ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਪੰਜਾਬੀ ਭਵਨ, ਲੁਧਿਆਣਾ ਵਿਖੇ ਮਨਾਏ ਜਾ ਰਹੇੇ ਚਾਰ ਰੋਜ਼ਾ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਦਾ ਤੀਜਾ ਦਿਨ 16 ਨਵੰਬਰ ਸ਼ਾਇਰੀ ਦਾ ‘ਸਰਵਰ’ ਪੰਜਾਬ ਮਾਹ ਨੂੰ ਸਮਰਪਤ ਕੀਤਾ ਗਿਆ। ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਸਭ ਨੂੰ ਜੀ ਆਇਆਂ ਨੂੰ ਕਹਿੰਦਿਆਂ ਸਾਹਿਤ ਉਤਸਵ ਸਾਰੇ ਸੰਖੇਪ ਜਾਣਕਾਰੀ ਦਿੱਤੀ। ਇਸ ਸੈਸ਼ਨ ਦੀ ਪ੍ਰਧਾਨਗੀ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਕੀਤੀ। ਭਾਸ਼ਾ ਵਿਭਾਗ ਦੇ ਡਾਇਰੈਕਟਰ ਸ੍ਰੀ ਜਸਵੰਤ ਜ਼ਫ਼ਰ ਮੁੱਖ ਮਹਿਮਾਨ ਵਜੋਂ ਅਤੇ ਆਰਟ ਕਾਉਂਸਲ ਦੇ ਚੇਅਰਮੈਨ ਸ੍ਰੀ ਸਵਰਨਜੀਤ ਸਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਕਵੀ ਦਰਬਾਰ ਵਿਚ ਪ੍ਰੋ. ਸੁਰਜੀਤ ਜੱਜ, ਹਰਮਿੰਦਰ ਕੋਹਾਰਵਾਲਾ, ਵਿਜੈ ਵਿਵੇਕ, ਗੁਰਪ੍ਰੀਤ ਮਾਨਸਾ, ਬਲਵਿੰਦਰ ਸੰਧੂ, ਸਵਾਮੀ ਅੰਤਰ ਨੀਰਵ, ਵਾਹਿਦ (ਸਤਨਾਮ ਸਿੰਘ), ਰਮਨ ਸੰਧੂ, ਮੁਕੇਸ਼ ਆਲਮ, ਬਲਕਾਰ ਔਲਖ, ਸੁਰਜੀਤ ਸਿਰੜੀ, ਲਿੱਪੀ ਦਾ ਮਹਾਂਦੇਵ, ਡਾ. ਸੰਦੀਪ ਸ਼ਰਮਾ, ਹਰਮੀਤ ਵਿਦਿਆਰਥੀ, ਅਮਰਿੰਦਰ ਸੋਹਲ, ਰਾਮ ਸਿੰਘ, ਧਾਮੀ ਗਿੱਲ, ਸੁਰਿੰਦਰ ਮਕਸੂਦਪੁਰੀ, ਜਸਦੇਵ ਸਿਘ ਲਲਤੋਂ, ਮਨਪੀ੍ਰਤ ਧਰਮਕੋਟ, ਡਾ. ਪੂਨਮ, ਦਰਸ਼ਨ ਬੁੱਟਰ, ਪ੍ਰਤੀਕ ਸਿੰਘ ਸ਼ਾਮਲ ਹੋਏ। ਇਸ ਸੈਸ਼ਨ ਦਾ ਮੰਚ ਸੰਚਾਲਨ ਕਵੀ ਦਰਬਾਰ ਦੇ ਸੰਯੋਜਕ ਡਾ. ਜਗਵਿੰਦਰ ਜੋਧਾ ਨੇ ਕੀਤਾ। ਇਸ ਮੌਕੇ ਅਕਾਡਮੀ ਵਲੋਂ ਵਿਦਿਆਰਥੀ ਚਿਨਮੇ ਜੱਗਾ, ਅਕਾਡਮੀ ਦੇ ਵਿਕਰੀ ਕੇਂਦਰ ਦੇ ਸੰਚਾਲਕ ਸਤਨਾਮ ਸਿੰਘ ਦਾ ਸਨਮਾਨ ਕੀਤਾ ਗਿਆ। ਪ੍ਰੋ. ਰਵਿੰਦਰ ਭੱਠਲ ਦੀ ਕਿਤਾਬ ‘ਛਾਵਾਂ ਦਾ ਸੇਕ’, ਡਾ. ਗੁਰਇਕਬਾਲ ਸਿੰਘ ਦੇ ਕਿਤਾਬ ‘ਕਥਾ ਸੁੱਕਦੇ ਦਰਿਆਵਾਂ ਦੀ’, ਸੱਜਣ ਦੀ ਕਿਤਾਬ ‘ਮੈਂ ਇਸ਼ਕ ਕਰਦਾ ਹੈ’, ਕਿਰਨਪ੍ਰੀਤ ਸਿੰਘ ਦੀ ਪੁਸਤਕ ‘ਮਕਰੰਦ’ ਲੋਕ ਅਰਪਣ ਕੀਤੀ ਗਈ।
ਦੂਜੇ ਸੈਸ਼ਨ ਵਿਚ ਨਵਲਪੀ੍ਰਤ ਰੰਗੀ (ਕੈਨੇਡਾ) ਵਲੋਂ ਦਸਤਾਵੇਜ਼ੀ ਫ਼ਿਲਮਾਂ ਦੀ ਖ਼ੂਬਸੂਰਤ ਪੇਸ਼ਕਾਰੀ ਕੀਤੀ ਗਈ। ਮਨੂੰੰ ਬੁਆਣੀ ਵਲੋਂ ‘ਨਿਊ ਕੁਇਨ’ ਲਘੂ ਫ਼ਿਲਮ ਦੀ ਦਿਖਾਈ ਗਈ। ਪੁਸਤਕ ਮੇਲੇ ਮੌਕੇ ਤੀਜੇ ਦਿਨ 45 ਕਿਤਾਬਾਂ ਦੇ ਸਟਾਲਾਂ ਤੋਂ ਪੁਸਤਕ ਪ੍ਰੇਮੀਆਂ ਨੇ ਆਪਣੀ ਮਨਪਸੰਦ ਦੀਆਂ ਪੁਸਤਕਾਂ ਖ਼੍ਰੀਦੀਆਂ। ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਸਭ ਦਾ ਧੰਨਵਾਦ ਕੀਤਾ।
ਇਸ ਮੌਕੇ ਸ. ਇੰਦਰਜੀਤ ਸਿੰਘ ਤੇੇ ਸ. ਗੁਰਮੀਤ ਸਿੰਘ ਸਾਬਕਾ ਜਨਰਲ ਸਕੱਤਰ ਅਕਾਲ ਤਖ਼ਤ ਸਾਹਿਬ, ਡਾ. ਹਰਵਿੰਦਰ ਸਿੰਘ ਸਿਰਸਾ, ਸੰਜੀਵਨ, ਡਾ. ਹਰੀ ਸਿੰਘ ਜਾਚਕ, ਜਸਵੀਰ ਝੱਜ, ਡਾ. ਗੁਰਇਕਬਾਲ ਸਿੰਘ, ਜਨਮੇਜਾ ਸਿੰਘ ਜੌਹਲ, ਸੰਧੂ ਵਰਿਆਣਵੀ, ਜਗਦੀਪ ਸਿੰਘ, ਮਨਦੀਪ ਕੌਰ ਭੰਮਰਾ, ਸੁਰਿੰਦਰ ਦੀਪ, ਅਮਨਦੀਪ ਕੌਰ, ਇੰਦਰਜੀਤਪਾਲ ਕੌਰ, ਬਲਵਿੰਦਰ ਭੱਟੀ, ਪ੍ਰੋ. ਹਰਜੀਤ ਸਿੰਘ, ਦੀਪ ਦਿਲਬਰ, ਸਵਰਨ ਸਿੰਘ ਸਨੇਹੀ, ਸੁਖਵਿੰਦਰ ਸਿੰਘ ਲਾਇਲ, ਮੀਤ ਅਨਮੋਲ, ਰਵੀ ਰਵਿੰਦਰ, ਹਰਦੇਵ ਸਿੰਘ, ਗੁਰਮੇਜ ਭੱਟੀ, ਐੱਚ.ਐੱਸ. ਡਿੰਪਲ, ਹਰਮਨਜੀਤ ਕੌਰ, ਅਮਨਜੋਤ ਕੌਰ, ਜਸਦੀਪ ਕੌਰ, ਦਰਸ਼ਨ ਸਿੰਘ ਬੋਪਾਰਾੲ, ਰਣਧੀਰ ਕੰਵਲ, ਨੇਤਰ ਸਿੰਘ ਮੁੱਤੋ, ਰਵਿੰਦਰ ਰੂਪਾਲ, ਇੰਦਰਜੀਤ ਲੋਟੇ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਅਤੇ ਸਰੋਤੇ ਹਾਜ਼ਰ ਸਨ।