(ਡਾ. ਮੁਹੰਮਦ ਰਿਆਜ਼ ਅੰਜੁਮ, ਕਸੂਰ)
ਬੁਲ੍ਹੇ ਸ਼ਾਹ ਲਿਟਰੇਰੀ ਸੋਸਾਇਟੀ (ਰਜਿ.),ਕਸੂਰ ਦੀ ਸਰਪ੍ਰਸਤੀ ਹੇਠ ਪਹਿਲੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ 31 ਅਗਸਤ 2024 ਨੂੰ ਹੋਈ। ਕਾਨਫਰੰਸ ਦਾ ਮੁੱਖ ਵਿਸ਼ਾ ਸੀ “ਪੰਜਾਬੀ ਬੋਲੀ ਅਤੇ ਸਾਹਿਤ ਦੀ ਅਜੋਕੀ ਦਸ਼ਾ ” । ਸੋਸਾਇਟੀ ਦੇ ਪ੍ਰਚਾਰ ਸਕੱਤਰ ਹਾਫ਼ਿਜ਼ ਅਲੀ ਅਹਿਮਦ ਸਾਬਿਰ ਦੇ ਕੁਰਾਨ ਦੀ ਆਇਤ ਪੇਸ਼ ਕਰਨ ਨਾਲ ਪ੍ਰੋਗਰਾਮ ਆਰੰਭ ਹੋਇਆ। ਚੇਅਰਮੈਨ ਅਲ-ਹਜ ਸ਼ੌਕਤ ਨਕਸ਼ਬੰਦੀ ਨੇ ਇਕ ਕਵਿਤਾ ਨਾਟ ਹਜ਼ਰਤ ਮੁਹੰਮਦ ਦੀ ਉਸਤਤ ਵਿਚ ਸੁਣਾਈ। ਕਾਨਫਰੰਸ ਦੇ ਪਹਿਲੇ ਦੋ ਸ਼ੈਸ਼ਨਾਂ ਦੀ ਪ੍ਰਧਾਨਗੀ ਡਾਕਟਰ ਮੁਜਾਹਿਦ ਬੱਟ, ਵੁਮੈਨ ਯੂਨੀਵਰਸਿਟੀ, ਲਾਹੌਰ ਦੇ ਪੰਜਾਬੀ ਵਿਭਾਗ ਦੇ ਮੁਖੀ ਵਲੋਂ ਕੀਤੀ ਗਈ। ਮੁੱਖ ਮਹਿਮਾਨਾਂ ਵਿਚ ਡਾਕਟਰ ਮੁਖਤਾਰ ਅਹਿਮਦ ਆਜ਼ਮੀ, ਮਿਨਹਾਜ਼ ਯੂਨੀਵਰਸਿਟੀ ਲਾਹੌਰ ਦੇ ਅਨੁਵਾਦ ਕੇਂਦਰ ਦੇ ਡਾਇਰੈਕਟਰ, ਡਾਕਟਰ ਨਿਘਾਤ ਖੁਰਸ਼ੀਦ, ਰਿਟਾਇਰਡ ਪ੍ਰਿੰਸੀਪਲ, ਗੁਰੂ ਨਾਨਕ ਕਾਲਜ ਫਾਰ ਵੁਮੈਨ ,ਨਨਕਾਣਾ ਸਾਹਿਬ, ਡਾਕਟਰ ਮੁਹੰਮਦ ਅਰਸ਼ਾਦ ਇਕਬਾਲ, ਵਾਈਸ ਪ੍ਰਿੰਸੀਪਲ ਸਰਕਾਰੀ ਦਿਆਲ ਸਿੰਘ ਕਾਲਜ,ਲਾਹੌਰ ਅਤੇ ਡਾਕਟਰ ਹਾਫ਼ਿਜ਼ ਅਹਿਮਦ,ਗੁਜਰਾਂਵਾਲਾ ਬੋਰਡ ਦੇ ਰਿਟਾਇਰਡ ਸਹਾਇਕ ਵਿੱਤ ਸਕੱਤਰ ਸ਼ਾਮਲ ਸਨ।
ਪਹਿਲੇ ਸ਼ੈਸ਼ਨ ਵਿਚ ਪੇਪਰ ਪੜ੍ਹਨ ਵਾਲੇ ਸਨ- ਡਾ. ਅਰਸ਼ਾਦ ਮਹਿਮੂਦ ਨਾਸ਼ਾਦ, ਮੁਖੀ,ਉਰਦੂ ਵਿਭਾਗ,ਅਲਾਮਾ ਇਕਬਾਲ ਯੂਨੀਵਰਸਿਟੀ,ਇਸਲਾਮਾਬਾਦ, ਡਾ. ਰਿਆਜ਼ ਸ਼ਾਹਿਦ,ਰਿਟਾਇਰਡ ਮੁਖੀ ਪੰਜਾਬੀ ਵਿਭਾਗ,ਸਰਕਾਰੀ ਕਾਲਜ ਯੂਨੀਵਰਸਿਟੀ, ਫੈਸਲਾਬਾਦ, ਡਾ. ਮੁਹੰਮਦ ਆਯੂਬ, ਰਿਟਾਇਰਡ ਮੁਖੀ, ਪੰਜਾਬੀ ਵਿਭਾਗ,ਸਰਕਾਰੀ ਕਾਲਜ ਸਮਨਾਬਾਦ, ਡਾ. ਸਿਆਦਤ ਅਲੀ ਸਕੀਬ, ਰਿਟਾਇਰਡ ਪ੍ਰੋਫੈਸਰ,ਪੰਜਾਬ ਯੂਨੀਵਰਸਿਟੀ ,ਲਾਹੌਰ, ਡਾ. ਫਜ਼ੀਲਤ ਬਾਨੋ, ਐਸੋਸੀਏਟ ਪ੍ਰੋਫੈਸਰ,ਮਿਨਹਾਜ਼ ਯੂਨੀਵਰਸਿਟੀ, ਲਾਹੌਰ, ਡਾ. ਅਰਸ਼ਾਦ ਇਕਬਾਲ ਅਰਸ਼ਾਦ, ਡਾ. ਇਹਸਾਨ ਉਲ੍ਹਾ ਤਾਹਿਰ, ਗੁਜਰਾਂਵਾਲਾ ਕਾਲਜ ਤੋੰ, ਡਾ. ਮੁਜਾਹਿਦ ਬੱਟ, ਮੁਹੰਮਦ ਅਖਤਿਆਰ ਖਾਂ, ਲਾਹੌਰ,ਡਾ. ਜੇਬਾ ਨੀਸਾ, ਅਲਾਮਾ ਇਕਬਾਲ ਯੂਨੀਵਰਸਿਟੀ, ਇਸਲਾਮਾਬਾਦ, ਡਾ. ਮੁਹੰਮਦ ਇਰਫਾਨ ਹੱਕ, ਪੰਜਾਬ ਯੂਨੀਵਰਸਿਟੀ, ਲਾਹੌਰ ਅਤੇ ਡਾ. ਗੁਲਾਮ ਦਸਤਗੀਰ ,ਨਾਰੋਵਾਲ ਯੂਨੀਵਰਸਿਟੀ ਤੋਂ ।
ਅੰਤਰਰਾਸ਼ਟਰੀ ਵਿਦਵਾਨਾਂ ਨੇ ਆਪਣੇ ਪੇਪਰ ਆਨਲਾਈਨ ਪੇਸ਼ ਕੀਤੇ। ਇਹਨਾਂ ਵਿੱਚ ਗੁਰਦੀਸ਼ ਕੌਰ ਗਰੇਵਾਲ, ਵਾਈਸ ਪ੍ਰੈਜੀਡੈਂਟ,ਕੈਲਗਰੀ ਵੁਮੈਨ ਕਲਚਰਲ ਐਸੋਸੀਏਸ਼ਨ, ਕੈਲਗਰੀ (ਕੈਨੇਡਾ), ਡਾ. ਜੋਗਾ ਸਿੰਘ ਵਿਰਕ ਰਿਟਾਇਰਡ ਭਾਸ਼ਾ ਵਿਗਿਆਨੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ,(ਭਾਰਤ) ਡਾ. ਜਸਬੀਰ ਸਿੰਘ ਸਰਨਾ,ਰਿਟਾਇਰਡ ਅਫਸਰ,ਖੇਤੀਬਾੜੀ ਵਿਭਾਗ,ਜੰਮੂ ਕਸ਼ਮੀਰ(ਭਾਰਤ),ਦੇਵਿੰਦਰਪਾਲ ਸਿੰਘ, ਡਾਇਰੈਕਟਰ,ਕੈਨਮਬ੍ਰਿਜ ਲਰਨਿੰਗ,ਮਿਸੀਸਾਗਾ(ਕੈਨੇਡਾ), ਅਤੇ ਡਾ. ਜਸਵਿੰਦਰ ਸਿੰਘ,ਅਸਿਸਟੈਂਟ ਪ੍ਰੋਫੈਸਰ,ਖਾਲਸਾ ਕਾਲਜ ਪਟਿਆਲਾ(ਭਾਰਤ) ਸ਼ਾਮਲ ਸਨ।
ਦੂਜੇ ਸ਼ੈਸ਼ਨ ਵਿਚ ਡਾ ਸਆਦਤ ਅਲੀ ਸਾਦਿਕ, ਸਾਬਿਰ ਵਿਰਕ,ਜੇਵਡ ਮਹਿੰਦੀ, ਓਵਾਸ ਰਜ਼ਾ ਸਾਬਰੀ, ਹਾਜ਼ੀ ਅੱਲ੍ਹਾ ਵਾਸਿਆ ਗੌਹਰ,ਅਲੀ ਚੰਦ,ਅਤੇ ਅਨਮੋਲ ਬ੍ਰਦਰਜ਼ ਨੇ ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਪੇਸ਼ ਕੀਤੀਆਂ। ਸ਼ੈਸ਼ਨਾਂ ਦੇ ਦੌਰਾਨ ਹੀ ਵਿਦਵਾਨਾਂ ਨੂੰ ਅਤੇ ਕਲਾਮ ਪੇਸ਼ ਕਰਨ ਵਾਲਿਆਂ ਨੂੰ ਸਰਟੀਫਿਕੇਟ ਅਤੇ ਇਨਾਮ ਵੀ ਪ੍ਰਦਾਨ ਕੀਤੇ ਗਏ।
ਬੁਲ੍ਹੇ ਸ਼ਾਹ ਐਵਾਰਡ ਸਾਹਿਤਿਕ ਪ੍ਰਾਪਤੀਆਂ ਵਾਲੀਆਂ ਸ਼ਖਸ਼ੀਅਤਾਂ ਨੂੰ ਤਕਸੀਮ ਕੀਤੇ ਗਏ ,ਜਿਨਾਂ ਵਿਚ ਮੁਹੰਮਦ ਇਕਬਾਲ ਜਖਮੀ, ਡਾ ਮੁਹੰਮਦ ਯੂਨਿਸ ਅਹਕਰ,ਤਾਲਿਬ ਜੈਤੋਈ,ਅਬਦੁਲ ਹਮੀਦ ਨਿਜ਼ਾਮੀ ਅਤੇ ਨਜ਼ੀਰ ਅਹਿਮਦ ਜਾਹਿਦ ਨੂੰ ਉਹਨਾਂ ਦੀ ਸਾਹਿਤਿਕ ਦੇਣ ਨੂੰ ਵਡਿਆਇਆ ਗਿਆ। ਇੱਕ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਜਿਸ ਵਿਚ ਕਿਹਾ ਗਿਆ ਕਿ ਸਕੂਲਾਂ ਵਿਚ ਪੰਜਾਬੀ ਲਾਜ਼ਮੀ ਕੀਤੀ ਜਾਵੇ।
ਤੀਸਰੇ ਸ਼ੈਸ਼ਨ ਵਿਚ ਇਕ ਮੁਸ਼ਾਇਰਾ ਆਯੋਜਿਤ ਕੀਤਾ ਗਿਆ ਸੀ।