ਡਬਲਯੂਟੀਸੀ (ਨੋਏਡਾ) ਚੰਡੀਗੜ੍ਹ ਅਲੌਟੀਸ ਐਸੋਸੀਏਸ਼ਨ ਨੇ ਵਰਲਡ ਟ੍ਰੇਡ ਸੈਂਟਰ, ਮੋਹਾਲੀ ਦੇ ਚਾਲਕ ‘ਤੇ ਹਜ਼ਾਰਾਂ ਨਿਵੇਸ਼ਕਾਂ ਦੇ ਅਰਬਾਂ ਰੁਪਏ ਹੜਪਣ ਦਾ ਲਗਾਇਆ ਦੋਸ਼

24-2 (9).resizedਚੰਡੀਗੜ੍ਹ : ਡਬਲਯੂਟੀਸੀ (ਨੋਏਡਾ) ਡਿਵੈਲਪਮੈਂਟ ਕੰਪਨੀ ਦੇ ਚਾਲਕ ਬਿਲਡਰ ਆਸ਼ੀਸ਼ ਭੱਲਾ ਦੇ ਖਿਲਾਫ ਕਈ ਨਿਵੇਸ਼ਕਾਂ ਨੇ ਅਰਬਾਂ ਰੁਪਏ ਹੜਪਣ ਦੇ ਦੋਸ਼ ਲਗਾਏ ਹਨ। ਬਿਲਡਰ ਨੇ ਨਿਵੇਸ਼ਕਾਂ ਤੋਂ ਪੈਸੇ ਇਕੱਠੇ ਕੀਤੇ ਤੇ ਗਮਾਡਾ ਨੂੰ ਕਿਸ਼ਤਾਂ ਦੇਣੀਆਂ ਬੰਦ ਕਰ ਦਿੱਤੀਆਂ। ਇਸ ‘ਤੇ ਗਮਾਡਾ ਨੇ ਇਸ ਪ੍ਰੋਜੈਕਟ ਨੂੰ ਮੁੜ ਕਬਜਾ ਲੈ ਲਿਟਾ ਅਤੇ ਹੁਣ ਨਿਲਾਮੀ ਦੀ ਤਿਆਰੀ ਕਰ ਰਿਹਾ ਹੈ, ਜਿਸ ਕਾਰਨ ਨਿਵੇਸ਼ਕਾਂ ਨੇ ਨਿਲਾਮੀ ਤੋਂ ਪਹਿਲਾਂ ਆਪਣੇ ਹਿੱਤਾਂ ਦੀ ਸੰਭਾਲ ਕਰਨ ਦੀ ਮੰਗ ਕੀਤੀ ਹੈ। ਨਿਵੇਸ਼ਕਾਂ ਨੇ ਦੋਸ਼ ਲਗਾਇਆ ਹੈ ਕਿ ਡਬਲਯੂਟੀਸੀ ਦਾ ਮੁਲਕ ਭਰ ਦੇ 17 ਹੋਰ ਪ੍ਰੋਜੈਕਟਾਂ ‘ਚ ਵੀ ਨਿਧੀਆਂ ਦੀ ਹੇਰਾਫੇਰੀ ਦਾ ਇਤਿਹਾਸ ਹੈ ਅਤੇ ਉਹਨਾਂ ਪ੍ਰੋਜੈਕਟਾਂ ਨੂੰ ਵੀ ਪੂਰਾ ਨਹੀਂ ਕੀਤਾ ਗਿਆ।

ਅੱਜ ਇੱਥੇ ਚੰਡੀਗੜ੍ਹ ਪ੍ਰੈਸ ਕਲੱਬ ‘ਚ ਆਯੋਜਿਤ ਇਕ ਪ੍ਰੈਸ ਵਾਰਤਾ ‘ਚ ਨਿਵੇਸ਼ਕਾਂ ਦੁਆਰਾ ਗਠਿਤ ਡਬਲਯੂਟੀਸੀ (ਨੋਏਡਾ) ਚੰਡੀਗੜ੍ਹ ਅਲੌਟੀਸ ਐਸੋਸੀਏਸ਼ਨ ਦੇ ਅਧਿਕਾਰੀਆਂ ਨੇ ਸੰਸਥਾ ਦੇ ਪ੍ਰਧਾਨ ਏਅਰ ਮਾਰਸ਼ਲ (ਸੇਵਾਮੁਕਤ) ਪੀਐਸ ਗਿੱਲ ਦੀ ਅਗਵਾਈ ਹੇਠ ਕੰਪਨੀ ਦੇ ਕਰਤੂਤਾਂ ਦਾ ਪਰਦਾਫਾਸ਼ ਕਰਦੇ ਹੋਏ ਦੱਸਿਆ ਕਿ ਕੰਪਨੀ ਨੇ 2015 ‘ਚ ਗਮਾਡਾ, ਐਸਏਐਸ ਨਗਰ (ਮੋਹਾਲੀ) ਦੁਆਰਾ ਆਯੋਜਿਤ ਨਿਲਾਮੀ ‘ਚ 8 ਏਕੜ ਜ਼ਮੀਨ ਖਰੀਦੀ। ਭੂਮੀ ਅਲਾਟਮੈਂਟ ‘ਤੇ ਡਬਲਯੂਟੀਸੀ ਨੇ ਨਿਲਾਮੀ ਮੁੱਲ ਦੀ 22 ਫੀਸਦੀ ਰਕਮ ਦੇਣ ਦੇ ਬਾਅਦ ਕਬਜ਼ਾ ਕਰ ਲਿਆ। ਗਮਾਡਾ ਦੁਆਰਾ ਜਾਰੀ ਅਲਾਟਮੈਂਟ ਪੱਤਰ ‘ਚ ਡਬਲਯੂਟੀਸੀ ਨੂੰ ਅਲਾਟ ਕੀਤੀ ਜ਼ਮੀਨ ਦੇ ਕਿਸੇ ਵੀ ਹਿੱਸੇ ਨੂੰ ਵਿਕਸਿਤ ਕਰਨ ਅਤੇ ਵੇਚਣ ਦੀ ਆਜ਼ਾਦੀ ਦਿੱਤੀ ਗਈ ਸੀ, ਜਿਸ ਦੇ ਆਧਾਰ ‘ਤੇ ਡਬਲਯੂਟੀਸੀ ਨੇ ਉਕਤ ਅਲਾਟ ਕੀਤੀ ਜ਼ਮੀਨ ‘ਤੇ ਵੱਖ-ਵੱਖ ਆਕਾਰ ਦੇ ਦਫ਼ਤਰ ਸਥਾਨਾਂ ਅਤੇ ਵਪਾਰਕ ਖੇਤਰ ਦੀ ਪੇਸ਼ਕਸ਼ ਕਰਦਿਆਂ ਇਕ ਵਪਾਰਕ ਪ੍ਰੋਜੈਕਟ ਸ਼ੁਰੂ ਕੀਤਾ ਅਤੇ ਨਿਵੇਸ਼ ‘ਤੇ 10 ਫੀਸਦੀ ਦੀ ਨਿਸ਼ਚਿਤ ਵਾਪਸੀ ਦੀ ਪੇਸ਼ਕਸ਼ ਕੀਤੀ। ਇਹ ਵੀ ਯਕੀਨੀ ਬਣਾਇਆ ਗਿਆ ਕਿ ਵਪਾਰਕ ਪ੍ਰੋਜੈਕਟ ਮਾਰਚ 2021 ਤੱਕ ਪੂਰਾ ਹੋ ਜਾਵੇਗਾ ਅਤੇ ਸਬੰਧਤ ਇਕਾਈਆਂ ਦਾ ਭੌਤਿਕ ਕਬਜ਼ਾ ਵੱਖ-ਵੱਖ ਅਲੌਟੀਆਂ ਨੂੰ ਸੌਂਪ ਦਿੱਤਾ ਜਾਵੇਗਾ।

ਉਹਨਾਂ ਦੱਸਿਆ ਕਿ ਇਸ ਪ੍ਰਤੀਵੇਦਨ ਨੂੰ ਸਹੀ ਮੰਨਦੇ ਹੋਏ ਲਗਭਗ 1200 ਨਿਵੇਸ਼ਕਾਂ ਨੇ ਦਫ਼ਤਰ ਸਥਾਨ ਜਾਂ ਵਪਾਰਕ ਖੇਤਰ ਲਈ ਵੱਖ-ਵੱਖ ਆਕਾਰ ਦੀਆਂ ਇਕਾਈਆਂ ਲਈ ਬੁਕਿੰਗ ਕੀਤੀ। ਜ਼ਿਆਦਾਤਰ ਨਿਵੇਸ਼ਕਾਂ ਨੇ 70 ਤੋਂ 90 ਫੀਸਦੀ ਤੱਕ ਦੀ ਵਿਕਰੀ ਰਕਮ ਪ੍ਰਾਪਤ ਕਰ ਲਈ ਸੀ ਪਰ ਡਬਲਯੂਟੀਸੀ ਨੇ ਅਲੌਟੀਆਂ ਤੋਂ ਇਕੱਠੀ ਕੀਤੀ ਰਕਮ ਦੇ ਅਨੁਪਾਤ ‘ਚ ਨਿਰਮਾਣ ਕੰਮ ਨਹੀਂ ਕੀਤਾ ਅਤੇ ਅੰਤ ਵਿੱਚ ਮਾਰਚ 2022 ‘ਚ ਨਿਰਮਾਣ ਕੰਮ ਅਤੇ ਨਿਸ਼ਚਿਤ ਵਾਪਸੀ ਦਾ ਭੁਗਤਾਨ ਬੰਦ ਕਰ ਦਿੱਤਾ।

ਦੋਸ਼ ਹੈ ਕਿ ਡਬਲਯੂਟੀਸੀ ਨੇ ਵੱਖ-ਵੱਖ ਨਿਵੇਸ਼ਕਾਂ ਤੋਂ ਲਗਭਗ 432 ਕਰੋੜ ਰੁਪਏ ਇਕੱਠੇ ਕੀਤੇ ਅਤੇ ਵੱਖ-ਵੱਖ ਵਿੱਤੀ ਸੰਸਥਾਵਾਂ ਅਤੇ ਗੈਰ-ਬੈਂਕਿੰਗ ਵਿੱਤ ਕੰਪਨੀਆਂ ਤੋਂ 176 ਕਰੋੜ ਰੁਪਏ ਦਾ ਕਰਜ਼ ਵੀ ਲਿਆ। ਡਬਲਯੂਟੀਸੀ ਕੋਲ ਉਪਲਬਧ ਰਕਮ ਨੂੰ ਧਿਆਨ ‘ਚ ਰੱਖਦੇ ਹੋਏ, ਪ੍ਰੋਜੈਕਟ ਨੂੰ ਪੂਰੀ ਤਰ੍ਹਾਂ ਪੂਰਾ ਕੀਤਾ ਜਾ ਸਕਦਾ ਸੀ ਪਰ ਕੰਪਨੀ ਨੇ ਨਾ ਤਾਂ ਗਮਾਡਾ ਨੂੰ ਬਾਕੀ ਭੂਮੀ ਲਾਗਤ ਦਾ ਭੁਗਤਾਨ ਕੀਤਾ ਅਤੇ ਨਾ ਹੀ ਨਿਰਮਾਣ ਪੂਰਾ ਕੀਤਾ।

ਏਅਰ ਮਾਰਸ਼ਲ (ਸੇਵਾਮੁਕਤ) ਪੀਐਸ ਗਿੱਲ ਨੇ ਗਮਾਡਾ ਅਤੇ ਪੰਜਾਬ ਰੇਰਾ ਦੀਆਂ ਵੀ ਗਲਤੀਆਂ ਨੂੰ ਉਜਾਗਰ ਕਰਦੇ ਹੋਏ ਦੱਸਿਆ ਕਿ ਗਮਾਡਾ ਨੇ 2015 ‘ਚ ਨਿਲਾਮੀ ਮੁੱਲ ਦੇ 131.33 ਕਰੋੜ ਰੁਪਏ ‘ਚ 8 ਏਕੜ ਭੂਮੀ ਡਬਲਯੂਟੀਸੀ ਨੂੰ ਅਲਾਟ ਕੀਤੀ ਸੀ ਅਤੇ 25 ਫੀਸਦੀ ਭੁਗਤਾਨ ਪ੍ਰਾਪਤ ਕਰਨ ‘ਤੇ ਕਬਜ਼ਾ ਦਿੱਤਾ। ਅਲਾਟਮੈਂਟ ਪੱਤਰ ‘ਚ ਡਬਲਯੂਟੀਸੀ ਨੂੰ ਪ੍ਰੋਜੈਕਟ ਵੇਚਣ ਦੀ ਆਗਿਆ ਦਿੱਤੀ ਗਈ ਸੀ। ਬਾਅਦ ‘ਚ ਗਮਾਡਾ ਨੇ ਨਾ ਤਾਂ ਪ੍ਰੋਜੈਕਟ ਦੀ ਨਿਗਰਾਨੀ ਕੀਤੀ ਅਤੇ ਨਾ ਹੀ ਜਨਹਿੱਤ ਦੀ ਸੁਰੱਖਿਆ ਲਈ ਕੋਈ ਸ਼ਰਤਾਂ ਰੱਖੀਆਂ। ਅੱਠ ਸਾਲ ਬਾਅਦ, ਜਦੋਂ ਡਬਲਯੂਟੀਸੀ ਨੇ ਈਐਮਆਈ ਦਾ ਭੁਗਤਾਨ ਨਹੀਂ ਕੀਤਾ, ਤਾਂ ਗਮਾਡਾ ਨੇ ਅਚਾਨਕ ਪਲਾਟ ਜ਼ਬਤ ਕਰ ਲਿਆ।

ਉਹਨਾਂ ਦੱਸਿਆ ਕਿ ਪ੍ਰੋਜੈਕਟ ਪੰਜਾਬ ਰੇਰਾ ਨਾਲ ਰਜਿਸਟਰ ਹੈ। ਮਾਰਚ 2022 ਤੱਕ, ਡਬਲਯੂਟੀਸੀ ਨੇ 77.02 ਕਰੋੜ ਰੁਪਏ ਦੀ ਵਾਧੂ ਨਿਕਾਸੀ ਕੀਤੀ ਸੀ ਪਰ ਰੇਰਾ ਨੇ ਡਬਲਯੂਟੀਸੀ ਨੂੰ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਮਜਬੂਰ ਨਹੀਂ ਕੀਤਾ ਅਤੇ ਨਾ ਹੀ ਪ੍ਰੋਜੈਕਟ ਦੀ ਪ੍ਰਗਤੀ ਦੀ ਨਿਗਰਾਨੀ ਕੀਤੀ। ਡਬਲਯੂਟੀਸੀ ਨੇ ਸਮੇਂ-ਸਮੇਂ ‘ਤੇ ਰੀਅਲ ਐਸਟੇਟ ਰੈਗੂਲੇਟਰੀ ਅਥਾਰਟੀ (ਰੇਰਾ), ਪੰਜਾਬ ਨੂੰ ਪ੍ਰੋਜੈਕਟ ਦੀ ਪ੍ਰਗਤੀ ਬਾਰੇ ਰਿਪੋਰਟਾਂ ਸੌਂਪੀਆਂ। ਇੱਥੋਂ ਤੱਕ ਕਿ 06.04.2023 ਦੀ ਰਿਪੋਰਟ ‘ਚ ਵੀ ਪੁਸ਼ਟੀ ਕੀਤੀ ਗਈ ਕਿ 31.03.2022 ਤੱਕ 77.04 ਕਰੋੜ ਰੁਪਏ ਦੀ ਵਾਧੂ ਨਿਕਾਸੀ ਕੀਤੀ ਗਈ ਸੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>