ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਭਾਰਤ ਦੀ ਚਲਾਕ ਬਿਪੱਰ ਲੀਡਰਸ਼ਿੱਪ ਵੱਲੋਂ ਅਖੌਤੀ ਅਜ਼ਾਦੀ ਤੋਂ ਲੈਕੇ ਅੱਜ ਤੱਕ ਪੰਜਾਬ ਨਾਲ ਜੋ ਵਾਇਦੇ ਖਿਲਾਫੀਆਂ, ਧੋਖੇ, ਫਰੇਬ, ਕਤਲੇਆਮ ਅਤੇ ਵਧੀਕੀਆਂ ਕੀਤੀਆਂ ਜਾ ਰਾਹੀਆਂ ਹਨ ਓਹ ਸਾਰਾ ਕੁਝ ਅੱਜ ਪੂਰੇ ਸੰਸਾਰ ਦੇ ਸਾਹਮਣੇ ਨੰਗਾ ਹੋ ਚੁੱਕਾ ਹੈ ਅਤੇ ਹਿੰਦੋਸਤਾਨ ਦੇ ਸਿਸਟਮ ਤੋਂ ਸਿੱਖਾਂ ਨੂੰ ਕੋਈ ਰਾਹਤ ਮਿਲੂ ਇਹ ਵੀ ਨਾਮੁਮਕਿਨ ਬਾਤ ਹੀ ਹੈ ਪਰ ਫਿਰ ਵੀ ਕਈ ਲ਼ੜਾਈਆਂ ਜਿੱਤਣ ਦੇ ਮਨਸੂਬੇ ਨਾਲ ਨਹੀ ਸਗੋ ਜ਼ਿੰਦਾ ਹੋਣ ਦਾ ਸਬੂਤ ਦੇਣ ਲਈ ਲੜੀਆਂ ਜਾਂਦੀਆਂ ਹਨ । ਇਸੇ ਤਹਿਤ ਦੇਸ਼ ਪੰਜਾਬ ਵਿੱਚ ਨੌਜੁਆਨ ਖਾਲਿਸਤਾਨੀ ਆਗੂ ਤੇ ਪੰਥਕ ਓਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਖਾਲਸਾ (ਸਪੁੱਤਰ ਕੌਮੀ ਸ਼ਹੀਦ ਭਾਈ ਬੇਅੰਤ ਸਿੰਘ ਮਲੋਆ) ਲੋਕਾਂ ਦੀਆਂ ਭਾਵਨਾਵਾਂ ਤਹਿਤ ਖਲੋਅ ਕੇ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਮੈਂਬਰ ਪਾਰਲੀਮੈਂਟ ਬਣੇ ਹਨ ।
ਭਾਰਤੀ ਨਿਆਂ ਪ੍ਰਣਾਲੀ ਤੋਂ ਬੇਸ਼ਕ ਘੱਟ ਗਿਣਤੀਆਂ ਅਤੇ ਔਰਤਾਂ ਲਈ ਅਤੇ ਆਮ ਮਨੁੱਖਤਾ ਅਤੇ ਨੌਜੁਆਨਾਂ ਲਈ ਕੋਈ ਇਨਸਾਫ਼ ਦੀ ਕਿਰਨ ਦਿਖਾਈ ਨਹੀ ਦਿੰਦੀ ਇਸ ਦੇ ਚਲਦਿਆਂ ਵੀ ਜੇਕਰ ਕੋਈ ਜਿੱਤ ਪ੍ਰਾਪਤ ਕਰਦਾ ਹੈ ਤਾਂ ਅਸੀਂ ਉਸ ਨੂੰ ਜੀ ਆਇਆਂ ਕਹਿੰਦੇ ਹਾਂ ਅਤੇ ਸਮੂਹ ਮਾਈ ਭਾਈ ਦਾ ਧੰਨਵਾਦ ਕਰਦੇ ਹਾਂ ਜਿਨਾਂ ਨੇ ਲਕੀਰ ਖਿੱਚ ਕੇ ਭਾਰਤ ਦੀ ਗੁਲਾਮੀ ਤੌ ਛੁਟਕਾਰਾ ਪਾਉਣ ਦੇ ਚਾਹਵਾਨ ਖਾਲਿਸਤਾਨੀ ਨੌਜੁਆਨ ਆਗੂਆਂ ਨੂੰ ਜਿਤਾ ਕੇ ਹਿੰਦੁਸਤਾਨੀ ਸਿਸਟਮ ਨੂੰ ਸ਼ੀਸ਼ਾ ਦਿਖਾਇਆ ਹੈ ਅਤੇ ਜੱਗ ਜ਼ਾਹਰ ਕੀਤਾ ਹੈ ਕਿ ਪੰਜਾਬ ਇੱਕ ਦਿਨ ਜ਼ਰੂਰ ਅਜ਼ਾਦ ਹੋਕੇ ਰਹੇਗਾ । ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਂਬਰ ਭਾਈ ਗੁਰਮੀਤ ਸਿੰਘ ਤੂਰ, ਪੰਥਕ ਸੇਵਾਦਾਰ ਭਾਈ ਨਰਿੰਦਰ ਸਿੰਘ ਖਾਲਸਾ, ਭਾਈ ਭੁਪਿੰਦਰ ਸਿੰਘ ਹੋਠੀ, ਭਾਈ ਗੁਰਮੀਤ ਸਿੰਘ ਗਿੱਲ, ਭਾਈ ਅਵਤਾਰ ਸਿੰਘ ਖਹਿਰਾ ਸਮੇਤ ਵੱਡੀ ਗਿਣਤੀ ਅੰਦਰ ਨੌਜੁਆਨ ਅਤੇ ਪੰਥਕ ਦਰਦਮੰਦ ਸੇਵਾਦਾਰ ਹਾਜਿਰ ਸਨ ।