ਅੰਮ੍ਰਿਤਸਰ – ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੰਪਰਦਾਏ ਦਲ ਬਾਬਾ ਬਿਧੀ ਚੰਦ ਜੀ ਸੁਰ ਸਿੰਘ ਦੇ ਮੁਖੀ ਰਹੇ ਸੱਚਖੰਡ ਵਾਸੀ ਬਾਬਾ ਦਇਆ ਸਿੰਘ ਸੁਰ ਸਿੰਘ ਵਾਲਿਆਂ ਨੂੰ ਉਨ੍ਹਾਂ ਦੁਆਰਾ ਸਿੱਖ ਪੰਥ ਲਈ ਨਿਭਾਈਆਂ ਵਡਮੁੱਲੀਆਂ ਸੇਵਾਵਾਂ ਸਦਕਾ ’’ਸ਼੍ਰੋਮਣੀ ਪੰਥ ਸੇਵਕ’’ ਦੀ ਉਪਾਧੀ ਨਾਲ ਸਨਮਾਨਿਤ ਕੀਤੇ ਜਾਣ ’ਤੇ ਜਥੇ ਦੇ ਮੌਜੂਦਾ ਮੁਖੀ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਅਤੇ ਸਮੂਹ ਸਿੱਖ ਪੰਥ ਨੂੰ ਵਧਾਈ ਦਿੱਤੀ ਹੈ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਬਾਬਾ ਬਿਧੀ ਚੰਦ ਦੀ ਵੰਸ਼ ਤੇ ਬਾਬਾ ਬਿਧੀ ਚੰਦ ਸੰਪਰਦਾਇ ਦੇ ਗਿਆਰ੍ਹਵੇਂ ਮੁਖੀ ਅਤੇ ਸਿੱਖ ਪੰਥ ਦੀ ਸਤਿਕਾਰਤ ਸ਼ਖ਼ਸੀਅਤ ਸੰਤ ਬਾਬਾ ਦਇਆ ਸਿੰਘ ਜੀ ’’ਸ਼੍ਰੋਮਣੀ ਪੰਥ ਸੇਵਕ’’ ਦੀ ਉਪਾਧੀ ਦੇ ਅਸਲ ਹੱਕਦਾਰ ਹਨ। ਆਪ ਜੀ ਦਾ ਜੀਵਨ ਸਾਡੇ ਲਈ ਪ੍ਰੇਰਣਾ ਸਰੋਤ ਹਨ। ਸੰਗਤਾਂ ਨੂੰ ਇਨ੍ਹਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ। ਆਪ ਜੀ ਗੁਰੂ ਘਰ ਦੇ ਪ੍ਰੀਤਵਾਨ ਹੋਣ ਕਰਕੇ ਗੁਰੂ ਘਰ ਨਾਲ ਲਗਾਈ ਆਪਣੀ ਪ੍ਰੀਤ ਨੂੰ ਆਖ਼ਰੀ ਦਮ ਤੱਕ ਨਿਭਾਇਆ। ਬਾਬਾ ਦਯਾ ਸਿੰਘ ਜੀ ਨੇ ਦੇਸ਼-ਵਿਦੇਸ਼ ਵਿਚ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਅਤੇ ਸੰਗਤਾਂ ਨੂੰ ਬਾਣੀ ਅਤੇ ਬਾਣੇ ਦੇ ਨਾਲ ਜੋੜਿਆ। ਉਨ੍ਹਾਂ ਕਿਹਾ ਕਿ ਬਾਬਾ ਜੀ ਆਪਣੇ ਆਖ਼ਰੀ ਸਵਾਸਾਂ ਤੀਕ ਭਜਨ ਬੰਦਗੀ ਅਤੇ ਨਿੱਤਨੇਮ ਨਾਲ ਜੁੜੇ ਰਹੇ ਸਨ। ਉਨ੍ਹਾਂ ’ਚ ਦੇਸ ਪ੍ਰੇਮ ਪ੍ਰਤੀ ਅਥਾਹ ਜਜ਼ਬਾ ਸੀ, ਜਿਸ ਦਾ ਬੋਧ ਇਸ ਗਲ ਤੋ ਲਗਦਾ ਹੈ ਕਿ ਉਨ੍ਹਾਂ 1965 ਦੀ ਭਾਰਤ ਪਾਕਿਸਤਾਨ ਜੰਗ ਸਮੇਂ ਆਪਣੇ ਪਿਤਾ ਸੰਤ ਬਾਬਾ ਸੋਹਨ ਸਿੰਘ ਜੀ ਦੀ ਅਗਵਾਈ ਵਿਚ ਪਿੰਡ ਵਾਲਿਆਂ ਨੂੰ ਨਾਲ ਲੜਾਈ ਦੇ ਮੋਰਚਿਆਂ ਵਿਚ ਫ਼ੌਜੀਆਂ ਦੀ ਮਦਦ ਲਈ ਦੁੱਧ, ਭੋਜਨ ਅਤੇ ਫਲ਼ ਆਦਿ ਲੈ ਕੇ ਪਹੁੰਚਦੇ ਰਹੇ। ਗੋਲੀਆਂ ਦੇ ਵਟਾਂਦਰੇ ਦੌਰਾਨ ਵੀ ਬਾਬਾ ਦਇਆ ਸਿੰਘ ਜੀ ਸਾਥੀਆਂ ਨਾਲ ਫ਼ੌਜੀਆਂ ਨੂੰ ਪ੍ਰਸ਼ਾਦੇ ਵਰਤਾ ਰਹੇ ਹੁੰਦੇ, ਜਿਸ ਦੀਆਂ ਅਖ਼ਬਾਰਾਂ ਵਿਚ ਆਈਆਂ ਤਸਵੀਰਾਂ ਬਾਬਾ ਜੀ ਅਤੇ ਸਰਹੱਦੀ ਲੋਕਾਂ ਦੀ ਬਹਾਦਰੀ ਤੇ ਦੇਸ਼ ਭਗਤੀ ਦੀ ਚਰਚਾ ਸਾਰੇ ਸੰਸਾਰ ਵਿਚ ਫੈਲੀ।
ਸੰਪਰਦਾਏ ਬਾਬਾ ਬਿਧੀ ਚੰਦ ਜੀ ਦੇ ਮੁਖੀ ਬਾਬਾ ਦਇਆ ਸਿੰਘ ਸੁਰ ਸਿੰਘ ’ਸ਼੍ਰੋਮਣੀ ਪੰਥ ਸੇਵਕ’ ਦੀ ਉਪਾਧੀ ਦੇ ਅਸਲ ਹੱਕਦਾਰ – ਪ੍ਰੋ. ਸਰਚਾਂਦ ਸਿੰਘ ਖਿਆਲਾ
This entry was posted in ਪੰਜਾਬ.