ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸ਼ਹੀਦ ਨਿੱਝਰ ਦੇ ਨਜ਼ਦੀਕੀ ਸਾਥੀ ਅਤੇ ਖਾਲਿਸਤਾਨ ਰੈਫਰੈਂਡਮ ਦੇ ਸਰਗਰਮ ਆਯੋਜਕ ਸਤਿੰਦਰ ਪਾਲ ਸਿੰਘ ਰਾਜੂ ਇੱਕ ਘਾਤਕ ਹਮਲੇ ਵਿੱਚ ਬਚ ਗਏ ਜਦੋਂ ਉਹ ਜਿਸ ਟਰੱਕ ਵਿੱਚ ਸਫਰ ਕਰ ਰਿਹਾ ਸੀ, ਆਈ-505 ਸਾਊਥ ‘ਤੇ ਸ਼ੂਟਰਾਂ ਦੁਆਰਾ ਉਨ੍ਹਾਂ ਉਪਰ ਗੋਲੀਆਂ ਚਲਾਈ ਗਈਆਂ ਸਨ ।
ਜਿਕਰਯੋਗ ਹੈ ਕਿ 18 ਜੂਨ, 2023 ਨੂੰ ਭਾਰਤੀ ਏਜੰਟਾਂ ਦੁਆਰਾ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ, ਰਾਜੂ ਨੇ ਸਿੱਖਸ ਫਾਰ ਜਸਟਿਸ ਟੀਮ ਦੇ ਨਾਲ ਸ਼ਹੀਦ ਨਿੱਝਰ ਨੂੰ ਸਮਰਪਿਤ ਖਾਲਿਸਤਾਨ ਰੈਫਰੈਂਡਮ ਫੇਜ਼ । ਅਤੇ ।। ਦਾ ਆਯੋਜਨ ਕਰਨ ਲਈ ਜੁਲਾਈ ਤੋਂ ਅਕਤੂਬਰ ਤੱਕ ਸਰੀ ਬੀ ਸੀ ਵਿੱਚ ਡੇਰਾ ਲਾਇਆ ਹੋਇਆ ਸੀ ।
ਹਾਲ ਹੀ ਵਿੱਚ, ਰਾਜੂ ਕੈਲਗਰੀ ਵਿੱਚ 28 ਜੁਲਾਈ ਨੂੰ ਖਾਲਿਸਤਾਨ ਰੈਫਰੈਂਡਮ ਵੋਟਿੰਗ ਦਾ ਆਯੋਜਨ ਕਰਨ ਲਈ ਕੈਲਗਰੀ ਵਿੱਚ ਸਿੱਖਸ ਫਾਰ ਜਸਟਿਸ ਟੀਮ ਦੇ ਨਾਲ ਸੀ, ਇਸ ਤੋਂ ਪਹਿਲਾਂ ਜਨਵਰੀ ਅਤੇ ਮਾਰਚ 2024 ਵਿੱਚ ਰਾਜੂ ਨੇ ਸਾਨ ਫਰਾਂਸਿਸਕੋ ਅਤੇ ਸੈਕਰਾਮੈਂਟੋ, ਅਮਰੀਕਾ ਵਿੱਚ ਵੀ ਖਾਲਿਸਤਾਨ ਰੈਫਰੈਂਡਮ ਵੋਟਿੰਗ ਦੇ ਆਯੋਜਨ ਵਿੱਚ ਸਰਗਰਮ ਭੂਮਿਕਾ ਨਿਭਾਈ ਸੀ।
ਗੁਰਪਤਵੰਤ ਸਿੰਘ ਪੰਨੂ, ਸਿੱਖਸ ਫਾਰ ਜਸਟਿਸ ਦੇ ਜਨਰਲ ਵਕੀਲ ਨੇ ਕਿਹਾ ਕਿ “ਮੋਦੀ 3.0 ਸ਼ਾਸਨ ਪੰਜਾਬ ਨੂੰ ਭਾਰਤੀ ਕਬਜੇ ਤੋਂ ਆਜ਼ਾਦ ਕਰਵਾਉਣ ਲਈ ਗਲੋਬਲ ਖਾਲਿਸਤਾਨ ਰੈਫਰੈਂਡਮ ਮੁਹਿੰਮ ਨੂੰ ਹਿੰਸਕ ਢੰਗ ਨਾਲ ਦਬਾਉਣ ਲਈ ਆਪਣੀ ਅੰਤਰ-ਰਾਸ਼ਟਰੀ ਦਮਨ ਦੀ ਨੀਤੀ ਨੂੰ ਜਾਰੀ ਰੱਖ ਰਿਹਾ ਹੈ”। ਭਾਰਤ ਦੀ ਬੇਰੋਕ ਅੰਤਰ-ਰਾਸ਼ਟਰੀ ਹਿੰਸਾ ਰਾਏਸ਼ੁਮਾਰੀ ਦੇ
ਪ੍ਰਚਾਰਕਾਂ ਦੁਆਰਾ ਸ਼ੁਰੂ ਕੀਤੀ ਗਈ ਵੋਟਿੰਗ ਪ੍ਰਕਿਰਿਆ ਨੂੰ ਨਹੀਂ ਰੋਕ ਸਕਦੀ।
ਰੈਫਰੈਂਡਮ ਦੇ ਕੈਨੇਡੀਅਨ ਆਰਗੇਨਾਈਜ਼ਰ ਇੰਦਰਜੀਤ ਸਿੰਘ ਗੋਸਲ ਦੇ ਘਰ ਬਰੈਂਪਟਨ, ਕੈਨੇਡਾ ਵਿੱਚ ਗੋਲੀਬਾਰੀ ਕਰਨ ਤੋਂ ਬਾਅਦ, ਰਾਜੂ ਵਿਰੁੱਧ ਐਤਵਾਰ ਰਾਤ ਦੀ ਹੱਤਿਆ ਦੀ ਕੋਸ਼ਿਸ਼ ਉੱਤਰੀ ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪ੍ਰਚਾਰਕ ਵਿਰੁੱਧ ਸਭ ਤੋਂ ਤਾਜ਼ਾ ਹਿੰਸਕ ਹਮਲਾ ਹੈ।