ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਬੀਤੇ ਸਾਲ ਵਿਚ ਕਨੈਡਾ ਵਿਖ਼ੇ ਸ਼ਹੀਦ ਭਾਈ ਹਰਦੀਪ ਸਿੰਘ ਨਿਝਰ ਦੇ ਹੋਏ ਕਤਲ ਵਿਚ ਸ਼ਕੀ ਭਾਰਤੀ ਰਾਜਦੁਤ ਸੰਜੇ ਵਰਮਾ ਦਾ ਦਸਹਿਰੇ ਵਾਲੇ ਦਿਨ ਕੈਨੇਡੀਅਨ ਸਿੱਖਾਂ ਨੇ ਰੋਸ ਵਜੋਂ ਭਾਰਤੀ ਰਾਜਦੁਤ ਸੰਜੇ ਵਰਮਾ ਦਾ ਪੁਤਲਾ ਫੂਕਿਆ ਹੈ, ਜਦਕਿ ਭਾਰਤ ਅੰਦਰ ਓਸ ਦਿਨ ਰਾਵਣ ਦਾ ਪੁਤਲਾ ਫੂਕਿਆ ਜਾ ਰਿਹਾ ਸੀ । ਜਿਕਰਯੋਗ ਹੈ ਕਿ ਕਨੈਡਾ ਵਲੋਂ ਮੁੜ ਬੀਤੇ ਦੋ ਤਿੰਨ ਦਿਨ ਪਹਿਲਾਂ ਭਾਰਤ ਕੋਲੋਂ ਭਾਈ ਨਿਝਰ ਕਤਲ ਕਾਂਡ ਵਿਚ ਸਹਿਯੋਗ ਮੰਗਿਆ ਹੈ ਤੇ ਇਸ ਮਾਮਲੇ ਵਿਚ ਭਾਰਤ ਦੇ ਹੱਥ ਹੋਣ ਨੂੰ ਮੁੜ ਦੋਹਰਾਇਆ ਹੈ । ਭਾਰਤ ਵਲੋਂ ਅਜ ਇਸ ਦਾ ਕਰੜਾ ਵਿਰੋਧ ਕੀਤਾ ਗਿਆ ਹੈ ।
ਕਨੈਡਾ ਤੋਂ ਪੰਥਕ ਸੇਵਾਦਾਰ ਭਾਈ ਨਰਿੰਦਰ ਸਿੰਘ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਕੈਨੇਡੀਅਨ ਸਿੱਖਾਂ ਅੰਦਰ ਭਾਈ ਨਿਝਰ ਦੇ ਕਤਲ ਦਾ ਬਹੁਤ ਵੱਡਾ ਰੋਸ ਹੈ ਤੇ ਉਨ੍ਹਾਂ ਵਲੋਂ ਹਰ ਮਹੀਨੇ ਇਸ ਮਾਮਲੇ ਦੀ ਤਹਿ ਤਕ ਜਾਣ ਲਈ ਭਾਰਤੀ ਐੱਬੇਸੀ ਮੂਹਰੇ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਜਾਂਦਾ ਹੈ । ਉਨ੍ਹਾਂ ਦਸਿਆ ਕਿ ਕੈਨੇਡੀਅਨ ਸਿੱਖਾਂ ਨੂੰ ਵੱਡਾ ਸ਼ੱਕ ਹੈ ਕਿ ਭਾਈ ਨਿਝਰ ਦੇ ਕਤਲ ਵਿਚ ਪੂਰੀ ਤਰ੍ਹਾਂ ਭਾਰਤੀ ਦਖਲਅੰਦਾਜ਼ੀ ਦਾ ਹੱਥ ਹੈ ਤੇ ਭਾਰਤੀ ਰਾਜਦੁਤ ਸੰਜੇ ਵਰਮਾ ਓਸ ਵਿਚ ਸ਼ਾਮਿਲ ਹੈ ਅਤੇ ਕੈਨੇਡਾ ਵਲੋਂ ਵੀ ਬਾਰ ਬਾਰ ਭਾਰਤ ਦੀ ਦਖਲਅੰਦਾਜ਼ੀ ਬਾਰੇ ਜਿਕਰ ਕੀਤਾ ਜਾਂਦਾ ਰਿਹਾ ਹੈ । ਇਸ ਬਾਰੇ ਓਟਾਵਾ ਵਿੱਚ, ਕੈਨੇਡੀਅਨ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਬੀਤੇ ਦੋ ਦਿਨ ਪਹਿਲਾਂ ਕੈਨੇਡੀਅਨ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਕਿਹਾ ਹੈ ਕਿ ਖਾਲਿਸਤਾਨ ਪੱਖੀ ਸ਼ਖਸੀਅਤ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਸਬੰਧ ਵਿੱਚ ਓਟਾਵਾ ਦਾ “ਟੀਚਾ” ਭਾਰਤੀ ਅਧਿਕਾਰੀਆਂ ਨੂੰ ਕਥਿਤ ਤੌਰ ‘ਤੇ “ਜਵਾਬਦੇਹ” ਠਹਿਰਾਉਣਾ ਹੈ। ਅਸੀਂ ਭਾਰਤ ਸਰਕਾਰ ਦੇ ਸਹਿਯੋਗ ਦੀ ਮੰਗ ਕਰ ਰਹੇ ਹਾਂ ਕਿਉਂਕਿ ਅਸੀਂ ਇਸ ਕਤਲ ਵਿੱਚ ਸ਼ਾਮਲ ਲੋਕਾਂ ਨੂੰ ਜਵਾਬਦੇਹ ਬਣਾਉਣਾ ਚਾਹੁੰਦੇ ਹਾਂ। ਅਸੀਂ ਕਿਸੇ ਹੋਰ ਕਤਲ ਨੂੰ ਰੋਕਣਾ ਚਾਹੁੰਦੇ ਹਾਂ ਜੋ ਉਨ੍ਹਾਂ ਨੂੰ ਬਾਰ ਬਾਰ ਮਿਲ ਰਹੀ ਧਮਕੀ ਹੈ ।