ਜਿਸ ਵਿਚ ਮੁੱਖ ਮਹਿਮਾਨ ਫੈਸਲਾਬਾਦ ਤੋਂ ਮਹਿਬੂਬ ਸਰਮਦ ਸਨ। ਹੋਰ ਵਿਸ਼ੇਸ਼ ਮਹਿਮਾਨਾਂ ਵਿਚ ਡਾ ਨਿਘਾਤ ਖੁਰਸ਼ੀਦ, ਮੁਹੰਮਦ ਸਿਦੀਕ ਜੌਹਰ, ਮਲਿਕ ਸ਼ਰੀਫ ਅਰਸ਼ਾਦ ਅਤੇ ਜਾਵੇਦ ਕੰਵਲ ਸਨ। ਮੁਸ਼ਾਇਰੇ ਦਾ ਆਗਾਜ ਬੁਲ੍ਹੇ ਸ਼ਾਹ ਲਿਟਰੇਰੀ ਸੋਸਾਇਟੀ ਦੇ ਜਨਰਲ ਸਕੱਤਰ, ਸ੍ਲਿਮ ਅਫ਼ਤਾਬ ਸਲੀਮ ਨੇ ਕੀਤਾ। ਆਪਣਾ ਕਲਾਮ ਸੁਨਾਉਣ ਵਾਲੇ ਸਥਾਨਕ ਕਵੀ ਸਨ-ਅਜਮਾਤੁਲਾ ਖਾਂ ਅਜ਼ਮਤ,ਅਬਦੁਲ ਰਜਾਕ ਫੱਕਰ,ਮੁਹੰਮਦ ਅਸ਼ਰਫ ਨਸੀਰ, ਸਰਦਾਰ ਉਮੈਰ ਅਲੀ, ਜ਼ੁਲਫਿਕਾਰ ਨਜ਼ੀਰ , ਜਿਹਨਾਂ ਨੂੰ ਸਰੋਤਿਆਂ ਨੇ ਖੂਬ ਵਾਹ ਵਾਹ ਦਿੱਤੀ । ਬਾਹਰਲੇ ਖੇਤਰ ਤੋਂ ਆਏ ਸ਼ਾਇਰ ਇਕਬਾਲ ਦਰਵੇਸ਼ ਲਾਹੌਰ, ਆਦਿਲ ਮਿਨਹਾਸ ਲਾਹੌਰ,ਜੀ. ਐੱਮ. ਸਾਕੀ, ਲਾਹੌਰ,ਲਿਆਕਤ ਮਾਇਓ, ਲਾਹੌਰ,ਜਫ਼ਰ ਇਕਬਾਲ ਸਲੀਮ ਸਰਾਏ ਮੁਗਲ ਤੋਂ,ਯਾਸੀਨ ਯਸ ਫੂਲ ਨਗਰ ਤੋਂ ਅਤੇ ਹੋਰਾਂ ਨੇ ਵਧੀਆ ਰੰਗ ਬੰਨ੍ਹਿਆ।
ਬਹੁਤ ਸਾਰੇ ਵਿਦਿਆਰਥੀਆਂ ਸਮੇਤ ਹੋਰ ਪਤਵੰਤਿਆਂ ਨੇ ਵੀ ਕਾਨਫਰੰਸ ਵਿਚ ਸ਼ਾਮਲ ਹੋ ਕੇ ਵਿਦਵਾਨ ਬੁਲਾਰਿਆਂ ਅਤੇ ਮਕਬੂਲ ਸ਼ਾਇਰਾਂ ਨੂੰ ਸੁਣਿਆ। ਕਸੂਰ, ਲਾਹੌਰ ਅਤੇ ਹੋਰ ਨੇੜੇ ਦੇ ਖੇਤਰ ਤੋੰਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜਰ ਹੋਏ। ਅਖੀਰ ਤੇ ਬੁਲ੍ਹੇ ਸ਼ਾਹ ਲਿਟਰੇਰੀ ਸੋਸਾਇਟੀ, ਕਸੂਰ ਦੇ ਪ੍ਰਧਾਨ ਡਾ. ਮੁਹੰਮਦ ਰਿਆਜ਼ ਅੰਜੁਮ ਨੇ ਸਭ ਵਿਦਵਾਨਾਂ ਅਤੇ ਸ਼ਾਇਰਾਂ ਪ੍ਰਤੀ ਆਭਾਰ ਪ੍ਰਗਟ ਕਰਦਿਆਂ ਪੰਜਾਬੀ ਬੋਲੀ ਅਤੇ ਸਾਹਿਤ ਦੇ ਵਿਕਾਸ ਵਿਚ ਅਜਿਹੀਆਂ ਕਾਨਫਰੰਸਾਂ ਨੂੰ ਇਕ ਮੀਲ ਪੱਥਰ ਦੱਸਿਆ।