ਅੰਮ੍ਰਿਤਸਰ (ਸ੍ਰੀ ਅਕਾਲ ਤਖ਼ਤ ਸਾਹਿਬ )- ਅਸਾਮ ਦੀ ਡਿਬਰੂਗੜ ਜੇਲ੍ਹ ’ਚ ਐਨਐਸਏ ਤਹਿਤ ਨਜ਼ਰਬੰਦ ਤੇ ਵਾਰਸ ਪੰਜਾਬ ਦੇ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਟੀਮ ਨੇ ਪੰਥ ਅਤੇ ਪੰਜਾਬ ਦੇ ਸਰੋਕਾਰਾਂ ਦੀ ਪੂਰਤੀ ਅਤੇ ਦਰਪੇਸ਼ ਚੁਨੌਤੀਆਂ ਨਾਲ ਨਜਿੱਠਣ ਲਈ ਪੰਥਕ ਰਾਜਸੀ ਪਾਰਟੀ ਖੜੀ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਸਮੁੱਚੀ ਟੀਮ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਵਿੱਚ ਰਾਜ ਕਰੇਗਾ ਖ਼ਾਲਸਾ ਦੇ ਸੰਕਲਪ ਤਹਿਤ ਪੰਜਾਬ ਦੀ ਪਵਿੱਤਰ ਧਰਤੀ ਦੇ ਲੋਕਾਂ ਲਈ ਸਰਬੱਤ ਦੇ ਭਲੇ ਵਾਲਾ ਸਦੀਵੀ ਰਾਜ ਭਾਗ ਸਥਾਪਿਤ ਕਰਨ ਲਈ ਪੰਥਕ ਪਾਰਟੀ ਖੜੀ ਕਰਨ ਤੋਂ ਇਲਾਵਾ ਸੰਗਤਾਂ ਦੀ ਹਿਮਾਇਤ ਬਖ਼ਸ਼ਿਸ਼ ਕਰਨ, ਪਾਰਟੀ ਦਾ ਨਾਮ, ਨਿਸ਼ਾਨਾਂ, ਵਿਧਾਨ ਤੇ ਜਥੇਬੰਦਕ ਢਾਂਚਾ ਸਿਰਜਣ ’ਚ ਅੰਗ ਸੰਗ ਸਹਾਈ ਹੋਣ ਦੀ ਅਰਦਾਸ ਬੇਨਤੀ ਕੀਤੀ ਹੈ।
ਅੱਜ ਸਵੇਰੇ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਵਿੱਚ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਟੀਮ ਵੱਲੋਂ ਕੀਤੀ ਅਰਦਾਸ ਬੇਨਤੀ ਕਿ “ਪੰਜਾਬ ਦੀ ਧਰਤੀ ਦੇ ਕਰਮਾਂ ਵਿੱਚ ਰਾਜ ਕਰੇਗਾ ਖ਼ਾਲਸਾ ਦੇ ਸੰਕਲਪ ਤਹਿਤ ਰਾਜਭਾਗ ਸਥਾਪਿਤ ਕਰਨ ਲਈ ਪੰਥਕ ਪਾਰਟੀ ਖੜੀ ਕਰਨ ਦੀ ਆਗਿਆ ਬਖ਼ਸ਼ੋ ਜੀ, ਸੰਗਤਾਂ ਦੀ ਹਿਮਾਇਤ ਬਖ਼ਸ਼ੋ ਜੀ ਤਾਂ ਕਿ ਪਾਰਟੀ ਦਾ ਨਾਮ , ਨਿਸ਼ਾਨਾਂ ,ਵਿਧਾਨ ਤੇ ਜਥੇਬੰਦਕ ਢਾਂਚਾ ਸਿਰਜ ਕਿ ਪੰਜਾਬ ਦੀ ਪਵਿੱਤਰ ਧਰਤੀ ਦੇ ਲੋਕਾਂ ਲਈ ਸਰਬੱਤ ਦੇ ਭਲੇ ਵਾਲਾ ਸਦੀਵੀ ਰਾਜ ਭਾਗ ਸਥਾਪਿਤ ਕਰ ਸਕੀਏ ਜੀ ।
