ਜਰਨਲ ਆਫ਼ ਗਲੋਬਲ ਹੈਲਥ ਵਿੱਚ ਪ੍ਰਕਾਸ਼ਿਤ ਪੇਪਰਾਂ ਦੇ ਇੱਕ ਨਵੇਂ ਸੰਗ੍ਰਹਿ ਅਨੁਸਾਰ, ਗਰਭਵਤੀ ਔਰਤਾਂ, ਨਵਜੰਮੇ ਬੱਚੇ, ਬੱਚੇ, ਕਿਸ਼ੋਰ ਅਤੇ ਬਜ਼ੁਰਗ ਲੋਕ ਜਲਵਾਯੂ ਪਰਿਵਰਤਨ ਕਾਰਨ ਗੰਭੀਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਫਿਰ ਵੀ ਇਨ੍ਹਾਂ ਸਮੂਹਾਂ ਦੀਆਂ ਵਿਸ਼ੇਸ਼ ਲੋੜਾਂ ਨੂੰ ਵੱਡੇ ਪੱਧਰ ’ਤੇ ਨਜ਼ਰਅੰਦਾਜ਼ ਕੀਤਾ ਗਿਆ ਹੈ। ਇਸ ’ਚ ਛਪੇ ਲੇਖ ਜੀਵਨ ਵਿਚ ਮੁੱਖ ਪੜਾਵਾਂ ’ਤੇ ਵੱਖ-ਵੱਖ ਜਲਵਾਯੂ ਖ਼ਤਰਿਆਂ ਦਾ ਸਿਹਤ ’ਤੇ ਪਏ ਅਸਰਾਂ ਅਤੇ ਉਪਲੱਬਧ ਵਿਗਿਆਨਕ ਸਬੂਤਾਂ ਦਾ ਦਸਤਾਵੇਜ਼ੀਕਰਨ ਕਰਦੇ ਹਨ।
ਇਨ੍ਹਾਂ ਲੇਖਾਂ ’ਚ ਗਰਮੀ ਦੀਆਂ ਲਹਿਰਾਂ ਤੋਂ ਲੈ ਕੇ ਹਵਾ ਪ੍ਰਦੂਸ਼ਣ ਅਤੇ ਜੰਗਲੀ ਅੱਗ ਅਤੇ ਹੜ੍ਹ ਵਰਗੀਆਂ ਕੁਦਰਤੀ ਆਫ਼ਤਾਂ ਤੱਕ ਦਾ ਵਰਨਣ ਹੈ ਪਰ ਛੋਟੇ ਅਤੇ ਬਜ਼ੁਰਗ ਲੋਕਾਂ ਲਈ ਅਤੇ ਗਰਭ ਅਵਸਥਾ ਦੌਰਾਨ, ਗੰਭੀਰ, ਅਕਸਰ ਜਾਨਲੇਵਾ ਪ੍ਰਭਾਵਾਂ ਦੇ ਨਾਲ, ਜਲਵਾਯੂ ਸਬੰਧੀ ਸਿਹਤ ਜੋਖ਼ਮਾਂ ਨੂੰ ਮਹੱਤਵਪੂਰਨ ਤੌਰ ’ਤੇ ਘੱਟ ਸਮਝਿਆ ਗਿਆ ਹੈ। ਜਿਸ ਲਈ ਲੋਕਾਂ ਨੂੰ ਭਾਰੀ ਕੀਮਤ ਦਾ ਭੁਗਤਾਨ ਬਹੁਤ ਜ਼ਿਆਦਾ ਗਰਮੀ ਦਾ ਸਾਹਮਣਾ ਕਰ ਕੇ ਕਰਨਾ ਪੈ ਰਿਹਾ ਹੈ। ਉਦਾਹਰਨ ਵਜੋਂ ਲੈਂਦੇ ਹੋਏ, ਲੇਖ ਵਿਚ ਦਰਸਾਇਆ ਗਿਆ ਹੈ ਕਿ ਸਮੇਂ ਤੋਂ ਪਹਿਲਾਂ ਜਨਮ, ਬਚਪਨ ’ਚ ਹੁੰਦੀਆਂ ਮੌਤਾਂ ਦਾ ਮੁੱਖ ਕਾਰਨ ਗਰਮੀ ਦੀਆਂ ਲਹਿਰਾਂ ਦਾ ਵਧਣਾ ਹੈ, ਜਦੋਂ ਕਿ ਬਜ਼ੁਰਗ ਲੋਕਾਂ ਨੂੰ ਦਿਲ ਦੇ ਦੌਰੇ ਜਾਂ ਸਾਹ ਲੈਣ ਵਿੱਚ ਤਕਲੀਫ਼ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। 23.9 ਡਿਗਰੀ ਸੈਲਸੀਅਸ ਤੋਂ ਵੱਧ ਰੋਜ਼ਾਨਾ ਘੱਟੋ-ਘੱਟ ਤਾਪਮਾਨ ਵਿੱਚ ਹਰੇਕ ਵਾਧੂ ਇੱਕ ਡਿਗਰੀ ਸੈਲਸੀਅਸ (1 ਡਿਗਰੀ ਸੈਲਸੀਅਸ) ਬਾਲ ਮੌਤ ਦੇ ਜੋਖ਼ਮ ਨੂੰ 22.4 ਪ੍ਰਤੀਸ਼ਤ ਤੱਕ ਵਧਾਉਦਾ ਦਿਖਾਇਆ ਗਿਆ ਹੈ। ਇਹ ਅਧਿਐਨ ਸਪੱਸ਼ਟ ਤੌਰ ’ਤੇ ਦਰਸਾਉਦੇ ਹਨ ਕਿ ਜਲਵਾਯੂ ਪਰਿਵਰਤਨ ਬਹੁਤ ਵੱਡੀ ਵੱਡੀ ਪੱਧਰ ’ਤੇ ਸਿਹਤ ਲਈ ਖ਼ਤਰਾ ਪੈਦਾ ਕਰ ਰਹੇ ਹਨ, ਅਤੇ ਇਹ ਕਿ ਕੁਝ ਆਬਾਦੀ ਪਹਿਲਾਂ ਹੀ ਭਾਰੀ ਕੀਮਤ ਅਦਾ ਕਰ ਰਹੀ ਹੈ।
ਸਰੀਰਕ ਤੇ ਮਾਨਸਿਕ ਸਿਹਤ ’ਤੇ ਪ੍ਰਭਾਵ
ਡਾ ਅੰਸ਼ੂ ਬੈਨਰਜੀ ਵਿਸ਼ਵ ਸਿਹਤ ਸੰਗਠਨ ਦੇ ਨਿਰਦੇਸ਼ਕ ਨੇ ਕਿਹਾ ਹੈ ਕਿ ਜਦੋਂ ਜਲਵਾਯੂ ਪਰਿਵਰਤਨ ਬਾਰੇ ਜਾਗਰੂਕਤਾ ਵਧੀ ਹੈ, ਸਭ ਤੋਂ ਵੱਧ ਜੋਖ਼ਮ ਵਾਲੇ ਲੋਕਾਂ ਦੇ ਜੀਵਨ ਨੂੰ ਸੁਰੱਖਿਅਤ ਕਰਨ ਲਈ ਕਾਰਵਾਈਆਂ ਨੇ ਮੁਸ਼ਕਿਲ ਨਾਲ ਉਸ ਚੀਜ਼ ਦੀ ਸਤ੍ਹਾ ਨੂੰ ਖੁਰਚਿਆ ਹੈ ਜਿਸ ਦੀ ਲੋੜ ਹੈ। ਉਸਨੇ ਅੱਗੇ ਕਿਹਾ ਜਲਵਾਯੂ ਨਿਆਂ ਦੀ ਪ੍ਰਾਪਤੀ ਲਈ, ਇਸ ਦਾ ਤੁਰੰਤ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ। ਡਬਲਿਊ ਐੱਸ ਓ ਦੇ ਮਾਹਿਰਾਂ ਅਤੇ ਦੁਨੀਆ ਭਰ ਦੇ ਅਕਾਦਮਿਕਾਂ ਦੁਆਰਾ ਲਿਖੇ ਗਏ, ਕਲਾਈਮੇਟ ਚੇਂਜ ਐਕਰੋਸ ਦਿ ਲਾਈਫ ਕੋਰਸ ਸਿਰਲੇਖ ਵਾਲਾ ਸੰਗ੍ਰਹਿ, ਵੱਖ-ਵੱਖ ਜਲਵਾਯੂ ਖ਼ਤਰਿਆਂ ਕਾਰਨ ਪੈਦਾ ਹੋਣ ਵਾਲੇ ਖ਼ਾਸ ਸਰੀਰਕ ਅਤੇ ਮਾਨਸਿਕ ਸਿਹਤ ਪ੍ਰਭਾਵਾਂ ਦੀ ਰਿਪੋਰਟ ਕਰਦਾ ਹੈ।
ਉੱਚ ਤਾਪਮਾਨ ਦਿੰਦਾ ਜਾਨਲੇਵਾ ਰੋਗਾਂ ਨੂੰ ਸੱਦਾ
ਉੱਚ ਤਾਪਮਾਨ ਦੇ ਮਾੜੇ ਨਤੀਜਿਆਂ ’ਚ ਅਚਨਚੇਤੀ ਜਨਮ ਅਤੇ ਮਰੇ ਹੋਏ ਬੱਚੇ ਦਾ ਜਨਮ, ਨਾਲ ਹੀ ਗਰਭ ਅਵਸਥਾ ਵਿੱਚ ਹਾਈਪਰਟੈਨਸ਼ਨ ਅਤੇ ਗਰਭਕਾਲੀ ਸ਼ੂਗਰ ਸ਼ਾਮਲ ਹਨ। ਗਰਮੀ ਦੀਆਂ ਲਹਿਰਾਂ ਬੋਧਾਤਮਕ ਕਾਰਜਾਂ ਨੂੰ ਪ੍ਰਭਾਵਤ ਕਰਦੀਆਂ ਹਨ ਅਤੇ, ਇਸ ਲਈ, ਬੱਚਿਆਂ ਅਤੇ ਕਿਸ਼ੋਰਾਂ ਲਈ ਸਿੱਖਣ ਨੂੰ ਪ੍ਰਭਾਵਿਤ ਕਰਦੀਆਂ ਹਨ, ਜਦੋਂ ਕਿ ਬਜ਼ੁਰਗ ਲੋਕਾਂ ਵਿੱਚ ਦਿਲ ਦੇ ਦੌਰੇ ਅਤੇ ਸਾਹ ਦੀਆਂ ਜਟਿਲਤਾਵਾਂ ਵਧਦੀਆਂ ਹਨ। ਨਾਲ ਹੀ, ਵਾਤਾਵਰਣ ਦਾ ਪ੍ਰਦੂਸ਼ਣ ਗਰਭ ਅਵਸਥਾ ਦੌਰਾਨ ਹਾਈ ਬਲੱਡ ਪ੍ਰੈਸ਼ਰ, ਘੱਟ ਜਨਮ ਵਜ਼ਨ, ਸਮੇਂ ਤੋਂ ਪਹਿਲਾਂ ਜਨਮ, ਅਤੇ ਭਰੂਣ ਦੇ ਦਿਮਾਗ ਅਤੇ ਫੇਫੜਿਆਂ ਦੇ ਵਿਕਾਸ ਤੇ ਨਾਂਹ-ਪੱਖੀ ਪ੍ਰਭਾਵਾਂ ਦੀ ਸੰਭਾਵਨਾ ਨੂੰ ਵਧਾਉਦਾ ਹੈ।