ਪੈਸੇ ਬਿਨਾਂ ਕੋਈ ਕੰਮ ਨਹੀਂ ਹੁੰਦਾ
ਪੈਸੇ ਨਾਲ ਸਲਾਮਾਂ ਹੋਵਣ
ਜਿੰਨਾਂ ਕੋਲ ਨਾਂ ਹੁੰਦਾ ਪੈਸਾ
ਚਾਅ ਦੱਬ ਜਾਦੇ ਅੰਦਰੋਂ ਰੋਵਨਿ
ਕਈ ਫਰਜ਼ਾਂ ਵੇਲੇ ਐਸੇ ਫਸਦੇ, ਨਹੀਂ ਕਰਜਾ ਲਾਉਣ ਦੇ ਰਹਿੰਦੇ ਯੋਗ
ਅੱਜ ਕੈਂਸਰ ਵੱਡਾ ਰੋਗ ਨਹੀਂ, ਹੈਂ ਕਰਜ਼ਾ ਵੱਡਾ ਰੋਗ
ਪ੍ਰਾਈਵੇਟ ਬੈਂਕਾਂ ਵਾਲੇ ਲੁੱਟ ਲੁੱਟ ਖਾਂਦੇ
ਫਸਿਆ ਬੰਦਾ ਫਸ ਹੀ ਜਾਂਦਾ
ਜਦ ਬਿਪਤਾ ਵੇਲੇ ਕਿਸ਼ਤ ਕੋਈ ਟੁੱਟੇ
ਫਿਰ ਓਹੀ ਬੰਦਾ ਮਰ ਮੁੱਕ ਜਾਂਦਾ
ਜਦ ਅੱਕਿਆ ਗ਼ਲਤ ਡਸਿਜਨ ਲੈਜੇ, ਫਿਰ ਪੈ ਜਾਂਦਾ ਉਸ ਘਰ ਵਿੱਚ ਸੋਗ
ਅੱਜ ਕੈਂਸਰ ਵੱਡਾ ਰੋਗ ਨਹੀਂ, ਹੈਂ ਕਰਜ਼ਾ ਵੱਡਾ ਰੋਗ
ਘੱਟ ਖਾਲੋ ਘੱਟ ਪੀਲੋ ਭਾਈ
ਤਕੜੇ ਦੀ ਕੀ ਰੀਸ ਹੈ ਕਰਨੀ
ਮਨ ਨੂੰ ਸ਼ਾਂਤ ਸੁਖਾਲਾ ਰੱਖਲੋ
ਕਿਤੇ ਪੈ ਨਾਂ ਜਾਵੇਂ ਸਾਂਨੀ ਭਰਨੀ
ਲਾਲੀ ਗੋਸਲ ਕਰਜ਼ੇ ਵਾਲੇ ਮਾਰਨ,ਜਦ ਤੱਕ ਮਰਕੇ ਨਹੀਂ ਪੈਂਦਾ ਭੋਗ
ਅੱਜ ਕੈਂਸਰ ਵੱਡਾ ਰੋਗ ਨਹੀਂ, ਹੈਂ ਕਰਜ਼ਾ ਵੱਡਾ ਰੋਗ
ਸਭ ਅੰਗ ਸਾਕ ਪਿੱਛੇ ਹਟ ਜਾਦੇ
ਜਦ ਕੋਈ ਮਾਰ ਵਕਤ ਦੀ ਪੈਦੀ
ਜੋ ਜੋ ਡਿੱਗੇ ਨੂੰ ਸਾਥ ਨੇਂ ਦਿੰਦੇ
ਉਹਨਾਂ ਲਈ ਦਿਲ ਵਿੱਚ ਇੱਜ਼ਤ ਰਹਿੰਦੀ
ਜਿਹਨੇਂ ਚੁੰਝ ਲਾਈ ਉਹ ਤੜਫਦੇ ਨੂੰ ਵੀ,ਆਕੇ ਆਪੇ ਦਿੰਦਾ ਚੋਗ
ਅੱਜ ਕੈਂਸਰ ਵੱਡਾ ਰੋਗ ਨਹੀਂ, ਹੈਂ ਕਰਜ਼ਾ ਵੱਡਾ ਰੋਗ
ਲੀਡਰ ਜਿਨ੍ਹਾਂ ਮਰਜ਼ੀ ਦੱਬਜੇ
ਉਹਨਾਂ ਲਈ ਤਾ ਮਾਫ ਹੋ ਜਾਵਣ
ਉਹ ਸੱਤਾ ਸਿਰ ਤੇ ਨੇਂ ਬਚ ਜਾਂਦੇ
ਇਹਵੀ ਖੱਲ ਗਰੀਬ ਦੀ ਖਾਂਵਣ
ਪਹਿਲਾਂ ਦਿੰਦੇ ਧਮਕੀਆਂ ਰੱਜ ਰੱਜ, ਫਿਰ ਮਰਨ ਦੇ ਮਗਰੋਂ ਕਰਨ ਵਿਯੋਗ
ਅੱਜ ਕੈਂਸਰ ਵੱਡਾ ਰੋਗ ਨਹੀਂ, ਹੈਂ ਕਰਜ਼ਾ ਵੱਡਾ ਰੋਗ
( ਕਾਰਾਂ ਜੀਪਾਂ ਬਿਜ਼ਨਸ ਹੋਵੇ
ਹਰ ਬੰਦੇ ਦੀਆਂ ਇਹੋ ਰੀਝਾਂ
ਘਰ ਬਾਰ, ਹਜ਼ਾਰਾਂ ਕਿਲੇ ਹੋਵਣ
ਕੋਲ ਮਹਿੰਗੀਆਂ ਹੋਵਣ ਸਭ ਹੀ ਚੀਜ਼ਾਂ
ਇੱਕ ਵਾਰੀ ਚਰਚਾ ਹੈਂ ਕਰਾਉਣੀ ਕਹਿੰਦਾ ਖੜ੍ਹ ਖੜ੍ਹ ਦੇਖਣ ਮੈਨੂੰ ਲੋਗ
ਅੱਜ ਕੈਂਸਰ ਵੱਡਾ ਰੋਗ ਨਹੀਂ, ਹੈਂ ਕਰਜ਼ਾ ਵੱਡਾ ਰੋਗ