ਡਾ.ਬਲਦੇਵ ਸਿੰਘ ਕੰਦੋਲਾ ਖੁਦ ਇੱਕ ਵਿਗਿਆਨੀ ਹਨ, ਉਨ੍ਹਾਂ ਦੀ ਖੋਜੀ ਪੁਸਤਕ ‘‘ਵਿਗਿਆਨ ਕੀ ਹੈ? ਵਿਗਿਆਨ ਦੀ ਵਿਚਾਰਧਾਰਾ, ਵਿਧੀ ਅਤੇ ਤਰਕ’’ ਵਿਗਿਅਨਕ ਸੋਚ ਦਾ ਪ੍ਰਗਟਾਵਾ ਹੈ।
ਮੁੱਢਲੇ ਤੌਰ ਤੇ ਇਹ ਪੁਸਤਕ ਪੰਜਾਬੀ ਪ੍ਰੇਮੀਆਂ ਨੂੰ ਵਿਗਿਆਨ ਦੀ ਪੜ੍ਹਾਈ ਪੰਜਾਬੀ ਭਾਸ਼ਾ ਵਿੱਚ ਕਰਨ ਲਈ ਉਤਸ਼ਾਹਤ ਕਰਨ ਦਾ ਉਦਮ ਹੈ। ਜਿਹੜੇ ਲੋਕ ਕਹਿੰਦੇ ਸੀ ਕਿ ਵਿਗਿਆਨ ਪੰਜਾਬੀ ਵਿੱਚ ਪੜ੍ਹਾਇਆ ਨਹੀਂ ਜਾ ਸਕਦਾ, ਉਨ੍ਹਾਂ ਲਈ ਡਾ.ਬਲਦੇਵ ਸਿੰਘ ਕੰਦੋਲਾ ਨੇ ਮਾਰਗ ਦਰਸ਼ਨ ਕੀਤਾ ਹੈ। ਪੁਸਤਕ ਨੂੰ 10 ਕਾਂਡਾਂ ਵਿੱਚ ਵੰਡਿਆ ਹੈ। ਦਸਵੇਂ ਕਾਂਡ ਵਿੱਚ ਹਵਾਲਾ ਪੁਸਤਕਾਂ ਦਾ ਜ਼ਿਕਰ ਹੈ। ਪਹਿਲੇ ਕਾਂਡ ਵਿਗਿਆਨ ਦਾ ਸ੍ਵਰੂਪ ਵਿੱਚ ਪਰਿਚੈ, ਭਾਸ਼ਾ ਅਤੇ ਵਿਗਿਆਨਕ ਸੋਚ, ਵਿਗਿਆਨ ਦੀ ਪਰਿਭਾਸ਼ਾ, ਯੂਰਪੀ ਪੁਨਰ-ਜਾਗ੍ਰਤੀਕਾਲ ਅਤੇ ਵਿਗਿਆਨ, ਵਿਗਿਆਨ ਅਤੇ ਧਰਮ, ਵਿਗਿਆਨ ਅਤੇ ਨੈੇਤਿਕਤਾ, ਵਿਗਿਆਨ ਅਤੇ ਸਮਾਜ, ਵਿਗਿਆਨ ਅਤੇ ਸਭਿਆਚਾਰ ਅਤੇ ਵਿਗਿਆਨ ਦੀ ਸਫਲਤਾ ਸ਼ਾਮਲ ਹਨ। ਇਨ੍ਹਾਂ ਵਿੱਚ ਬੜੀ ਬਾਰੀਕੀ ਨਾਲ ਇਤਿਹਾਸਕ ਤੱਥਾਂ ਤੇ ਅਧਾਰਤ ਜਾਣਕਾਰੀ ਦਿੱਤੀ ਗਈ ਹੈ।
ਭਾਰਤੀ ਵਿਗਿਆਨਕ ਰਹਿਮਤਾਂ ਨੂੰ ਦੇਵੀ ਦੇਵਤਿਆਂ ਦੀ ਦੇਣ ਸਮਝਕੇ ਵਹਿਮਾਂ ਭਰਮਾ ਵਿੱਚ ਪੈ ਗਏ ਸਨ, ਜਾਗ੍ਰਤੀ ਆਉਣ ਨਾਲ ਵਿਗਿਅਨਕ ਨਿਯਮਾ ਦੀ ਸਮਝ ਆਉਣ ਲੱਗੀ। ਪੁਸਤਕ ਪੜ੍ਹਨ ਤੋਂ ਮਹਿਸੂਸ ਹੁੰਦਾ ਹੈ ਕਿ ਡਾ.