ਉਨ੍ਹਾਂ ਨੇ ਵੀ ਕਦੇ ਸਤਿਗੁਰੂ ਹਰਿਗੋਬਿੰਦ ਪਾਤਸ਼ਾਹ ਵੱਲੋਂ ਬਖ਼ਸ਼ੇ ਮੀਰੀ ਪੀਰੀ ਦੇ ਸਿਧਾਂਤ ਤਹਿਤ ਰਾਜ ਕਰਨ ਨੂੰ ਲਾਗੂ ਨਹੀਂ ਹੋਣ ਦਿੱਤਾ । ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਪਿਛਲੇ ਲੰਮੇ ਸਮੇਂ ਤੋਂ ਬਾਦਲ ਪਰਿਵਾਰ ਵੱਲੋਂ ਭੇਜੇ ਸੀਲਬੰਦ ਲਿਫ਼ਾਫ਼ੇ ਵਿੱਚੋਂ ਨਿਕਲਦਾ ਰਿਹਾ, ਜਿਸ ਕਾਰਨ ਸਿੱਖ ਫ਼ਲਸਫ਼ੇ ਨੂੰ ਸਿੱਖ ਰਾਜਨੀਤੀ ਵਿੱਚ ਲਾਗੂ ਹੋਣ ਦੇ ਚਾਹਵਾਨ ਹਰੇਕ ਸਿੱਖ ਦਾ ਹਿਰਦਾ ਦੁਖੀ ਹੁੰਦਾ ਸੀ ।
ਇਹੀ ਨਹੀਂ ਪਿਛਲੇ ਸਮੇਂ ਦੌਰਾਨ ਪੰਜਾਬ ਤੇ ਰਾਜ ਕਰ ਚੁੱਕੀਆਂ ਧਿਰਾਂ ਨੇ ਉਲਟਾ ਧਰਮ ਦਾ ਕਾਰਜ ਕਰ ਰਹੀਆਂ ਧਿਰਾਂ ਨਾਲ ਟਕਰਾਅ ਹੀ ਰੱਖਿਆ ਤੇ ਧਰਮੀ ਧਿਰਾਂ ਉਪਰ ਜ਼ੁਲਮ ਹੀ ਢਾਹਿਆ ਚਾਹੇ ਉਹ ਕਾਂਗਰਸ ਚਾਹੇ ਭਾਜਪਾ ਚਾਹੇ ਅਖੌਤੀ ਅਕਾਲੀ ਤੇ ਹੁਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ । ਪਿਛਲੇ ਸਮੇਂ ਵਿੱਚ ਰਹੀਆਂ ਸਰਕਾਰਾਂ ਦੇ ਹਰੇਕ ਲੈਵਲ ਦੇ ਲੀਡਰ ਨੇ ਪੈਸੇ ਦੀ ਖ਼ਾਤਰ ਜਵਾਨੀ ਨੂੰ ਧਰਮ ਤੋਂ ਦੂਰ ਕਰਕੇ ਨਸ਼ੇ ਵਿੱਚ ਗ਼ਲਤਾਨ ਕੀਤਾ ਤੇ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੇ ਖ਼ਾਲਸਾ ਵਹੀਰ ਰਾਹੀਂ ਨਸ਼ੇ ਛੁਡਾ ਕੇ ਅੰਮ੍ਰਿਤ ਛਕਾਉਣ ਦੀ ਲਹਿਰ ਚਲਾ ਕੇ ਆਪਣੇ ਕੌਮੀ ਨਿਸ਼ਾਨੇ ਪ੍ਰਤੀ ਜਾਗਰੂਕ ਕਰਨ ਦਾ ਕਾਰਜ ਸ਼ੁਰੂ ਕੀਤਾ ਤਾਂ ਐਨ ਐਸ ਏ ਲਗਾ ਕੇ ਹਜ਼ਾਰਾਂ ਮੀਲ ਦੂਰ ਡਿਬਰੂਗੜ ਜੇਲ੍ਹ ਭੇਜ ਦਿੱਤਾ ।ਆਮ ਆਦਮੀ ਦੀ ਸਰਕਾਰ ਦੇ ਇਸ ਜ਼ੁਲਮ ਨੂੰ ਕੀ ਕਾਂਗਰਸੀ ਕੀ ਭਾਜਪਾਈ ਕੀ ਰਵਾਇਤੀ ਅਕਾਲੀ ਸਭ ਨੇ ਪੂਰੀ ਹਿਮਾਇਤ ਦਿੱਤੀ ।
