ਜ਼ਿੰਦਗੀ ਚ ਜ਼ਿਦ ਸਫਲਤਾ ਦਾ ਸਿਰਨਾਵਾਂ

ਜ਼ਿੰਦਗੀ ਵਿਚ ਵੱਧ ਤੋਂ ਵੱਧ ਪੜ੍ਹਨਾ, ਸਮਝਣਾ ਅਤੇ ਗਿਆਨ ਪ੍ਰਾਪਤ ਕਰਨਾ ਹੀ ਬਿਹਤਰ ਹੁੰਦਾ ਹੈ।

ਗਿਆਨ ਕਿਸੇ ਚੀਜ਼ ਜਾਂ ਕਿਸੇ ਸ਼ਖ਼ਸ ਬਾਬਤ ਵਾਕਫ਼ੀਅਤ, ਸਚੇਤਤਾ ਜਾਂ ਸਮਝ ਹੁੰਦੀ ਹੈ। ਤੱਥ, ਜਾਣਕਾਰੀ, ਵੇਰਵਾ ਜਾਂ ਮੁਹਾਰਤ।

ਗਿਆਨ ਕਿਸੇ ਵਿਸ਼ੇ ਦੀ ਇਲਮੀ (ਸਿਧਾਂਤਕ) ਜਾਂ ਅਮਲੀ (ਵਿਹਾਰਕ) ਸਮਝ ਨੂੰ ਆਖਿਆ ਜਾ ਸਕਦਾ ਹੈ।

ਗਿਆਨ ਦਾ ਮਤਲਬ ਕੋਈ ਖਾਸ ਗੁਣ ਜਾਂ ਆਦਤ ਹੋ ਸਕਦਾ ਹੈ ਜਿਸਨੂੰ ਅਮਲੀ ਰੂਪ ਵਿੱਚ ਲਾਗੂ ਕਰਕੇ ਕਿਸੇ ਦੂਜੇ ਸੰਕਲਪ ਨੂੰ ਸੁਧਾਰਿਆ ਜਾਂ ਬਦਲਿਆ ਜਾ ਸਕਦਾ ਹੈ।

ਕੁੱਝ ਸੰਕਲਪਾਂ ਵਿੱਚ ਪ੍ਰਗਟ ਕਰਨਾ ਸੰਭਵ ਨਹੀਂ ਹੁੰਦਾ। ਦਰ ਅਸਲ ਸਾਰੇ ਮਨੁੱਖੀ ਤਜ਼ਰਬੇ ਨੂੰ ਹੀ ਗਿਆਨ ਦੇ ਘੇਰੇ ਵਿੱਚ ਸ਼ਾਮਿਲ ਕੀਤਾ ਜਾਣਾ ਹੁੰਦਾ ਹੈ।

ਜਾਣਕਾਰੀ ਜੋ ਸਹੀ ਹੈ ਉਹੀ ਗਿਆਨ ਹੈ। ਹਮੇਸ਼ਾ ਸਬੂਤ ਨਾਲ ਜੁੜਿਆ ਹੁੰਦਾ ਹੈ। ਜੇ ਕਿਸੇ ਬਿਆਨ ਦਾ ਸਬੂਤ ਦੁਆਰਾ ਸਮਰਥਤ ਨਹੀਂ ਹੁੰਦਾ, ਤਾਂ ਇਹ ਗਿਆਨ ਨਹੀਂ ਹੁੰਦਾ। ਸਬੂਤ ਇਸ ਨੂੰ ਜਾਇਜ਼ ਬਣਾਉਂਦੇ ਹਨ।