ਬਲਦੇਵ ਸਿੰਘ ਕੰਦੋਲਾ ਨੇ ਇਹ ਪੁਸਤਕ ਲੰਬਾ ਸਮਾਂ ਸੰਸਾਰ ਦੇ ਸਾਰੇ ਪੁਰਾਤਨ ਕਾਲ ਤੋਂ ਲੈ ਕੇ ਆਧੁਨਿਕ ਕਾਲ ਤੱਕ ਦੇ ਵਿਗਿਆਨੀਆਂ ਦੀਆਂ ਖੋਜਾਂ ਦੀ ਡੂੰਘੀ ਜਾਣਕਾਰੀ ਹਾਸਲ ਕਰਕੇ ਉਸ ਨੇ ਆਪਣੀ ਇਹ ਪੁਸਤਕ ਲਿਖੀ ਹੈ। ਉਨ੍ਹਾਂ ਇਸ ਪੁਸਤਕ ਵਿੱਚ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਵਿਗਿਆਨ ਦੀ ਪੜ੍ਹਾਈ ਭਾਵੇਂ ਉਹ ਵਿਗਿਆਨ ਦੇ ਕਿਸੇ ਵੀ ਵਿਸ਼ੇ ਵਿੱਚ ਹੋਵੇ, ਉਹ ਪੰਜਾਬੀ ਵਿੱਚ ਲਿਖੀ ਤੇ ਪੜ੍ਹਾਈ ਜਾ ਸਕਦੀ ਹੈ। ਉਨ੍ਹਾਂ ਇਹ ਇੱਕ ਨਮੂਨਾਂ ਪੰਜਾਬੀਆਂ ਲਈ ਪ੍ਰੋਸ ਕੇ ਰੱਖ ਦਿੱਤਾ ਹੈ।
ਉਸ ਨੇ ਇਸ ਪੁਸਤਕ ਵਿੱਚ ਵਿਗਿਆਨ ਦੀ ਪਰਿਭਾਸ਼ਾ, ਵਿਗਿਆਨਕ ਭਾਸ਼ਾ ਦੇ ਅਰਥ ਤੇ ਵਿਕਾਸ ਤੱਥਾਂ ਨਾਲ ਦੱਸੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦੀ ਦਾਰਸ਼ਨਿਕ ਅਤੇ ਗਿਆਨਵਾਦੀ ਪਰੰਪਰਾ ਵਿੱਚ ਵਿਗਿਆਨ ਸ਼ਬਦ ਦੀ ਵਰਤੋਂ ਬਹੁਤ ਪੁਰਾਣੀ ਹੈ। ਇਹ ਸਭ ਤੋਂ ਸਰਵੋਤਮ ਹੈ। ਯੂਰਪ ਵਿੱਚ ਇਹ ਪਰੰਪਰਾ ਨਵੀਂ ਹੈ। ਵਿਗਿਆਨਕ ਜਾਂਚ ਪੜਤਾਲ ਦਾ ਮੁੱਖ ਮਨੋਰਥ ਸੱਚ ਦੀ ਭਾਲ ਕਰਨਾ ਹੈ। ਉਨ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਉਦਾਹਰਨਾ ਦੇ ਕੇ ਸਾਬਤ ਕੀਤਾ ਹੈ। ਪ੍ਰਸਿੱਧ ਵਿਗਿਆਨੀ ਨੀਡ੍ਹਮ ਅਨੁਸਾਰ ਅਰਬੀ ਤੋਂ ਲਾਤੀਨੀਂ ਵਿੱਚ ਯੂਰਪੀ ਅਨੁਵਾਦਕਾਂ ਨੇ ਜਾਣ ਬੁੱਝ ਕੇ ਭਾਰਤੀ ਤੇ ਚੀਨੀ ਰਚਨਾਵਾਂ ਨੂੰ ਨਜ਼ਰ ਅੰਦਾਜ਼ ਕੀਤਾ ਹੈ। ਦਸ਼ਮਲਵ ਅੰਕੜਾ ਤੰਤਰ ਨੂੰ ਅਰਬੀ ਤੰਤਰ ਨੇ ਭਾਰਤੀ ਤੰਤਰ ਮੰਨਿਆ ਹੈ।
