ਫਰੀਦਕੋਟ – ਆਜ਼ਾਦ ਉਮੀਦਵਾਰ ਭਾਈ ਸਰਬਜੀਤ ਸਿੰਘ ਖਾਲਸਾ ਨੇ ਫਰੀਦਕੋਟ ਲੋਕਸਭਾ ਹਲਕੇ ਤੋਂ ਬਾਕੀ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਪਛਾੜਦੇ ਹੋਏ ਆਪਣੀ ਜਿੱਤ ਦੇ ਝੰਡੇ ਗੱਡੇ। ਸਰਬਜੀਤ ਸਿੰਘ ਨੇ ਆਪਣੇ ਵਿਰੋਧੀ ਆਪ ਦੇ ੳਮੀਦਵਾਰ ਕਰਮਜੀਤ ਨੂੰ 70,000 ਤੋਂ ਵੱਧ ਵੋਟਾਂ ਨਾਲ ਹਰਾਇਆ। ਪੰਜਾਬ ਸਰਕਾਰ ਨੇ ਅਤੇ ਆਰਟਿਸਟਾਂ ਨੇ ਇਸ ਸੀਟ ਤੇ ਆਪਣਾ ਅੱਡੀਚੋਟੀ ਦਾ ਜੋਰ ਲਗਾ ਦਿੱਤਾ ਸੀ। ਪਰ ਹਲਕੇ ਦੇ ਲੋਕਾਂ ਨੇ ਅਸਲੀ ਹੀਰੋ ਦੇ ਪੁੱਤਰ ਦੇ ਸਿਰ ਤੇ ਜਿੱਤ ਦਾ ਸਿਹਰਾ ਬੰਨਿਆ।
ਇਸ ਸੀਟ ਤੇ ਲੋਕਾਂ ਨੇ ਆਪ ਅੱਗੇ ਆ ਕੇ ਭਾਈ ਸਰਬਜੀਤ ਸਿੰਘ ਦੇ ਲਈ ਚੋਣ ਪਰਚਾਰ ਕੀਤਾ। ਖਾਸ ਕਰਕੇ ਨੌਜਵਾਨ ਵਰਗ ਦਾ ਇਹ ਸੀਟ ਜਿਤਵਾਉਣ ਵਿੱਚ ਵੱਡਮੁੱਲਾ ਯੋਗਦਾਨ ਹੈ। ਪਿੰਡਾਂ ਦੇ ਲੋਕਾਂ ਨੇ ਪਰਚਾਰ ਮੁਹਿੰਮ ਚਲਾਈ ਹੈ। ਇੱਕ ਪਾਸੇ ਸਾਰੀਆਂ ਪਾਰਟੀਆਂ ਵੱਲੋਂ ਬੇਸ਼ੁਮਾਰ ਸਾਧਨਾਂ ਅਤੇ ਧੰਨ ਦੀ ਵਰਤੋਂ ਕੀਤੀ ਗਈ ਅਤੇ ਦੂਸਰੇ ਪਾਸੇ ਜਨਤਾ ਦਾ ਪਿਆਰ ਅਤੇ ਸਹਿਯੋਗ ਸੀ। ਉਨ੍ਹਾਂ ਨੇ ਜਿੱਤਣ ਤੋਂ ਬਾਅਦ ਇਹ ਕਿਹਾ ਹੈ ਕਿ ਉਹ ਪਾਰਲੀਮੈਂਟ ਵਿੱਚ ਬੇਅਦਬੀ ਦੇ, ਬੰਦੀ ਸਿੰਘਾਂ ਅਤੇ ਪੰਜਾਬ ਵਿੱਚ ਨਸਿ਼ਆਂ ਸਬੰਧੀ ਮੁੱਦਿਆਂ ਨੂੰ ਉਠਾਉਣਗੇ।
ਵਰਨਣਯੋਗ ਹੈ ਕਿ 45 ਸਾਲਾ ਸਰਬਜੀਤ ਸਿੰਘ ਖਾਲਸਾ ਜੋ ਕਿ ਫਰੀਦਕੋਟ ਤੋਂ ਜੇਤੂ ਕਰਾਰ ਦਿੱਤੇ ਗਏ ਹਨ, ਉਹ ਸਿੱਖ ਕੌਮ ਦੇ ਮਹਾਨ ਸ਼ਹੀਦ ਸ੍ਰ: ਬੇਅੰਤ ਸਿੰਘ ਜੀ ਦੇ ਸਪੁੱਤਰ ਹਨ। ਜਿੰਨ੍ਹਾਂ ਨੇ ਇੰਦਰਾ ਗਾਂਧੀ ਦਾ ਕਤਲ ਕੀਤਾ ਸੀ।
70,246