ਗਿਆਨ ਕਿਸੇ ਵਿਸ਼ੇ ਦੀ ਸਿਧਾਂਤਕ ਜਾਂ ਵਿਵਹਾਰਕ ਸਮਝ ਦਾ ਹਵਾਲਾ ਦੇ ਸਕਦਾ ਹੈ। ਇਹ ਰਾਈਲ ਦੇ “ਇਹ ਜਾਣਨਾ” ਅਤੇ “ਕਿਵੇਂ ਜਾਣਨਾ” ਦੇ ਵਿਚਕਾਰ ਅੰਤਰ ਦਾ ਬਿੰਦੂ ਸੀ।।2॥ ਇਹ (ਜਿਵੇਂ ਕਿ ਵਿਵਹਾਰਕ ਹੁਨਰ ਜਾਂ ਮਹਾਰਤ ਦੇ ਨਾਲ) ਜਾਂ ਸਪੱਸ਼ਟ (ਜਿਵੇਂ ਕਿ ਕਿਸੇ ਵਿਸ਼ੇ ਦੀ ਸਿਧਾਂਤਕ ਸਮਝ ਦੇ ਨਾਲ) ਪ੍ਰਭਾਵਿਤ ਹੋ ਸਕਦਾ ਹੈ । ਇਹ ਘੱਟ ਜਾਂ ਵੱਧ ਰਸਮੀ ਜਾਂ ਯੋਜਨਾਬੱਧ ਹੋ ਸਕਦਾ ਹੈ।।3॥ ਦਰਸ਼ਨ ਵਿਚ ਗਿਆਨ ਦੇ ਅਧਿਐਨ ਨੂੰ ਗਿਆਨ ਮੀਮਾਂਸਾ ਕਿਹਾ ਜਾਂਦਾ ਹੈ। ਦਾਰਸ਼ਨਿਕ ਪਲੂਟੋ ਨੇ ਗਿਆਨ ਨੂੰ “ਸਹੀ ਠਹਿਰਾਇਆ ਵਿਸ਼ਵਾਸ” ਵਜੋਂ ਪਰਿਭਾਸ਼ਤ ਕੀਤਾ।

ਜ਼ਿੰਦਗੀ ਹੀ ਉਮੀਦ ਆਸ ਹੁੰਦੀ ਹੈ।
ਜੀਵਨ ਬਗੈਰ ਕੁਝ ਨਹੀਂ ਹੁੰਦਾ।

ਇਹ ਕਿੰਨੀ ਵੀ ਬੁਰੀ ਸਮੱਸਿਆਵਾਂ ਭਰਭੂਰ ਹੋਵੇ, ਫਿਰ ਵੀ ਇਸ ਵਿਚ ਹੀ ਸੱਭ ਕੁਝ ਕਰਨਾ ਹੁੰਦਾ ਹੈ। ਅਤੇ ਸਫਲ ਹੋ ਸਕਦੇ ਹੋ। ਜੇ ਤੁਸੀਂ ਕੁਝ ਕਰਦੇ ਰਹੋਗੇ ਤਾਂ ਸਫਲਤਾ ਵੀ ਮਿਲਦੀ ਰਹੇਗੀ। ਕਾਰਜ਼ ਨੂੰ ਛੱਡਣਾ ਨਹੀਂ ਹੁੰਦਾ।

ਜ਼ਿੰਦਗੀ ਚ ਕਦੇ ਵੀ ਹਾਰ ਨਾ ਮੰਨੋ। ਇਹੀ ਜ਼ਿਦ ਸਫਲਤਾ ਦਾ ਸਿਰਨਾਵਾਂ ਬਣਦੀ ਹੈ। ਤੇ ਜ਼ਿੰਦਗੀ ਵਿੱਚ ਹੋਰ ਕਈ ਕੁਝ ਕਰਨ ਦੀ ਤਮੰਨਾ।

ਜ਼ਿੰਦਗੀ ਦੇ ਇਹੋ ਜੇਹੇ ਉਦੇਸ਼ ਮੰਤਵ ਨੂੰ ਸਾਹਮਣੇ ਕਿੱਲੀ ਤੇ ਟੰਗ ਲੈਣਾ ਚਾਹੀਦਾ ਹੈ।
ਸਜਰੇ ਸਵੇਰਇਆਂ ਨਾਲ ਇਹੀ ਤਹਈਆ ਕਰ ਲੈਣਾ ਸੱਭ ਤੋਂ ਮਹੱਤਵਪੂਰਨ ਹੈ।