ਦੂਜੇ ਵਿਗਿਆਨ ਅਤੇ ਤਰਕ ਕਾਂਡ ਵਿੱਚ ਪਰਿਚੈ, ਤਰਕ ਕੀ ਹੈ?, ਵਿਗਿਆਨ ਵਿੱਚ ਤਰਕ, ਭਾਰਤੀ ਤਰਕ ਅਤੇ ਵਿਗਿਆਨ ਅਤੇ ਭਾਰਤੀ ਤਰਕ ਦੇ ਵਿਸ਼ਿਆਂ ਤੇ ਚਰਚਾ ਕੀਤੀ ਗਈ ਹੈ। ਤਰਕ ਅਤੇ ਵਿਵੇਕ ਦਾ ਵਿਗਿਆਨ ਨਾਲ ਗੂੜ੍ਹਾ ਸੰਬੰਧ ਹੈ। ਵਿਗਿਆਨੀ, ਤਾਰਕਿਕ ਹੋਣ ਦੇ ਨਾਲ ਨਾਲ ਬੜੇ ਸਿਰਜਣਸ਼ੀਲ ਵੀ ਹੁੰਦੇ ਹਨ। ਵਿਗਿਆਨਕਾਂ ਦੀ ਦੂਰ ਅੰਦੇਸ਼ੀ, ਪ੍ਰਤਿਭਾ, ਕਲਪਨਾ, ਅਤੇ ਨਿਰੀ ਦ੍ਰਿੜ੍ਹਤਾ ਵੀ ਪੂਰਤੀਆਂ ਦਾ ਸਬੂਤ ਹਨ।
ਗਿਆਨਿੰਦ੍ਰੀਆਂ ਤੇ ਮਨ ਦੀ ਇੰਦ੍ਰੀ ਰਾਹੀਂ ਬਾਹਰੀ ਸੰਸਾਰ ਨੂੰ ਅਨੁਭਵ ਅਤੇ ਨਵੀਂ ਜਾਣਕਾਰੀ ਹਾਸਲ ਕਰਦੇ ਹਾਂ। ਤਰਕ ਦਲੀਲਾਂ ਦਾ ਵਿਸ਼ਲੇਸ਼ਣ ਹੁੰਦਾ ਹੈ। ਵਿਗਿਆਨ ਦੀ ਤਰਕ ਲਈ ਨਵੀਂਆਂ ਖੋਜਾਂ ਅਤੇ ਕਾਢਾਂ ਵਿੱਚ ਅੰਤਰਦ੍ਰਿਸ਼ਟੀ ਦੀ ਸਚਾਈ ਦੇ ਪ੍ਰਮਾਣ ਪੇਸ਼ ਕਰਨ ਲਈ ਸਿਧਾਂਤ, ਪ੍ਰਯੋਗ ਅਤੇ ਸਿਧਾਂਤ ਦੇ ਆਪਸੀ ਸੰਬੰਧ, ਪ੍ਰਯੋਗ ਦੀ ਸਥਾਪਤੀ ਦੀ ਪ੍ਰਮਾਣਿਕਤਾ ਦੀ ਲੋੜ ਪੈਂਦੀ ਹੈ। ਤਰਕ, ਵਿਗਿਆਨ ਵਿਧੀ ਦਾ ਵਿਸ਼ੇਸ਼ ਅਤੇ ਅਨਿਖੜਵਾਂ ਅੰਗ ਹੈ। ਭਾਰਤ ਵਿੱਚ ਤਰਕ ਅਤੇ ਤਰਕ ਦੇ ਅਧਿਐਨ ਦੀ ਪਰੰਪਰਾ ਪੁਰਾਣੀ ਹੈ। ਤਰਕ ਦਾ ਜ਼ਿਕਰ ਮਹਾਂ ਭਾਰਤ ਵਿੱਚ ਆਉਂਦਾ ਹੈ।
ਵਿਗਿਆਨ ਅਤੇ ਵਾਸਤਵਿਕਤਾ ਤੀਜਾ ਕਾਂਡ ਹੈ, ਜਿਸ ਵਿੱਚ ਵਾਸਤਵਿਕਤਾ ਬਾਰੇ ਪਰਿਚੈ, ਵਾਸਤਵਿਕਤਾ ਦਾ ਵਰਣਨ, ਦੇਸ ਅਤੇ ਮਾਦੇ ਬਾਰੇ ਵਿਗਿਆਨਕ ਵਿਚਾਰ, ਵਿਗਿਆਨਕ ਯਥਾਰਥਵਾਦ ਅਤੇ ਜੰਤਰਿਕ ਜਾਂ ਉਪਕਰਣਵਤ ਪ੍ਰਤੱਖਣ ਰਾਹੀਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਭਾਰਤ ਦੀ ਸਮੁੱਚੀ ਦਾਰਸ਼ਨਿਕ ਵਿਚਾਰਧਾਰਾ ਨੂੰ ਜਾਨਣ ਤੇ ਸਮਝਣ ਤੋਂ ਆਰੰਭ ਹੁੰਦੀ ਹੈ। ਜਦੋਂ ਅਸੀਂ ਵਸਤੂਆਂ ਅਤੇ ਪਰਿਘਟਨਾਵਾਂ ਦੇਖਦੇ ਹਾਂ ਤੇ ਉਨ੍ਹਾਂ ਦੀ ਮੌਜੂਦਗੀ ਮਹਿਸੂਸ ਕਰਦੇ ਹਾਂ ਤੇ ਪਛਾਣ ਕੇ ਵਸ਼ਿਸ਼ਟ ਨਾਮ ਦਿੰਦੇ ਹਾਂ, ਇਹ ਸਾਡੀ ਸਿਰਜਣ ਸ਼ਕਤੀ ਦੀ ਦੇਣ ਹੈ। ਮਨ ਸਾਡੇ ਲਈ ਵਾਸਤਵਿਕਤਾ ਨੂੰ ਸੰਗਠਿਤ ਕਰਦਾ ਹੈ। ਮਨ ਤੇ ਇੰਦ੍ਰੀਆਂ ਮਿਲ ਕੇ ਬਾਹਰੀ ਵਾਸਤਵਿਕਤਾ ਪੈਦਾ ਕਰਦੇ ਹਨ। ਪਦਾਰਥਾਂ ਨੂੰ ਮੂਲ ਵਾਸਤਵਿਕਤਾ ਸਮਝ ਕੇ ਵਿਗਿਆਨਕ ਸਿਧਾਂਤ ਘੜੇ ਜਾਂਦੇ ਹਨ। ਦੇਸ ਅਤੇ ਮਾਦੇ ਦੇ ਸਵਾਲ ਨੂੰ ਵਿਗਿਆਨ ਅਲੱਗ ਦ੍ਰਿਸ਼ਟੀ ਤੋਂ ਲੈਂਦਾ ਹੈ: ਇਹ ਅਨੁਭਾਵਕ ਅਤੇ ਵਿਹਾਰਕ ਪੱਖ ਤੋਂ ਵੇਖਦਾ ਹੈ। ਮਾਦੇ ਦੀਆਂ ਵਸਤੂਆਂ ਸਥਿਰ ਰਹਿੰਦੀਆਂ ਹਨ ਕਿਉਂਕਿ ਜੜ੍ਹਤਾ ਮਾਦੇ ਦਾ ਗੁਣਧਰਮ ਹੈ। ਨਿਊਟਨ ਅਨੁਸਾਰ ਵਸਤੂਆਂ ਦੀ ਗਤੀ ਲਈ ਦੇਸ ਅਤੇ ਕਾਲ ਦੀ ਲੋੜ ਹੈ, ਅਤੇ ਉਹ ਇਨ੍ਹਾਂ ਨੂੰ ਪਰਮ ਕਾਲ ਅਤੇ ਪਰਮ ਦੇਸ ਮੰਨਦਾ ਹੈ। ਆਈਨਸਟਾਈਨ ਅਨੁਸਾਰ ਕੁਦਰਤ ਵਿੱਚ ਸਿਰਫ ਘਟਨਾਵਾਂ ਦੀ ਹੀ ਹੋਂਦ ਨੂੰ ਇਹ ਸੰਪੂਰਨ ਤੌਰ ‘ਤੇ ਰੱਦ ਕਰਦਾ ਹੈ। ਵਿਗਿਆਨਕ ਯਥਾਰਥਵਾਦ ਵਿੱਚ ਦਸਿਆ ਹੈ ਕਿ ਦ੍ਰਵਮਾਨ, ਦੇਸ, ਕਾਲ ਅਤੇ ਸੰਖਿਆ ਵਿਗਿਅਨ ਦੁਆਰਾ ਅਸਲੀ ਮੰਨੇ ਜਾਂਦੇ ਹਨ। ਪਰਮਾਣੂ ਦੀ ਵਾਸਤਵਿਕਤਾ ਬਾਰੇ ਚਰਚਾ ਵੀ ਸਦੀਆਂ ਪੁਰਾਣੀ ਹੈ। ਗਣਿਤਵਿਗਿਆਨ ਅਨੁਸਾਰ ਦ੍ਰਵਮਾਨ, ਜੁਟ, ਦੇਸ ਅਤੇ ਕਾਲ ਆਦਿ ਪਿੱਛੇ ਕੀ ਵਾਸਤਵਿਕਤਾ ਹੈ? ਈਸ਼ਵਰ ਵੀ ਮਨਘੜਤ ਹੈ। ਵਿਗਿਆਨ ਵਿੱਚ ਪ੍ਰਤੱਖਣ ਦੀ ਸੀਮਾ ਸਾਖਿਆਤ ਪ੍ਰਤੱਖਣ ਤੱਕ ਹੀ ਸੀਮਤ ਨਹੀਂ, ਅਸਿੱਧੇ ਪ੍ਰਤੱਖਣ ਦਾ ਵੀ ਮਹੱਤਵ ਹੈ। ਜੰਤਰਿਕ ਜਾਂ ਉਪਕਰਣਵਤ ਪ੍ਰਤੱਕਖਣ ਵਿੱਚ ਦੱਸਿਆ ਹੈ ਕਿ ਜੰਤਰਾਂ ਦੀ ਮਦਦ ਨਾਲ ਭੌਤਿਕ ਵਸਤੂਆਂ ਬਾਰੇ ਜਾਣਕਾਰੀ ਹਾਸਲ ਕਰਨ ਨੂੰ ਜੰਤਰਿਕ ਪ੍ਰਤੱਖਣ ਕਿਹਾ ਜਾਂਦਾ ਹੈ। ਜੰਤਰਾਂ ਰਾਹੀਂ ਨਤੀਜਿਆਂ ਤੇ ਪਹੁੰਚਣ ਲਈ ਸਿਧਾਂਤ ਪ੍ਰਣਾਲੀ ਵਰਤਣੀ ਪੈਂਦੀ ਹੈ। ਸਿਧਾਂਤ ਲੱਦੀ ਦ੍ਰਿਸ਼ਟੀ ਦੀ ਘਾਟ ਇਹ ਹੈ ਕਿ ਕਿਸੇ ਨਿਰੀਖਣ ਦੀ ਤਰਜਮਾਨੀ ਵਿਭਿੰਨ ਸਿਧਾਂਤਕ ਪੱਖਾਂ ਤੋਂ ਕੀਤੀ ਜਾ ਸਕਦੀ ਹੈ।
ਚੌਥੇ ਕਾਂਡ ਵਿਗਿਆਨ ਅਤੇ ਅਨੁਭਵ ਵਿੱਚ ਦੱਸਿਆ ਹੈ ਕਿ ਇਹ ਠੋਸ ਤੱਥਾਂ ਤੇ ਅਧਾਰਤ ਹੁੰਦਾ ਹੈ। ਵਸਤੂਨਿਸ਼ਠ ਤੱਥ ਸਮੁੱਚੇ ਵਿਗਿਆਨ ਦਾ ਮੁੱਖ ਆਧਾਰ ਹੁੰਦੇ ਹਨ। ਤੱਥ ਉਹ ਚੀਜ਼ ਹੁੰਦੀ ਹੈ, ਜਿਸ ਦੀ ਪ੍ਰਤੱਖ ਹੋਂਦ ਹੋਵੇ। ਵਿਗਿਆਨਕ ਤੱਥਾਂ ਨੂੰ ਸੁਚੇਤ ਦੁਹਰਾਉਣਯੋਗ ਨਿਰੀਖਣਾਂ ਜਾਂ ਪ੍ਰਯੋਗਾਤਮਕ ਮਾਪ ਦੁਆਰਾ ਅੰਕੜੇ ਇਕੱਠੇ ਕਰ ਕੇ ਤਸਦੀਕ ਕੀਤਾ ਜਾਂਦਾ ਹੈ। ਕਿਸੇ ਖਾਸ ਮੰਤਵ ਨਾਲ ਨੀਝ ਲਗਾ ਕੇ ਦੇਖਣ ਨੂੰ ਨਿਰੀਖਣ ਕਿਹਾ ਜਾਂਦਾ ਹੈ। ਨਿਰੀਖਣਾ ਨੂੰ ਜਦੋਂ ਯੰਤ੍ਰਿਕ ਉਪਕਰਣਾ ਨਾਲ ਮਾਪਿਆ ਜਾਂਦਾ ਹੈ ਤਾਂ ਇਹ ਠੋਸ ਤੱਥ ਬਣ ਜਾਂਦੇ ਹਨ।
ਪੰਜਵਾਂ ਕਾਂਡ ਵਿਗਿਆਨਕ ਵਿਧੀ ਹੈ, ਜਿਸ ਰਾਹੀਂ ਵਿਹਾਰਕ ਸਮੱਸਿਆਵਾਂ ਦਾ ਹੱਲ ਲੱਭਿਆ ਜਾਂਦਾ ਹੈ, ਉਸ ਨੂੰ ਵਿਗਿਆਨਕ ਵਿਧੀ ਕਿਹਾ ਜਾਂਦਾ ਹੈ। ਤਰਕ ਦਾ ਸੰਬੰਧ ਪ੍ਰਸਤਾਵਾਂ ਅਤੇ ਸਬੂਤਾਂ ਨਾਲ ਹੈ। ਤਰਕ ਸਚਾਈ ਤੇ ਨਿਰਭਰ ਕਰਦੀ ਹੈ। ਸਹੀ ਤਾਰਕਿਕ ਦਲੀਲ ਦੀ ਵਿਹਾਰਕ ਯੁਕਤਿ ਦੇ ਹੁਨਰ ਨੂੰ ਪ੍ਰਯੁਕਤ ਤਰਕ ਕਿਹਾ ਜਾਂਦਾ ਹੈ। ਪਰਿਕਲਪਨਾਵਾਂ ਦਾ ਪ੍ਰਮਾਣਯੋਗ ਹੋਣਾ ਲਾਜ਼ਮੀ ਹੈ। ਆਮ ਤੌਰ ‘ਤੇ ਪ੍ਰਮਾਣੀਕਰਨ ਪ੍ਰਯੋਗਾਂ ਅਤੇ ਨਿਰੀਖਣਾ ਰਾਹੀਂ ਸੰਪਨ ਕੀਤਾ ਜਾਂਦਾ ਹੈ। ਜਿਹੜੀ ਪਰਿਕਲਪਨਾ ਨਿਰੀਖਣ ਨੂੰ ਨਿਰਦੇਸ਼ ਦਿੰਦੀ ਹੈ, ਉਹ ਹੀ ਕਿਸੇ ਵਸਤੂ ਬਾਰੇ ਫੈਸਲਾ ਕਰਦੀ ਹੈ। ਸ਼੍ਰੇਣੀਕਰਨ ਵਿਗਿਆਨਕ ਅਨੇ੍ਵਸ਼ਣ ਦੇ ਗਿਆਨ ਨੂੰ ਸੰਗਠਤ ਕਰਨ ਵਿੱਚ ਸਹਾਈ ਹੁੰਦਾ ਹੈ। ਵਿਭਿੰਨ ਵਿਸ਼ਿਆਂ ਵਿੱਚ ਸ਼੍ਰੇਣੀਕਰਨ ਅਲੱਗ ਅਲੱਗ ਹੋ ਸਕਦਾ ਹੈ। ਵਸਤੂਆਂ ਦੇ ਕਾਰਨਾ ਦੀ ਖੋਜ ਸਾਡੀ ਵਿਗਿਆਨਕ ਵਿਧੀ ਦਾ ਸੁਭਾਵਕ ਮੰਤਵ ਹੈ। ਪ੍ਰਾਯਿਕਤਾ (ਸੰਭਾਵਨਾ) ਅਤੇ ਆਗਮਨ ਵਿੱਚ ਦਰਸਾਇਆ ਗਿਆ ਹੈ ਕਿ ਵਿਗਿਆਨਕ ਜਾਂਚ ਪੜਤਾਲ ਦੇ ਦੋ ਮੁੱਖ ਪਹਿਲੂ ਨਿਗਮਨ ਅਤੇ ਆਗਮਨ ਹੁੰਦੇ ਹਨ। ਆਗਮਨ ਨੂੰ ਆਧੁਨਿਕ ਵਿਗਿਆਨ ਦਾ ਤਰੀਕਾ ਕਿਹਾ ਜਾਂਦਾ ਹੈ। ਕਈ ਵਾਰ ਇਨ੍ਹਾਂ ਦੀਆਂ ਦਲੀਲਾਂ ਨੂੰ ਪਰਸਪਰ ਵਿਰੋਧਾਤਮਿਕ ਕਿਹਾ ਜਾਂਦਾ ਹੈ ਪ੍ਰਾਕ੍ਰਿਤਿਕ ਵਿਗਿਆਨ ਲਈ ਦੋਵੇਂ ਬਰਾਬਰ ਹਨ।
