ਲੰਡਨ – ਬ੍ਰਿਟੇਨ ਦੀਆਂ ਆਮ ਚੋਣਾਂ ਵਿੱਚ ਲੇਬਰ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ। ਲੇਬਰ ਪਾਰਟੀ ਨੂੰ ਹੁਣ ਤੱਕ 409 ਸੀਟਾਂ ਮਿਲ ਚੁੱਕੀਆਂ ਹਨ। ਕੁਲ 650 ਸੀਟਾਂ ਵਿੱਚੋਂ 592 ਸੀਟਾਂ ਦੇ ਨਤੀਜੇ ਆ ਗਏ ਹਨ। ਸੰਸਦ ਵਿੱਚ ਸਰਕਾਰ ਬਣਾਉਣ ਲਈ 326 ਸੀਟਾਂ ਦੀ ਜਰੂਰਤ ਹੁੰਦੀ ਹੈ। ਕੰਜਰਵੇਟਿਵ ਪਾਰਟੀ ਦੀ ਬਹੁਤ ਬੁਰੀ ਤਰ੍ਹਾਂ ਨਾਲ ਹਾਰ ਹੋਈ ਹੈ ਅਤੇ ਹੁਣ ਤੱਕ ਸਿਰਫ਼ 113 ਸੀਟਾਂ ਹੀ ਮਿਲੀਆਂ ਹਨ।
ਲੇਬਰ ਪਾਰਟੀ ਦੇ ਨੇਤਾ ਸਰ ਕੀਰ ਸਟਾਰਮਰ ਬ੍ਰਿਟੇਨ ਦੇ ਅਗਲੇ ਪ੍ਰਧਾਨਮੰਤਰੀ ਹੋਣਗੇ। ਸੁਨਕ ਨੇ ਆਪਣੀ ਹਾਰ ਨੂੰ ਕਬੂਲਦੇ ਹੋਏ ਕੰਜਰਵੇਟਿਵ ਪਾਰਟੀ ਤੋਂ ਮਾਫ਼ੀ ਮੰਗੀ ਹੈ। ਉਨ੍ਹਾਂ ਨੇ ਕੀਟ ਸਟਾਰਮਰ ਨੂੰ ਫੋਨ ਤੇ ਵਧਾਈ ਦਿੱਤੀ। ਬ੍ਰਿਟੇਨ ਵਿੱਚ 4 ਜੁਲਾਈ ਨੂੰ 40 ਹਜ਼ਾਰ ਪੋਲਿੰਗ ਬੂਥਾਂ ਤੇ ਵੋਟਿੰਗ ਹੋਈ ਸੀ। ਇਨ੍ਹਾਂ ਚੋਣਾਂ ਵਿੱਚ ਸੱਭ ਤੋਂ ਵੱਡਾ ਮੁੱਦਾ ਅਰਥਵਿਵਸਥਾ ਸੀ। ਕੰਜਰਵੇਟਿਵ ਪਾਰਟੀ ਨੇ ਦੇਸ਼ ਦੀ ਜਨਤਾ ਨੂੰ ਡਰਾਉਣ ਦੀ ਬਹੁਤ ਕੋਸਿ਼ਸ਼ ਕੀਤੀ ਕਿ ਜੇ ਲੇਬਰ ਪਾਰਟੀ ਪਾਵਰ ਵਿੱਚ ਆ ਗਈ ਤਾਂ ਉਹ ਟੈਕਸ ਵਧਾ ਦੇਵੇਗੀ ਪਰ ਵੋਟਰਾਂ ਨੇ ਸੁਨਕ ਨੂੰ ਮੂੰਹਤੋੜ ਜਵਾਬ ਦਿੰਦੇ ਹੋਏ ਲੇਬਰ ਪਾਰਟੀ ਨੂੰ ਭਰਪੂਰ ਸਮੱਰਥਨ ਦਿੱਤਾ।
ਲੇਬਰ ਪਾਰਟੀ ਦੇ ਪ੍ਰਧਾਨਮੰਤਰੀ ਪਦ ਦੇ ਉਮੀਦਵਾਰ ਕੀਰ ਸਟਾਰਮਰ ਨੇ ਹੋਲਬੋਰਨ ਅਤੇ ਸੇਂਟ ਪੈਨਕਰਾਸ ਸੀਟ ਤੋਂ ਜਿੱਤ ਪ੍ਰਾਪਤ ਕੀਤੀ ਹੈ।