ਸੋ ਸਿੱਖਾਂ ਕੋਲ ਸਭ ਤੋਂ ਸੁਪਰੀਮ ਅਕਾਲ ਤਖ਼ਤ ਸਾਹਿਬ ਸਾਡੀ ਸਰਵ ਉੱਚ ਅਦਾਲਤ ਏ । ਜੇ ਰੋਣਾ ਤਾਂ ਵੀ ਓਥੇ ਜੇ ਹੱਸਣਾ ਤਾਂ ਵੀ ਓਥੇ। ਇਹ ਸਾਡਾ ਇਤਿਹਾਸ ਵੀ ਰਿਹਾ ਏ ਕਿ ਜਿਹੜੇ ਪੰਥ ਨਾਲ ਟੱਕਰਾਂ ਮਾਰਦੇ ਆ ਉਹਨਾਂ ਦਾ ਰਿਹਾ ਕੱਖ ਨਹੀਂ। ਤਾਜ਼ੀਆਂ ਉਦਾਹਰਨਾਂ ਤੁਹਾਨੂੰ ਮਿਲ ਵੀ ਰਹੀਆਂ। ਜਦੋਂ ਜਦੋਂ ਵੀ ਸਿੱਖ ਜ਼ੁਲਮ ਦਾ ਸ਼ਿਕਾਰ ਹੋਏ ਆ ਤੇ ਬੇਵੱਸ ਹੁੰਦੇ ਆ ਓਦੋਂ ਸਿਰਫ਼ ਅਰਦਾਸ ਸਹਾਈ ਹੁੰਦੀ ਏ। ਸੋ ਅੱਜ ਅਕਾਲ ਸਾਹਿਬ ਤੇ ਪਹੁੰਚ ਕੇ ਅੰਮ੍ਰਿਤਪਾਲ ਸਿੰਘ ਖ਼ਾਲਸਾ ਵਹੀਰ ਦੀ ਟੀਮ ਵੱਲੋਂ ਬੇਨਤੀਆਂ ਕੀਤੀਆਂ ਗਈਆਂ ਕਿ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਿਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਵੱਲੋਂ ਸਿਰਜੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਹੇਠ ਖੜੇ ਹੋ ਕੇ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਜੀ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ “ਅੰਮ੍ਰਿਤਪਾਲ ਸਿੰਘ ਖ਼ਾਲਸਾ ਖ਼ਾਲਸਾ ਵਹੀਰ ਵਾਲੇ ਦੀ ਟੀਮ ਆਪ ਦੇ ਚਰਨਾਂ ਵਿੱਚ ਬੇਨਤੀ ਕਰਦੀ ਹੈ ਕਿ ਪੰਜਾਬ ਦੀ ਧਰਤੀ ਦੇ ਕਰਮਾਂ ਵਿੱਚ ਰਾਜ ਕਰੇਗਾ ਖ਼ਾਲਸਾ ਦੇ ਸੰਕਲਪ ਤਹਿਤ ਰਾਜਭਾਗ ਸਥਾਪਿਤ ਕਰਨ ਲਈ ਪੰਥਕ ਪਾਰਟੀ ਖੜੀ ਕਰਨ ਦੀ ਆਗਿਆ ਬਖ਼ਸ਼ੋ ਜੀ , ਸੰਗਤਾਂ ਦੀ ਹਿਮਾਇਤ ਬਖ਼ਸ਼ੋ ਜੀ ਤਾਂ ਕਿ ਪਾਰਟੀ ਦਾ ਨਾਮ , ਨਿਸ਼ਾਨਾਂ ,ਵਿਧਾਨ ਤੇ ਜਥੇਬੰਦਕ ਢਾਂਚਾ ਸਿਰਜ ਕਿ ਪੰਜਾਬ ਦੀ ਪਵਿੱਤਰ ਧਰਤੀ ਦੇ ਲੋਕਾਂ ਲਈ ਸਰਬੱਤ ਦੇ ਭਲੇ ਵਾਲਾ ਸਦੀਵੀ ਰਾਜ ਭਾਗ ਸਥਾਪਿਤ ਕਰ ਸਕੀਏ ਜੀ’’।