ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਜੈਨੇਸਸ ਸੈਂਟਰ ਵਿਖੇ 19 ਅਕਤੂਬਰ ਨੂੰ ਬਹੁਤ ਹੀ ਉਤਸ਼ਾਹ ਅਤੇ ਜੋਸ਼ ਓ ਖਰੋਸ਼ ਨਾਲ ਭਰਪੂਰ ਹਾਜ਼ਰੀ ਵਿੱਚ ਹੋਈ। ਸਭਾ ਦੇ ਕੋਆਰਡੀਨੇਟਰ ਸ੍ਰੀਮਤੀ ਗੁਰਚਰਨ ਕੌਰ ਥਿੰਦ ਜੀ ਨੇ ਸਾਰੀਆਂ ਭੈਣਾਂ ਨੂੰ ਜੀ ਆਇਆਂ ਕਿਹਾ ਅਤੇ ਸਭਾ ਦੀ ਕਾਰਵਾਈ ਸ਼ੁਰੂ ਕੀਤੀ।
ਅਕਤੂਬਰ ਦਾ ਮਹੀਨਾ ਤਿਉਹਾਰਾਂ ਦਾ ਮਹੀਨਾ ਕਰਕੇ ਜਾਣਿਆ ਜਾਂਦਾ ਹੈ। ਸੋ ਅੱਜ ਦੀ ਸਭਾ ਸਾਂਝੀਵਾਲਤਾ ਦੇ ਇਹਨਾਂ ਤਿਉਹਾਰਾਂ ਨੂੰ ਸਮਰਪਿਤ ਸੀ। ਜਿਸ ਵਿੱਚ ਦੁਸਿਹਰਾ, ਦੀਵਾਲੀ, ਮੁਸਕਾਨ ਦਿਵਸ,ਥੈਂਕਸ ਗਿਵਿੰਗ ਡੇ ਅਤੇ ਹੈਲੋਵੀਨ ਵਰਗੇ ਤਿਉਹਾਰਾਂ ਬਾਰੇ ਭਰਪੂਰ ਗੱਲਬਾਤ ਹੋਈ। ਅੱਜ ਚੌਥੇ ਪਾਤਸ਼ਾਹ ਧੰਨ ਧੰਨ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਵੀ ਸੀ।
ਸਭ ਤੋਂ ਪਹਿਲਾਂ ਨਵੀਆਂ ਮੈਂਬਰ ਬਣੀਆਂ ਭੈਣਾਂ ਨਾਲ ਜਾਣ ਪਛਾਣ ਕਰਵਾਈ ਗਈ, ਜਿਨ੍ਹਾਂ ਵਿੱਚ ਪਰਮਜੀਤ ਕੌਰ, ਸੁਖਵਿੰਦਰ ਕੌਰ,ਅਰਪਨਜੀਤ ਕੌਰ ਜੋ ਕਿ ਕੈਲਗਰੀ ਵਿਖੇ ਸਾਫਟਵੇਅਰ ਇੰਜੀਨਿਅਰ ਦੀ ਜੋਬ ਕਰਦੇ ਹਨ , ਅਮਰਦੀਪ ਕੌਰ ਅਤੇ ਪਰਵਿੰਦਰ ਕੌਰ ਨੇ ਅਪਣੀ ਨਨਾਣ ਗੁਰਚਰਨ ਕੌਰ ਥਿੰਦ ਜੀ ਨਾਲ ਮਿਲ ਕੇ ਇਕ ਲੋਕ ਗੀਤ ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏਂ ਗਾਇਆ। ਕੇਰਲਾ ਮੂਲ ਦੀ ਨਿਵਾਸੀ ਦੀਵਾਨੀ ਨਯੱਅਰ ਨੇ ਵੀ ਇਸ ਸਭਾ ਵਿੱਚ ਹਾਜ਼ਰੀ ਲਗਵਾਈ।
ਰਣਜੀਤ ਕੌਰ ਕੰਗ ਨੇ ਵੀ ਅਪਣੀ ਜਾਣ ਪਛਾਣ ਕਰਵਾਈ।ਹਰਬੰਸ ਕੌਰ ਪੇਲੀਆ ਨੇ ਗੁਰੂ ਰਾਮਦਾਸ ਜੀ ਦੇ ਜੀਵਨ ਨੂੰ ਸਮਰਪਿਤ ਕਵਿਤਾ ਸੁਣਾਈ।ਗਿਆਨ ਕੌਰ ਨੇ ਇੱਕ ਸ਼ਬਦ ਸੁਣਾਇਆ।ਸੁਰਿੰਦਰਪਾਲ ਕੌਰ ਕੈਂਥ, ਗੁਰਜੀਤ ਕੌਰ ਬੈਦਵਾਣ, ਪ੍ਰੀਤਮ ਕੌਰ ਬਾਠ, ਬਲਵੀਰ ਕੌਰ,ਸਤਵਿੰਦਰ, ਜਸਵਿੰਦਰ ਕੌਰ ਬਰਾੜ ਅਤੇ ਹੋਰ ਭੈਣਾਂ ਨੇ ਲੋਕ ਗੀਤ ਸੁਣਾ ਕੇ ਖੂਬ ਰੰਗ ਬੰਨ੍ਹਿਆ। ਅਮਰਜੀਤ ਕੌਰ ਗਰੇਵਾਲ ਜੀ ਨੇ ਮੌਜੂਦਾ ਲੀਡਰਾਂ ਅਤੇ ਬਾਬਿਆਂ ਨੇ ਪੰਜਾਬ ਦਾ ਭੱਠਾ ਬਿਠਾ ਦਿੱਤਾ ਵਿਅੰਗਮਈ ਕਵਿਤਾ ਸੁਣਾਈ। ਸਰਬਜੀਤ ਕੌਰ ਉੱਪਲ ਤਾਜ਼ੇ ਸਮੋਸੇ ਖਾ ਲਓ ਕਵਿਤਾ ਸੁਣਾਈ। ਸੁਰਿੰਦਰ ਕੌਰ ਸੰਧੂ ਨੇ ਕਰਵਾ ਚੌਥ ਦੇ ਵਰਤ ਕੇ ਇੱਕ ਵਿਅੰਗਮਈ ਮੋਨੋਐਕਟਿੰਗ ਕਰਕੇ ਸਾਰੇ ਪਾਸੇ ਹਾਸੇ ਬਿਖੇਰ ਦਿੱਤੇ। ਗੁਰਦੀਸ਼ ਕੌਰ ਗਰੇਵਾਲ ਅਤੇ ਕਿਰਨ ਕਲਸੀ, ਦੋਵੇਂ ਭੈਣਾਂ ਨੇ ਅਪਣੀਆਂ ਕਵਿਤਾਵਾਂ ਰਾਹੀਂ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ। ਅਮਰਜੀਤ ਕੌਰ ਵਿਰਦੀ ਨੇ ਵੀ ਦੀਵਾਲੀ ਦਾ ਗੀਤ ਸੁਣਾਇਆ।ਗੁਰਨਾਮ ਕੌਰ ਨੇ ਹੈਲੋਵੀਨ ਅਤੇ ਥੈਂਕਸ ਗਿਵਿੰਗ ਡੇ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ।
ਕੁਲਦੀਪ ਕੌਰ ਘਟੌੜਾ ਜੀ ਨੇ ਸਾਰਿਆਂ ਨੂੰ ਤੁਲਸੀ ਦੀ ਪੌਦ ਵੰਡੀ ਅਤੇ ਇਸ ਦੇ ਫਾਇਦੇ ਦੱਸੇ। ਭੈਣਾਂ ਨੇ ਥਾਲੀ ਵਿੱਚ ਦੀਵੇ ਸਜਾ ਕੇ ਦੀਵਾਲੀ ਮਨਾਉਣ ਦਾ ਸ਼ਗਨ ਕੀਤਾ।
ਸਿਆਸੀ ਆਗੂਆਂ ਗੁਰਿੰਦਰ ਬਰਾੜ ਐਮ ਐਲ ਏ,ਇਰਫਾਨ ਸ਼ਬੀਰ ਐਮ ਐਲ ਏ ਅਤੇ ਜਾਰਜ਼ ਚਾਹਲ ਐਮ ਪੀ ਨੇ ਸਭਾ ਦੀ ਚੰਗੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਅਤੇ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ।
ਚਾਹ, ਸਮੋਸੇ ਅਤੇ ਜਲੇਬੀਆਂ ਦੀ ਸੇਵਾ ਅੰਮ੍ਰਿਤ ਕੌਰ ਅਤੇ ਤਰਨਜੀਤ ਕੌਰ ਜੀ ਵੱਲੋਂ ਨੇ ਕੀਤੀ ਗਈ। ਅਖੀਰ ਵਿਚ ਸਭਾ ਦੇ ਉਪ ਪ੍ਰਧਾਨ ਗੁਰਦੀਸ਼ ਕੌਰ ਗਰੇਵਾਲ ਜੀ ਨੇ ਸਾਰੀਆਂ ਭੈਣਾਂ ਦਾ ਧੰਨਵਾਦ ਕੀਤਾ।