ਜੇ ਤੁਸੀਂ ਦੁਨੀਆਂ ਦੇ ਮਾਮਲਿਆਂ ਮਸਲਿਆਂ ਤੱਕ ਸੀਮਤ ਰਹੋਗੇ ਤਾਂ ਤੁਹਾਡੀ ਚਾਹਤ ਆਤਮਾ ਦੀ ਉਡਾਰੀ ਬਹੁਤ ਹੀ ਸੀਮਤ ਰਹਿ ਜਾਵੇਗਾ।

ਤੁਸੀਂ ਉੱਚੀ ਉਡਾਣ ਬਾਰੇ ਸੋਚਣਾ ਹੀ ਭੁੱਲ ਜਾਓਗੇ।

ਸਦਾ ਵੱਡੇ ਵਿਚਾਰਾਂ ਬਾਰੇ ਦਿਲਚਸਪੀ ਰੱਖੋ। ਨਿੱਕੀ ਨਿੱਕੀ ਗੱਲ ਬਾਰੇ ਸੋਚਣਾ ਹੋਰ ਸਮੱਸਿਆਵਾਂ ਵਿਚ ਘਿਰ ਜਾਵੋਗੇ।
ਘਰ ਬੂਹੇ ਕਾਰ ਨੂੰ ਲਾਕ ਲਾਇਆ ਸੀ ਕਿ ਨਹੀਂ। ਕਾਰ ਕਿੱਥੇ ਖੜਾਈ ਹੈ। ਇਹ ਦੱਸੋ ਕਿਹੜੀਆਂ ਸਮੱਸਿਆਵਾਂ ਹੋਈਆਂ।

ਅਸੀਂ ਆਪਣੇ ਲਾਲਚ ਅਤੇ ਮੂਰਖ਼ਤਾਵਆ ਦੁਆਰਾ ਆਪਣੇ ਆਪ ਨੂੰ ਤਬਾਹ ਕਰਨ ਦਾ ਖ਼ਤਰਾ ਮੋਢਿਆਂ ਤੇ ਲਈ ਫਿਰਦੇ ਰਹਿੰਦੇ ਹਾਂ।

ਉਚਾਈ ਤੋਂ ਧਰਤੀ ਨੂੰ ਵੱਲ ਨੂੰ ਜਦ ਅਸੀਂ ਦੇਖਦੇ ਹਾਂ, ਤਾਂ ਅਸੀਂ ਆਪਣੇ ਆਪ ਨੂੰ ਸਮੁੱਚੇ ਰੂਪ ਵਿੱਚ ਤੱਕਦੇ ਹੋ। ਉਦੋਂ ਪਤਾ ਲੱਗਦਾ ਹੈ ਸਾਹਾਂ ਦੀਆਂ ਪਰਤਾਂ ਦਾ। ਮੱਥੇ ਦੀਆਂ ਪੈੜਾਂ ਦਾ।

ਅਸੀਂ ਸਦਾ ਏਕਤਾ ਵੱਲ ਹੀ ਦੇਖਦੇ ਹਾਂ, ਵੰਡ ਵੱਲ ਕਦੇ ਨਹੀਂ ਝਾਕਦੇ। ਵੰਡਣਾ, ਵੰਡੀ ਪਾਉਣਾ, ਨਿਸ਼ਚਿਤ ਕਰਨਾ, ਮਿਥਣਾ।ਇਹ ਪੈਸਾ/ਧਨ ਅਨਾਥਾਂ ਲਈ ਨਿਰਧਾਰਤ ਹੈ। ਵੰਡਣਾ, ਖਾਸ ਕਰਕੇ ਪੈਸਾ ਜਾਂ ਭੋਜਨ।

ਸਾਦਗੀ ਸਰਲਤਾ; ਫੈਸ਼ਨ ਪ੍ਰਸਤੀ ਦਾ ਅਭਾਵ, ਬੇ-ਤਕਲਫੀ; ਸਾਦਾਪਣ, ਭੋਲਾਪਣ, ਸਿੱਧਾਪਣ, ਭੋਲੇ ਭਾ ਰਹਿਣ ਦਾ ਭਾਵ ।
ਸੁਆਦ ਦਾ ਮਾਮਲਾ ਹੈ ਹੋਰ ਕੁਝ ਵੀ ਨਹੀਂ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>