ਐਸਸੀਡੀ ਸਰਕਾਰੀ ਕਾਲਜ, ਲੁਧਿਆਣਾ ਦੇ ਸਾਬਕਾ ਵਿਦਿਆਰਥੀ ਡਾਕਟਰ ਜਰਨੈਲ ਐਸ ਆਨੰਦ ਲਈ ਇਟਲੀ ਵਿਚ ਸੇਨੇਕਾ ਅਵਾਰਡ

Screenshot_2024-10-24_12-13-45.resizedਲੁਧਿਆਣਾ – ਅਕੈਡਮੀ ਆਫ ਫਿਲਾਸਫੀਕਲ ਆਰਟਸ ਐਂਡ ਸਾਇੰਸਜ਼, ਬਾਰੀ ਨੇ ਭਾਰਤੀ ਕਵੀ ਅਤੇ ਦਾਰਸ਼ਨਿਕ ਡਾ: ਜਰਨੈਲ ਸਿੰਘ ਆਨੰਦ ਨੂੰ ਵਿਸ਼ਵ ਸਾਹਿਤ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਆਪਣੇ ਵੱਕਾਰੀ ਸੇਨੇਕਾ ਅਵਾਰਡ ‘ਲੌਡਿਸ ਚਾਰਟਾ’ ਨਾਲ ਸਨਮਾਨਿਤ ਕੀਤਾ। ਅਕੈਡਮੀ ਦੇ ਪ੍ਰਧਾਨ ਡਾ: ਮੈਸੀਮੋ ਮਾਸਾ ਨੇ 19 ਅਕਤੂਬਰ ਨੂੰ ਕੈਸਟੇਲੋ ਨੌਰਮਾਨੋ, ਸਨਨੀਕੈਂਡਰੋ ਡੀ ਬਾਰੀ, ਇਟਲੀ ਵਿਖੇ ਸੇਨੇਕਾ ਅਵਾਰਡ ਸਮਾਰੋਹ ਵਿੱਚ ਡਾ: ਆਨੰਦ ਦੇ ਕੰਮ ਨੂੰ ‘ਅਸਾਧਾਰਨ’ ਦੱਸਿਆ।

ਆਪਣੇ ਧੰਨਵਾਦੀ ਭਾਸ਼ਣ ਵਿੱਚ, ਐਸਸੀਡੀ ਸਰਕਾਰੀ ਕਾਲਜ, ਲੁਧਿਆਣਾ ਦੇ ਸਾਬਕਾ ਵਿਦਿਆਰਥੀ, ਡਾ: ਆਨੰਦ ਨੇ ਟਿੱਪਣੀ ਕੀਤੀ ਕਿ ਭਾਰਤ ਅਤੇ ਇਟਲੀ, ਦੋਵੇਂ ਦੇਸ਼ ਦਾਰਸ਼ਨਿਕ ਮਾਮਲਿਆਂ ਵਿੱਚ ਬਹੁਤ ਨਜ਼ਦੀਕੀਆਂ  ਰੱਖਦੇ ਹਨ।  ਜੇ ਰੋਮ ਨੇ ਕਿਰਿਆਸ਼ੀਲਤਾ  ਦੀ ਦੁਨੀਆ ‘ਤੇ ਰਾਜ ਕੀਤਾ, ਤਾਂ ਭਾਰਤ ਅਧਿਆਤਮਿਕ ਸ਼ਕਤੀ ਦਾ ਕੇਂਦਰ ਸੀ ਜੋ ਕਿ ਇਸ  ਦੀ      ਰਾਜਨੀਤੀ  ਵਿਚ ਵੀ ਪ੍ਰਤੀਬਿੰਬਿਤ ਹੁੰਦਾ ਹੈ.  ਡਾ: ਆਨੰਦ ਨੇ ਇੰਟਰਨੈਸ਼ਨਲ ਅਕੈਡਮੀ ਆਫ਼ ਐਥਿਕਸ ਦੁਆਰਾ ਵਿਕਸਤ ਇੱਕ ਨਵੀਂ ਨੈਤਿਕ ਵਰਣਮਾਲਾ ਨੂੰ ਅਪਣਾਉਣ ਦੀ ਵੀ ਜ਼ੋਰਦਾਰ ਸਿਫਾਰਿਸ਼  ਕੀਤੀ, ਜਿਵੇਂ ਕਿ ਅ  ਫ਼ਾਰ ਅਲਮਗਿਹਟੇ । ਛ ਡੋਰ ਛੋਮਪੳਸਸiੋਨ, ਓ ਡੋਰ ਓਟਹਚਿਸ ਅਤੇ ਢ ਡੋਰ ਢਰੳਟੲਰਨਟਿੇ ਆਦਿ।