ਛੇਵਾਂ ਕਾਂਡ ਵਿਗਿਆਨਕ ਪ੍ਰਯੋਗੀਕਰਨ ਹੈ। ਉਪਯੋਗਤਾ, ਵਿਗਿਆਨ ਦਾ ਮੁੱਖ ਅਤੇ ਏਕਾਂਤ ਉਦੇਸ਼ ਹੈ। ਵਿਗਿਆਨ ਲਈ ਕੇਵਲ ਤੱਥਾਂ ਨਹੀਂ ਸਗੋਂ ਪ੍ਰਾਸੰਗਿਕ ਤੱਥਾਂ ਦੀ ਜ਼ਰੂਰਤ ਹੁੰਦੀ ਹੈ। ਵਿਗਿਆਨ ਸਵਾਲ ਉਠਾਉਂਦਾ ਹੈ ਅਤੇ ਉੱਤਰ ਕਿਸੇ ਹੱਦ ਤੱਕ ਸਚੇਤ ਨਿਰੀਖਣਾ ਨਾਲ ਦਿੱਤਾ ਜਾਂਦਾ ਹੈ। ਪ੍ਰਾਯੋਗਿਕ ਨਤੀਜੇ ਠੋਸ ਵਿਗਿਆਨਕ ਤੱਥ ਬਣਦੇ ਹਨ। ਸਿਧਾਂਤ ਬਗੈਰ ਪ੍ਰਯੋਗ ਮਨੋਰਥਹੀਣ, ਅਤੇ ਪ੍ਰਯੋਗ ਬਗੈਰ ਸਿਧਾਂਤ ਅਰਥਹੀਣ ਹੁੰਦਾ ਹੈ। ☬ਲੰਗ ਉਹ ਚਿੰਨ੍ਹ ਹੈ ਜੋ ਕਿਸੇ ਹੋਰ ਚੀਜ਼ ਦਾ ਪ੍ਰਤੀਕ ਹੁੰਦਾ ਹੈ। ਇਸ ਲਈ ☬ਲੰਗ ਦਾ ਸੰਕਲਪ ਵਿਗਿਆਨ ਲਈ ਬੜੀ ਮਹੱਤਤਾ ਰੱਖਦਾ ਹੈ। ਜਿੰਨੇ ਪ੍ਰਯੋਗ ਕੀਤੇ ਜਾਣਗੇ ਉਨੇ ਹੀ ਨਿਸ਼ਚਿਤ ਨਤੀਜੇ ਹੋਣਗੇ। ਪ੍ਰਯੋਗਿਕ ਨਤੀਜੇ ਉਪਯੁਕਤ ਹੋਣੇ ਚਾਹੀਦੇ ਹਨ। ਵਿਗਿਆਨ ਦੀ ਖਾਸੀਅਤ ਹੈ ਕਿ ਵਿਗਿਆਨਕ ਗਿਆਨ ਤੱਥਾਂ ਤੋਂ ਵਿਉਂਤਪਤਿ ਕੀਤਾ ਜਾਂਦਾ ਹੈ। ਸਾਧਾਰਣ ਰੂਪ ਵਿੱਚ ਸਿਧਾਂਤ ਦਾ ਸੰਬੰਧ ਸਰਵ ਵਿਆਪਕ ਕਥਨਾਂ ਨਾਲ ਹੈ। ਸਿਧਾਂਤ ਵਿੱਚ ਦੋਵੇਂ ਆਗਮਨ ਦਲੀਲ ਅਤੇ ਨਿਗਮਨ ਦਲੀਲ ਸ਼ਾਮਲ ਹੁੰਦੇ ਹਨ। ਵਿਗਿਆਨਕ ਸਿਧਾਂਤ ਸੋਧਿਆ ਜਾ ਸਕਦਾ ਹੈ। ਸਿਧਾਂਤ ਸਹੀ ਮਾਪਣਯੋਗ ਨਤੀਜਿਆਂ ਦੀ ਭਵਿਖਬਾਣੀ ਕਰਦਾ ਹੈ। ਵਿਗਿਆਨ ਬਾਖੂਬੀ ਨਾਲ ਪ੍ਰਮਾਣਿਤ ਕੀਤੇ ਸਿਧਾਂਤਾਂ ਦਾ ਸੰਗ੍ਰਹਿ ਹੈ, ਜਿਹੜੇ ਕੁਦਰਤੀ ਘਟਨਾਵਾਂ ਵਿਚਾਲੇ ਵਾਸਤਵਿਕ ਸਮਰੂਪਤਾ ਅਤੇ ਬਾਕਾਇਦਗੀ ਦੀ ਸ਼ਪਸ਼ਟ ਵਿਆਖਿਆ ਕਰਦੇ ਹਨ।
