ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਕਥਿਤ ਤੌਰ ‘ਤੇ ਇੰਡੋਕੈਨੇਡੀਅਨ ਹਿੰਦੂਤਵੀ ਤਾਕਤਾਂ ਨੇ ਗੁਰਦੁਆਰਾ ਸਿੰਘ ਸਭਾ ਐਡਮਿੰਟਨ ਅਤੇ ਗੁਰਦੁਆਰਾ ਮਿਲਫੋਰਡ ਵਿਖੇ 28 ਜੁਲਾਈ ਨੂੰ ਹੋਣ ਵਾਲੇ ਰੈਫਰੈਂਡਮ ਦੇ ਬੈਨਰਾਂ ਦੀ ਭੰਨਤੋੜ ਕੀਤੀ ਹੈ ਤੇ ਨਾਲ ਹੀ ਉਘੇ ਕੀਰਤਨੀ ਭਾਈ ਬਲਵਿੰਦਰ ਸਿੰਘ ਰੰਗੀਲਾ ਦੇ ਗੁਰਬਾਣੀ ਕੀਰਤਨ ਦੇ ਪ੍ਰੋਗਰਾਮ ਦੇ ਪੋਸਟਰ ਵੀ ਫਾੜੇ ਹਨ ।
ਪਹਿਲਾਂ ਭਾਈ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਹੁਣ ਹਿੰਦੂਤਵੀ ਤਾਕਤਾਂ ਦੁਆਰਾ ਸ਼ਹੀਦ ਨਿੱਝਰ ਦੇ ਬੈਨਰ ਦੀ ਭੰਨਤੋੜ ਇੱਕ ਸਪੱਸ਼ਟ ਸੰਦੇਸ਼ ਹੈ ਕਿ ਭਾਰਤੀ ਹਾਈ ਕਮਿਸ਼ਨਰ ਵਰਮਾ ਕੈਨੇਡਾ ਦੀ ਧਰਤੀ ‘ਤੇ ਖਾਲਿਸਤਾਨ ਪੱਖੀ ਕੈਨੇਡੀਅਨਾਂ ਨੂੰ ਨਿਸ਼ਾਨਾ ਬਣਾਉਣ ਲਈ ਇੱਕ ਅਪਰਾਧਿਕ ਸਾਜ਼ਿਸ਼ ਰਚ ਰਿਹਾ ਹੈ। ਇਸ ਮਾਮਲੇ ਦੀ ਜਾਣਕਾਰੀ ਦੇਣ ਵਾਲੇ ਸ. ਮਲਕੀਤ ਸਿੰਘ ਢੇਸ਼ੀ, ਗੁਰਪ੍ਰੀਤ ਸਿੰਘ ਸਿੱਧੂ, ਗੁਲਜ਼ਾਰ ਸਿੰਘ ਨਿਰਮਾਨ ਨੇ ਇਸ ਹਰਕਤ ਦੀ ਸਖਤ ਸ਼ਬਦਾਂ ਚ ਨਿੰਦਾ ਕਰਨ ਦੇ ਨਾਲ ਪ੍ਰਸ਼ਾਸ਼ਨ ਕੋਲੋਂ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਨੇਡੀਅਨ ਕਾਨੂੰਨ ਮੁਤਾਬਿਕ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ ।