤੋਂ ਪਹਿਲਾਂ ਹਲੀਮਾਂ ਨੇ ਅਰਬੀ ਭਾਸ਼ਾ ਵਿੱਚ ਮੁੱਖ ਮਹਿਮਾਨ ਸ਼ੇਖ ਰਸ਼ੀਦ ਬਿਨ ਨਾਸਿਰ ਅਲ ਨਿਓਮੀ ਦਾ ਧੰਨਵਾਦ ਕੀਤਾ। ਇਸ ਉਪਰੰਤ ਜਦੋਂ ਮਨਦੀਪ ਖੁਰਮੀ ਹਿੰਮਤਪੁਰਾ ਨੇ ਸ਼ਾਇਰਾਨਾ ਅੰਦਾਜ਼ ਵਿੱਚ ਇਸ ਸਮਾਗਮ ਦੀ ਰੀਡ ਦੀ ਹੱਡੀ ਬਣ ਕੇ ਵਿਚਰ ਰਹੇ ਪ੍ਰਸਿੱਧ ਨੌਜਵਾਨ ਕਾਰੋਬਾਰੀ ਮਨਜਿੰਦਰ ਸਿੰਘ ਗਿੱਲ ਮੰਝ ਨੂੰ ਹਾਜ਼ਰੀਨ ਅੱਗੇ ਪੇਸ਼ ਹੋਣ ਲਈ ਸੱਦਾ ਦਿੱਤਾ ਤਾਂ ਤਾੜੀਆਂ ਦਾ ਹੜ੍ਹ ਵਗ ਤੁਰਿਆ। ਇਸ ਤੋਂ ਬਾਅਦ ਦੁਬਈ ਦੀ ਧਰਤੀ ‘ਤੇ ਰਸ ਅਲ ਖੇਮਾ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੀ ਸਥਾਪਨਾ ਕਰਨ ਵਾਲੇ ਸਰਦਾਰ ਤਲਵਿੰਦਰ ਸਿੰਘ, ਸਿੱਖ ਏਡ ਸਕਾਟਲੈਂਡ ਦੇ ਮੁੱਖ ਸੇਵਾਦਾਰ ਗੁਰਦੀਪ ਸਿੰਘ ਸਮਰਾ, ਵਿਸ਼ਵ ਭਰ ਵਿੱਚ ਸਿੰਗਿੰਗ ਬੱਸ ਡਰਾਈਵਰ ਵਜੋਂ ਪ੍ਰਸਿੱਧ ਰਣਜੀਤ ਸਿੰਘ ਵੀਰ, ਉੱਘੇ ਵਾਤਾਵਰਨ ਪ੍ਰੇਮੀ ਇੰਦਰਜੀਤ ਸਿੰਘ ਮੁੰਡੇ ਅਤੇ ਡਾਃ ਅਮਨਦੀਪ ਸ਼ਰਮਾ(ਕਪਿਲ ਆਸ਼ਰਮ) ਨੇ ਸਮਾਗਮ ਦੀ ਸ਼ਮਾਂ ਰੌਸਨ ਕਰਨ ਦੀ ਰਸਮ ਅਦਾ ਕੀਤੀ। ਸਮਾਗਮ ਦੇ ਮੰਤਵ ਤੇ ਉਦੇਸ਼ ਬਾਰੇ ਸੰਜੇ ਵਿਕਟਰ ਨੇ ਬੋਲਦਿਆਂ ਕਿਹਾ ਕਿ ਦੁਬਈ ਇੰਟਰਨੈਸ਼ਨਲ ਬਿਜ਼ਨਸ ਐਵਾਰਡ ਸਮਾਰੋਹ ਦਾ ਉਦੇਸ਼ ਹੈ ਕਿ ਹਰ ਉੱਦਮੀ ਨੂੰ ਉਸਦਾ ਮਾਨ ਸਨਮਾਨ ਮਿਲੇ। ਯੂਨਾਈਟਿਡ ਅਰਬ ਅਮੀਰਾਤ ਦੀ ਧਰਤੀ ‘ਤੇ ਪਹਿਲੀ ਏਸ਼ੀਅਨ ਔਰਤ ਵਜੋਂ ਰਾਸ਼ਟਰੀ ਗਾਣ ਗਾਉਣ ਵਾਲੀ ਗਾਇਕਾ ਸੋਨੀਆ ਮਜੀਦ ਨੇ ਰਾਸ਼ਟਰੀ ਗਾਣ ਗਾ ਕੇ ਸਮਾਗਮ ਦਾ ਆਗਾਜ਼ ਕੀਤਾ। ਇਸ ਉਪਰੰਤ ਮੁੱਖ ਮਹਿਮਾਨ ਸ਼ੇਖ ਰਸ਼ੀਦ ਬਿਨ ਨਾਸਿਰ ਅਲ ਨਿਓਮੀ, ਮੁਆਮਿਰ ਮੁਹੰਮਦ ਸੈਫ, ਅਹਿਮਦ ਅਲ ਜਰੀਰੀ, ਹੁਜ਼ੈਫਾ ਇਬਰਾਹਿਮ, ਡਾ: ਖਾਲਿਦ ਅਲਬੁਲੀਸ਼ੀ, ਮਿਸ ਸ਼ੈਗਫ ਅਲਮਿਲਹਮ, ਹੁਮੈਦ ਖਾਮਿਸ ਅਲਮਾਜ਼ਿਮੀ, ਯਾਕੂਬ ਅਲ ਅਲੀ, ਦੁਬਈ ਪੁਲਿਸ ਦੇ ਮੇਜਰ ਓਮਰ ਅਲ ਮਰਜ਼ੂਕੀ, ਡਾ: ਕਬੀਰ ਕੇ ਵੀ, ਮੁਹੰਮਦ ਅਲੀ, ਐੱਚ.ਈ ਡਾ: ਮੁਹੰਮਦ ਸਈਦ ਅਲ ਕਿੰਡੀ, ਸ਼ੈਹਾਬ ਅਹਿਮਦ ਅਲਜਾਸਿਮੀ ਨੂੰ ਮੰਚ ‘ਤੇ ਸੱਦਾ ਦਿੱਤਾ ਗਿਆ। ਜਿਸ ਦੌਰਾਨ ਉਹਨਾਂ ਸਰਦਾਰ ਤਲਵਿੰਦਰ ਸਿੰਘ, ਗੁਰਦੀਪ ਸਿੰਘ ਸਮਰਾ, ਰਣਜੀਤ ਸਿੰਘ ਵੀਰ, ਸਵ: ਸਿਵਚਰਨ ਸਿੰਘ ਗਿੱਲ (ਸ੍ਰੀਮਤੀ ਧਨਿੰਦਰ ਕੌਰ ਗਿੱਲ), ਜਸਵਿੰਦਰ ਕਲੇਰ- ਸੁਮਿਤ ਸ਼ਰਮਾ, ਇੰਦਰਜੀਤ ਸਿੰਘ ਮੁੰਡੇ, ਡਾ: ਸ਼ਾਨਿਦ ਆਸਿਫ ਅਲੀ, ਹਨੀਫ ਸ਼ੇਖ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਯੂਕੇ ਦੇ ਪ੍ਰਸਿੱਧ ਕਾਰੋਬਾਰੀ ਤਜਿੰਦਰ ਸਿੰਘ ਸੇਖੋਂ (ਬੜੂੰਦੀ), ਸਨੀ ਵਿਕਟਰ, ਸਵਿੰਦਰ ਸਿੱਧੂ ਸੋਨੀ (ਵਿਕਟੋਰੀਆ ਇਨੀਗਰੇਸਨ ਸਰਵਿਸਿਜ), ਸਵ: ਅਜਮੇਰ ਸਿੰਘ ਧਾਲੀਵਾਲ (ਪਾਲਜ਼ ਬੇਕਰੀ- ਕੇਕ ਕੋ ਲੰਡਨ) ਤੇ ਸ੍ਰੀਮਤੀ ਮਨਜੀਤ ਕੌਰ ਪੱਡਾ ਨੂੰ ਬਿਜਨਸ ਲੀਡਰਸ਼ਿਪ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਧਾਰਨ ਪਰਿਵਾਰ ਵਿੱਚੋਂ ਉੱਠ ਕੇ ਲੰਡਨ ਦੀ ਈਲਿੰਗ ਕੌਂਸਲ ਦੀ ਮੇਅਰ ਬਣਨ ਵਾਲੀ ਕੌਂਸਲਰ ਮਹਿੰਦਰ ਕੌਰ ਮਿੱਢਾ, ਦੁਨੀਆ ਭਰ ਵਿੱਚ ਪੰਜਾਬੀ ਮਾਂ ਬੋਲੀ ਦਾ ਝੰਡਾ ਬੁਲੰਦ ਕਰਨ ਵਾਲੇ ਯੂਰਪੀਅਨ ਪੰਜਾਬੀ ਸੱਥ ਵਾਲਸਾਲ ਦੇ ਮੁੱਖ ਸੰਚਾਲਕ ਮੋਤਾ ਸਿੰਘ ਸਰਾਏ, ਯੂਕੇ ਦੀ ਪਹਿਲੀ ਔਰਤ ਰੋਬੋਟਿਕ ਇੰਜੀਨੀਅਰ ਮਰੀਦੁਲਾ ਚਕਰਬੋਰਤੀ, ਜਰਮਨੀ ਦੀ ਧਰਤੀ ‘ਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ ਨੌਜਵਾਨ ਕਾਰੋਬਾਰੀ ਅਮਨਦੀਪ ਸਿੰਘ ਕਾਲਕਟ, ਟਾਈਕਵਾਂਡੋ ਵਿੱਚ ਸੱਤ ਵਾਰ ਯੂਰਪੀਅਨ ਚੈਂਪੀਅਨ ਤੇ ਇੱਕ ਵਾਰ ਵਿਸ਼ਵ ਚੈਂਪੀਅਨ ਸਕਾਟਲੈਂਡ ਦੇ ਪ੍ਰਸਿੱਧ ਕਾਰੋਬਾਰੀ ਰਾਣਾ ਸੇਖੋਂ ਨੂੰ ਵਿਸ਼ੇਸ਼ ਸਨਮਾਨਾਂ ਨਾਲ ਨਿਵਾਜਿਆ ਗਿਆ। ਸੰਤ ਬਾਬਾ ਗੁਰਜੀਤ ਸਿੰਘ ਜੀ, ਡਾ: ਅਮਨਦੀਪ ਸ਼ਰਮਾ ਨੂੰ ਸਪਰਿਚੂਅਲ ਐਵਾਰਡ ਦੇ ਨਾਲ ਨਾਲ ਰਮਨਦੀਪ ਸਿੰਘ ਸੋਢੀ (ਬੈਸਟ ਜਰਨਲਿਸਟ ਆਫ ਪੰਜਾਬੀ ਡਾਇਸਪੋਰਾ ਐਵਾਰਡ), ਸਾਲਮ ਪਪਿਨਸਰੀ, ਫਾਹੀਮ ਰਹਿਮਾਨ, ਮੁਨੀਰ ਅਹਿਮਦ, ਅਮਨ ਕੂਨਰ, ਰਣਜੀਤ ਸਿੰਘ, ਮਨਪ੍ਰੀਤ ਸਿੰਘ, ਗੁਰਸੇਵਕ ਸਿੰਘ, ਤਰੁਣ ਸਿੰਘ, ਕੁੰਦਨ ਸਿੰਘ ਧੀਮਾਨ, ਵੈਦ ਜਗਰੂਪ ਸਿੰਘ ਭੰਗੂ, ਕਾਸ਼ੀ ਫਾਰੂਕੀ, ਪ੍ਰਦੀਪ ਸਿੰਘ ਸਿੱਧੂ, ਨਾਸਿਰ ਢਿੱਲੋਂ, ਸੋਨੀਆ ਮਜੀਦ (ਬੈਸਟ ਸਿੰਗਰ ਐਵਾਰਡ), ਮੀਰਾ ਸੂਫ਼ੀ, ਸੋਪੀਕੋ ਕਵਾਰਤ ਸਕਾਵਾ, ਡਾ: ਪਾਲ ਪ੍ਰਭਾਕਰ, ਅਮਿਤ ਮਠਾੜੂ (ਬਿਜਨਸ ਆਈਕੋਨਿਕ ਐਵਾਰਡ), ਕਬੀਰ ਕੁੱਸਾ (ਬੈਸਟ ਕਮਰਸੀਅਲ ਫਾਈਨਾਂਸ ਬਰੋਕਰ ਲੰਡਨ) ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸਭ ਤੋਂ ਖ਼ੂਬਸੂਰਤ ਪਲ ਉਦੋਂ ਵੇਖਣ ਨੂੰ ਮਿਲੇ ਜਦੋਂ ਮੰਚ ਉੱਪਰ ਚੜ੍ਹਣ ਦੇ ਨਾਕਾਬਿਲ ਕਾਰੋਬਾਰੀ ਗੁਰਸੇਵਕ ਸਿੰਘ ਜੀ ਨੂੰ ਮੰਚ ਤੋਂ ਹੇਠਾਂ ਉੱਤਰ ਕੇ ਆਦਰ ਸਹਿਤ ਸਨਮਾਨ ਭੇਂਟ ਕੀਤਾ ਗਿਆ। ਹਾਜ਼ਰੀਨ ਵੱਲੋਂ ਬੇਰੋਕ ਤਾੜੀਆਂ ਮਾਰ ਕੇ ਇਹਨਾਂ ਪਲਾਂ ਦਾ ਗਵਾਹ ਬਣਿਆ ਗਿਆ। ਸਮਾਗਮ ਦੇ ਮੱਧ ਵਿੱਚ ਸੂਫ਼ੀ ਗਾਇਕਾ ਮੀਰਾ ਸੂਫ਼ੀ ਵੱਲੋਂ ਦਿੱਤੀ ਪੇਸ਼ਕਾਰੀ ਲਾਜਵਾਬ ਰਹੀ। ਸਰਵਸ੍ਰੀ ਤਲਵਿੰਦਰ ਸਿੰਘ, ਗੁਰਦੀਪ ਸਿੰਘ ਸਮਰਾ, ਰਣਜੀਤ ਸਿੰਘ ਵੀਰ, ਜਸਵਿੰਦਰ ਕਲੇਰ, ਮਨਜੀਤ ਕੌਰ ਪੱਡਾ, ਰਮਨਦੀਪ ਸਿੰਘ ਸੋਢੀ, ਨਾਸਿਰ ਢਿੱਲੋਂ ਆਦਿ ਨੇ ਆਪਣੇ ਸੰਬੋਧਨ ਦੌਰਾਨ ਇਸ ਵਿਸ਼ਵ ਪੱਧਰੀ ਸਮਾਗਮ ਨੂੰ ਉਲੀਕਣ ਲਈ ‘ਪੰਜ ਦਰਿਆ ਯੂਕੇ’, ਪਿਕਸੀ ਜੌਬ ਤੇ ਆਪਣਾ ਪੰਜਾਬ ਨੂੰ ਹਾਰਦਿਕ ਵਧਾਈ ਪੇਸ਼ ਕੀਤੀ ਜਿਹਨਾਂ ਵਿਸ਼ਵ ਭਰ ਦੇ ਉੱਦਮੀ ਕਾਰੋਬਾਰੀਆਂ ਲਈ ਇੱਕ ਵਿਸ਼ੇਸ਼ ਮੰਚ ਤਿਆਰ ਕੀਤਾ ਹੈ। ਵਿਸ਼ੇਸ਼ ਐਲਾਨ ਕਰਦਿਆਂ ਮਨਦੀਪ ਖੁਰਮੀ ਹਿੰਮਤਪੁਰਾ ਨੇ ਇਸ ਐਵਾਰਡ ਦਾ ਅਗਲਾ ਚੈਪਟਰ ਯੂਕੇ ਵਿੱਚ ਕਰਨ ਦਾ ਐਲਾਨ ਕੀਤਾ ਤਾਂ ਹਾਜ਼ਰੀਨ ਨੇ ਤਾੜੀਆਂ ਦੀ ਗੜਗੜਾਹਟ ਵਿੱਚ ਭਰਵਾਂ ਸਵਾਗਤ ਕੀਤਾ। ਸਮੁੱਚੇ ਸਮਾਗਮ ਦੌਰਾਨ ਪ੍ਰਬੰਧਕ ਵਜੋਂ ਸੇਵਾਵਾਂ ਨਿਭਾਉਣ ਦੇ ਨਾਲ ਨਾਲ ਨਿਸ਼ਾ ਕੌਲ ਤੇ ਮਨਦੀਪ ਖੁਰਮੀ ਹਿੰਮਤਪੁਰਾ ਨੇ ਮੰਚ ਸੰਚਾਲਕ ਦੇ ਫਰਜ ਨਿਭਾ ਕੇ ਇਸ ਸਨਮਾਨ ਸਮਾਰੋਹ ਨੂੰ ਅੰਜਾਮ ਤੱਕ ਪਹੁੰਚਾਇਆ।