ਸਿਧਾਂਤ ਰਚਣ ਦਾ ਸੰਬੰਧ ਤੱਥਾਂ ਨਾਲ ਹੈ, ਉਨ੍ਹਾਂ ਨੂੰ ਕਿਸੇ ਤਾਰਕਿਕ ਦਲੀਲ ਦੁਆਰਾ ਜੋੜ ਕੇ ਸਿਧਾਂਤ ਦਾ ਰੂਪ ਦਿੱਤਾ ਜਾਂਦਾ ਹੈ। ਆਗਮਨ ਦਲੀਲ ਲਈ ਪ੍ਰਸਥਿਤੀਆਂ ਲਈ ਜਾਣਕਾਰੀ ਵੀ ਅਵੱਸ਼ਕ ਹੈ। ਆਗਮਨਵਾਦੀ ਦਲੀਲ ਦਾ ਦਾਅਵਾ ਹੈ ਕਿ ਸਮੁੱਚਾ ਵਿਗਿਆਨਕ ਗਿਆਨ ਅਨੁਭਵ ਤਜ਼ਰਬੇ ਤੋਂ ਪੈਦਾ ਹੁੰਦਾ ਹੈ। ਉਸ ਦੀ ਪ੍ਰਮਾਣਿਕਤਾ ਨੂੰ ਆਗਮਨ ਦਲੀਲ ਨਾਲ ਸਾਬਤ ਕਰਦੇ ਹਾਂ। ☬ਲੰਗ ☬ਲੰਗੀ ਦੇ ਆਪਸੀ ਸੰਬੰਧ ਬਾਰੇ ਕਹਿ ਸਕਣ ਦੀ ਸਮਰੱਥਾ ਕਿਸੇ ਸਿਧਾਂਤ ਦਾ ਸੁਭਾਵਕ ਗੁਣ ਹੁੰਦਾ ਹੈ। ਪ੍ਰਕ੍ਰਿਤਕ ਵਿਗਿਆਨ ਦੇ ਸੰਕਲਪਾਂ ਲੱਦੇ ਸਿਧਾਂਤ ਗਣਿਤਵਿਗਿਆਨ ਦੀ ਭਾਸ਼ਾ ਵਿੱਚ ਵਿਅਕਤ ਕੀਤੇ ਜਾਂਦੇ ਹਨ।
ਅੱਠਵਾਂ ਕਾਂਡ ਸਿਧਾਂਤਾਂ ਦਾ ਝੁਠਲਾਉਣੀਕਰਣ ਅਨੁਸਾਰ, ਕਈ ਸਿਧਾਂਤ, ਨਿਰੀਖਣਾਂ ਅਤੇ ਪ੍ਰਯੋਗਾਂ ਦੇ ਸਹਾਰੇ ਝੂਠੇ ਸਾਬਤ ਕੀਤੇ ਜਾ ਸਕਦੇ ਹਨ। ਝੁਠਲਾਉਣਵਾਦ ਨਵੇਂ ਵਿਚਾਰਾਂ ਨੂੰ ਜਨਮ ਦਿੰਦਾ ਹੈ। ਵਿਗਿਆਨਕ ਪਰਿਕ੍ਰਾਂਤੀਆਂ ਵਿੱਚ ਇੱਕ ਸਿਧਾਂਤਕ ਢਾਂਚੇ ਨੂੰ ਤਿਆਗ ਕੇ ਦੂਜੇ ਅਸੰਗਤਮਈ ਢਾਂਚੇ ਨੂੰ ਅਪਣਾਇਆ ਜਾਂਦਾ ਹੈ। ਨਿਯਮਾਂ, ਸਿਧਾਂਤਾਂ, ਪ੍ਰਯੁਕਤੀਆਂ ਅਤੇ ਉਪਕਰਣਾਂ ਨੂੰ ਮਿਲਾ ਕੇ ਇੱਕ ਖਾਸ ਵਿਗਿਆਨਕ ਖੋਜ ਦੀ ਸੰਸਕਤ ਪਰੰਪਰਾ ਉਗਮਦੀ ਹੈ, ਜਿਸ ਨੂੰ ਰੂਢਰੀਤਿ ਕਿਹਾ ਗਿਆ ਹੈ।
261 ਪੰਨਿਆਂ, ਰੰਗਦਾਰ ਮੁੱਖ ਕਵਰ, 550 ਰੁਪਏ ਭਾਰਤ, 10.50 ਪੌਂਡ ਯੂ.ਕੇ.ਕੀਮਤ ਵਾਲੀ ਇਹ ਪੁਸਤਕ ਪੰਜਾਬੀ ਵਿਕਾਸ ਮੰਚ ਯੂ.ਕੇ.ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