ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਅਪਲਾਈਡ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਜਲਵਾਯੂ ਚੇਤਨਾ ਤੇ ਨੁੱਕੜ ਨਾਟਕ ਦਾ ਆਯੋਜਨ ਕੀਤਾ ਗਿਆ। ਇਸ ਗਤੀਵਿਧੀ ਦਾ ਉਦੇਸ਼ ਹੁਣ ਅਤੇ ਭਵਿੱਖ ਵਿਚ ਸਿਹਤ ਅਤੇ ਕਲਿਆਣ ਦਾ ਸਮਰਥਨ ਕਰਨ ਲਈ ਗਲੋਬਲ ਈਕੋਸਿਸਟਮ ਦੀ ਸੰਭਾਲ ਅਤੇ ਸੁਰੱਖਿਆ ਦੀ ਜ਼ਰੂਰਤ ਬਾਰੇ ਵਿਦਿਆਰਥੀਆਂ ਵਿਚ ਜਾਗਰੂਕਤਾ ਪੈਦਾ ਕਰਨਾ ਸੀ।ਈਵੈਂਟ ਦੌਰਾਨ, ਵਿਦਿਆਰਥੀਆਂ ਨੇ ਵੱਖ-ਵੱਖ ਥੀਮਾਂ ਦੇ ਰੋਲ ਪਲੇਅ ਵਿਚ ਹਿੱਸਾ ਲਿਆ, ਜਿਸ ਵਿਚ ਉਨ੍ਹਾਂ ਨੂੰ ਉਨ੍ਹਾਂ ਦੇ ਵਿਸ਼ਲੇਸ਼ਣ ਅਤੇ ਸੰਚਾਰ ਹੁਨਰ ਨੂੰ ਵਧਾਉਣ ਦੀ ਸਮਰੱਥਾ ਪ੍ਰਦਾਨ ਕੀਤੀ ਗਈ। ਜਿਸ ਵਿਚ ਇਹ ਵਿਦਿਆਰਥੀਆਂ ਅਤੇ ਫੈਕਲਟੀ ਵਿਚ ਫ਼ੌਰੀ ਜਲਵਾਯੂ ਕਾਰਵਾਈ ਦੀ ਲੋੜ ਅਤੇ ਇਸ ਦੇ ਪ੍ਰਭਾਵ ਵਿਰੁੱਧ ਕਾਰਵਾਈ ਕਰਨ ਲਈ ਪ੍ਰੇਰਨਾ ਪੈਦਾ ਕਰਨ ਦੀ ਕੋਸ਼ਿਸ਼ ਸੀ। ਇਸ ਦੇ ਨਾਲ ਹੀ ਨਾਟਕ ਰਾਹੀਂ ਨਸ਼ੀਲੇ ਪਦਾਰਥਾਂ ਦੇ ਸੇਵਨ ਤੇ ਸਮਾਜ ਅੰਦਰ ਫੈਲਦੀਆਂ ਬੁਰਾਈਆਂ ਤੇ ਵੀ ਕਰਾਰੀ ਸੱਟ ਮਾਰੀ ਗਈ । ਸਵੱਛਤਾ ਬਾਰੇ ਨੁੱਕੜ ਨਾਟਕ ’ਸਵੱਛ ਭਾਰਤ’ ਨੇ ਦਰਸ਼ਕਾਂ ਤੇ ਆਪਣੀ ਅਮਿੱਟ ਛਾਪ ਛੱਡੀ ।ਇਸ ਦੇ ਨਾਲ ਹੀ ਦੇਸ਼-ਭਗਤੀ ਗੀਤਾਂ ਅਤੇ ਕਵਿਤਾਵਾਂ ਦੇ ਗਾਇਨ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ।
ਇਸ ਪਹਿਲਕਦਮੀ ’ਤੇ ਬੋਲਦਿਆਂ ਕਾਲਜ ਦੇ ਚੇਅਰਮੈਨ ਗੁਰਚਰਨ ਸਿੰਘ ਅਤੇ ਕਾਰਜਕਾਰੀ ਡਾਇਰੈਕਟਰ ਗੁਰਕੀਰਤ ਸਿੰਘ ਨੇ ਅਪਲਾਈਡ ਸਾਇੰਸਜ਼ ਵਿਭਾਗ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਇਹ ਉਪਰਾਲਾ ਵਾਤਾਵਰਨ ਪ੍ਰਤੀ ਚੇਤੰਨ ਨਾਗਰਿਕ ਪੀੜ੍ਹੀ ਨੂੰ ਲਿਆਉਣ ਵੱਲ ਇੱਕ ਕਦਮ ਸੀ। ਉਨ੍ਹਾਂ ਅੱਗੇ ਕਿਹਾ ਕਿ ਭਵਿੱਖ ਵਿਚ ਵੀ ਅਜਿਹੇ ਕਦਮ ਚੁੱਕੇ ਚਾਹੀਦੇ ਹਨ ਜਿਸ ਨਾਲ ਨੌਜਵਾਨ ਪੀੜੀ ਵਿਚ ਇਸ ਸੰਵੇਦਨਸ਼ੀਲ ਮੁੱਦੇ ਤੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ ।