ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- ਖਾਲਿਸਤਾਨ ਦੇ ਸਿਪਾਹ ਸਲਾਰ ਅਤੇ ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਆਪ ਜੀ ਦਾ ਸੰਘਰਸ਼ਸ਼ੀਲ ਜੀਵਨ 1975 ਵਿੱਚ ਇੰਦਰਾ ਗਾਂਧੀ ਵਲੋਂ ਲਗਾਈ ਗਈ ਐਮਰਜੈਂਸੀ ਦੇ ਵਿਰੋਧ ਵਜੋਂ ਸ਼ੁਰੂ ਹੋ ਗਿਆ ਸੀ । ਉਸ ਤੋਂ ਬਾਅਦ 1981 ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਦੇ ਰੋਸ ਵਜੋਂ ਇੰਡੀਅਨ ਏਅਰਲਾਈਨਜ਼ ਦਾ ਜਹਾਜ ਹਾਈਜੈਕ ਕਰਕੇ ਪਾਕਿਸਤਾਨ ਲੈ ਗਏ ਸਨ। ਜਿਸਦੀ ਸਜ਼ਾ ਕੋਟ ਲਖਪਤ ਜੇਲ੍ਹ ਵਿੱਚ ਕੱਟੀ। ਉਸਤੋਂ ਉਪਰੰਤ ਪਾਕਿਸਤਾਨ ਵਿੱਚ ਜਲਾਵਤਨੀ ਜੀਵਨ ਗੁਜਾਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਸ. ਗਜਿੰਦਰ ਸਿੰਘ ਜਿਨ੍ਹਾਂ ਨੇ ਲੰਮਾਂ ਸਮਾਂ ਨਿਰਸਵਾਰਥ ਹੋ ਕੇ ਖ਼ਾਲਸਾ ਪੰਥ ਦੀ ਸੰਪੂਰਨ ਬਾਦਸਾਹੀ ਆਜਾਦ ਸਿੱਖ ਰਾਜ ਦੇ ਮਿਸਨ ਦੀ ਪ੍ਰਾਪਤੀ ਅਧੀਨ ਪੰਜਾਬੀਆਂ ਤੇ ਸਿੱਖ ਕੌਮ ਨਾਲ ਹੁਕਮਰਾਨਾਂ ਵੱਲੋਂ ਕੀਤੀਆ ਜਾਂਦੀਆ ਆ ਰਹੀਆ ਜਿਆਦਤੀਆ ਤੇ ਵਿਤਕਰਿਆ ਵਿਰੁੱਧ ਨਿਰੰਤਰ ਬੀਤੇ ਲੰਮੇ ਸਮੇ ਤੋ ਦ੍ਰਿੜਤਾਪੂਰਵਕ ਜੱਦੋ-ਜਹਿਦ ਕੀਤੀ ਅਤੇ ਜਲਾਵਤਨੀ ਹੋ ਕੇ ਪਾਕਿਸਤਾਨ ਵਿਚ ਲੰਮਾਂ ਸਮਾਂ ਵਿਚਰਦੇ ਰਹੇ ਅਤੇ ਆਪਣੀਆ ਕੌਮੀ ਜਿੰਮੇਵਾਰੀਆ ਨੂੰ ਵੀ ਬਾਖੂਬੀ ਸਿਧਾਤਿਕ ਤੇ ਕੌਮੀ ਸੋਚ ਤੇ ਪਹਿਰਾ ਦਿੰਦੇ ਹੋਏ ਸਹੀ ਲੀਹਾਂ ਤੇ ਲਿਖਦੇ, ਪੜ੍ਹਦੇ ਅਤੇ ਕੌਮ ਨਾਲ ਵਿਚਾਰਾਂ ਕਰਦੇ ਰਹੇ । ਅਸੀਂ ਸਿੱਖ ਫੈਡਰੇਸ਼ਨ ਯੂਕੇ ਜਥੇਬੰਦੀ ਦੇ ਸਮੂਹ ਮੈਂਬਰਾਂ ਵੱਲੋਂ ਭਾਈ ਸਾਹਿਬ ਜੀ ਦੇ ਸੰਘਰਸ਼ ਮਈ ਜੀਵਨ ਨੂੰ ਕੇਸਰੀ ਪ੍ਰਣਾਮ ਕਰਦੇ ਹੋਏ ਅਰਦਾਸ ਬੇਨਤੀ ਕਰਦੇ ਹਾਂ ਕਿ ਗੁਰੂ ਮਹਾਰਾਜ ਦੀ ਆਪ ਜੀ ਦੀ ਆਤਮਾ ਨੂੰ ਸਦੀਵ ਕਾਲ ਅਪਣੇ ਪਾਵਨ ਚਰਨਾਂ ਵਿੱਚ ਨਿਵਾਸ ਬਖਸ਼ਣ। ਸਿੱਖ ਫੈਡਰੇਸ਼ਨ ਯੂਕੇ ਆਪ ਜੀ ਦੀਆਂ ਪੰਥ ਪ੍ਰਤੀ ਕੀਤੀਆਂ ਸੇਵਾਵਾਂ ਲਈ ਰਿਣੀ ਰਹੇਗੀ।
ਭਾਈ ਗਜਿੰਦਰ ਸਿੰਘ ਦਲ ਖਾਲਸਾ ਦਾ ਵਿਛੋੜਾ ਖਾਲਸਾ ਪੰਥ ਦੇ ਚਲ ਰਹੇ ਸੰਘਰਸ਼ ਨੂੰ ਨਾ ਪੂਰਨ ਹੋਣ ਵਾਲਾ ਘਾਟਾ : ਸਿੱਖ ਫੈਡਰੇਸ਼ਨ ਯੂਕੇ
This entry was posted in ਪੰਜਾਬ.