ਚਰਚ ਦੇ ਉੱਚ ਅਧਿਕਾਰੀਆਂ  ਦੀ ਸ਼ਮੂਲੀਅਤ ਵਾਲੇ ਇਸ ਗਹਿਗੱਚ ਸਮਾਰੋਹ ਵਿੱਚ ਰੋਮਾਨੀਆ, ਭਾਰਤ, ਇਟਲੀ-ਸੇਨੇਗਲ, ਫਰਾਂਸ, ਗ੍ਰੀਸ ਅਤੇ ਸਪੇਨ ਆਦਿ ਦੇਸ਼ਾਂ ਦੀਆਂ ਮਹਾਨ ਸਾਹਿਤਕਾਰਾਂ ਦਾ ਸਨਮਾਨ ਕੀਤਾ ਗਿਆ। ਡਾ ਆਨੰਦ ਨੇ ਅਕਾਦਮੀ ਦੇ ਪ੍ਰਧਾਨ ਡਾ ਮੌਸੀਮੋ ਮਾਸਾ ਨੂੰ ਆਪਣੀ ਨਵੀਂ ਰਚਨਾ ਫਿਲੋਸੋਫਿਆ ਡੇ ਆਨੰਦ ਪੇਸ਼ ਕੀਤੀ ਜੋ ਕਿ  ਡਾ ਆਨੰਦ ਦੀਆਂ ਫਿਲਾਸਫੀ ਦੀਆਂ ਦਸ ਪੁਸਤਕਾਂ ਦਾ ਸੰਗ੍ਰਹਿ ਹੈ .

ਡਾ: ਜਰਨੈਲ ਸਿੰਘ ਆਨੰਦ, ਜੋ ਚੰਡੀਗੜ੍ਹ ਦੇ ਰਹਿਣ ਵਾਲੇ ਹਨ, 170 ਤੋਂ ਵੱਧ ਕਵਿਤਾ, ਗਲਪ, ਗੈਰ-ਗਲਪ, ਅਧਿਆਤਮਿਕਤਾ ਅਤੇ ਦਰਸ਼ਨ ਦੀਆਂ ਕਿਤਾਬਾਂ ਦੇ ਨਾਲ ਵਿਸ਼ਵ ਵਿੱਚ ਇੱਕ ਮਹੱਤਵਪੂਰਨ ਹਸਤਾਖਰ ਹਨ। ਉਹ ਇੰਟਰਨੈਸ਼ਨਲ ਅਕੈਡਮੀ ਆਫ਼ ਐਥਿਕਸ ਦੇ ਪ੍ਰਧਾਨ ਹਨ। ਪਿਛਲੇ ਸਾਲ ਉਸ ਨੂੰ ਸਰਬੀਅਨ ਰਾਈਟਰਜ਼ ਐਸੋਸੀਏਸ਼ਨ ਵੱਲੋਂ ਚਾਰਟਰ ਆਫ਼ ਮੋਰਾਵਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ ਉਸ ਦਾ ਨਾਂ ਕਵੀਆਂ ਦੀ ਚੱਟਾਨ ਉੱਤੇ ਉੱਕਰਿਆ ਗਿਆ ਸੀ। ਉਹ ਸਰਬੀਅਨ ਰਾਈਟਰਜ਼ ਐਸੋਸੀਏਸ਼ਨ ਦਾ ਆਨਰੇਰੀ ਮੈਂਬਰ ਹਨ  ਇਹ ਸਨਮਾਨ ਸਿਰਫ਼ ਨੋਬਲ ਪੁਰਸਕਾਰ ਜੇਤੂ ਸ਼੍ਰੀ ਰਬਿੰਦਰਨਾਥ ਟੈਗੋਰ ਨੂੰ ਦਿੱਤਾ ਗਿਆ ਸੀ।

ਡਾ: ਆਨੰਦ ਨੂੰ ਇਕ ਹੋਰ ਮਹੱਤਵਪੂਰਨ ਅੰਤਰਰਾਸ਼ਟਰੀ ਪੁਰਸਕਾਰ ਲਈ ਵੀ ਨਵੰਬਰ ਵਿਚ ਇਟਲੀ ਬੁਲਾਇਆ ਗਿਆ ਹੈ। ਉਹ ਬੇਲਗ੍ਰੇਡ ਦਾ ਦੌਰਾ ਕਰਨ ਲਈ ਵੀ ਤਿਆਰ ਹਨ  ਜਿੱਥੇ, ਨੈਤਿਕਤਾ ਦੀ ਇੰਟਰਨੈਸ਼ਨਲ ਅਕੈਡਮੀ ਦੇ ਪ੍ਰਧਾਨ ਹੋਣ ਦੇ ਨਾਤੇ, ਉਹ ਮੈਟਿਕਾ ਸਪਰਾਸਕਾ ਵਿਖੇ The Dialectic of Spirituality and the Ethical Imperativ ਵਿਸ਼ੇ ਤੇ  ਇੱਕ ਪੇਸ਼ਕਾਰੀ ਕਰਨਗੇ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>