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ ਨਾਲ ਆਰਥਿਕ, ਧਾਰਮਿਕ ਤੇ ਸਮਾਜਿਕ ਪੱਧਰ ਦੇ ਉੱਤੇ ਲਗਾਤਾਰ ਧੱਕਾ ਹੋ ਰਿਹਾ ਹੈ। ਇਨਸਾਫ਼ ਕਿਧਰੇ ਵੀ ਨਜ਼ਰ ਨਹੀਂ ਆ ਰਿਹਾ। ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ, ਫਿਰੌਤੀਆਂ ਨੇ ਹਰੇਕ ਇਨਸਾਨ ਦਾ ਜੀਵਨ ਦੁੱਭਰ ਕੀਤਾ ਹੋਇਆ ਹੈ ।ਇਸ ਵੇਲੇ ਪੰਜਾਬ ਦਾ ਹਰੇਕ ਫ਼ੈਸਲਾ ਦਿੱਲੀ ਤੋਂ ਹੋ ਰਿਹਾ ਹੈ। ਪੰਜਾਬ ਚ ਕੋਈ ਵੀ ਖੇਤਰੀ ਸਿਆਸੀ ਪਾਰਟੀ ਦੀ ਵਜੂਦ ਨਹੀਂ ਰਹੀ ਹੈ। ਇਸ ਮੌਕੇ ਸਿੱਖ ਹਿੱਤਾਂ ਦੀ ਰਾਖੀ ਲਈ ਲੋਕ ਨਵੀਂ ਧਿਰ ਦੀ ਜ਼ਰੂਰਤ ਨੂੰ ਸ਼ਿੱਦਤ ਨਾਲ ਮਹਿਸੂਸ ਕਰਦੇ ਹਨ। ਪੰਜਾਬ ਦੀ ਪਵਿੱਤਰ ਧਰਤੀ ਤੇ ਕਿਵੇਂ ਗੁਰੂ ਆਸ਼ੇ ਅਨੁਸਾਰ ਸਿਸਟਮ ਦੇਣਾ ਹੈ ਬਣਾਉਣਾ ਹੈ,ਇਹ ਫ਼ੈਸਲਾ ਸੰਗਤ ਹੀ ਕਰੇਗੀ ਬੰਦ ਲਿਫ਼ਾਫ਼ੇ ਵਾਲਾ ਕਲਚਰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ ਅੱਜ ਇਸ ਧਰਤੀ ਤੇ ਦਰਪੇਸ਼ ਚੁਨੌਤੀਆਂ, ਸਰੋਕਾਰਾਂ ਅਤੇ ਮੁੱਦਿਆਂ ਨੂੰ ਹੱਲ ਕਰਨ ਲਈ ਜਾਤ ਪਾਤ ਤੋਂ ਉੱਪਰ ਉੱਠ ਕੇ ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ ਦੇ ਸਿਧਾਂਤ ਨਾਲ ਕੰਮ ਕਰਨ ਦੀ ਲੋੜ ਹੈ। ਇਸ ਪਾਰਟੀ ’ਚ ਈਰਖਾ ਅਤੇ ਨਫ਼ਰਤ ਲਈ ਕੋਈ ਜਗ੍ਹਾ ਨਹੀਂ ਹੋਵੇਗੀ।ਇਸ ਲਈ ਸਤਿਗੁਰੂ ਹਰਿਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਦੇ ਦਰ ਤੇ ਰਾਜ ਕਰੇਗਾ ਖ਼ਾਲਸਾ ਦੇ ਸੰਕਲਪ ਤੇ ਸਰਬੱਤ ਦੇ ਭਲੇ ਵਾਲਾ ਰਾਜ ਸਥਾਪਿਤ ਕਰਨ ਲਈ ਪਾਰਟੀ ਦਾ ਨਾਮ ਨਿਸ਼ਾਨਾਂ ਢਾਂਚਾ ਖੜ੍ਹਾ ਕਰਨ ਤੋਂ ਪਹਿਲਾਂ ਅਰਦਾਸ ਕਰਕੇ ਆਗਿਆ ਲਈ ਹੈ ਸੋ ਜੋ ਵੀ ਇਸ ਕਾਰਜ ਵਿੱਚ ਜੁੜਨਾ ਚਾਹੁੰਦਾ ਇਸ ਲਿੰਕ ਤੇ ਸੰਪਰਕ ਕਰੇ Waheer.com/new