ਲੁਧਿਆਣਾ – “ਰੂਹ ਬੀਟਸ” ਚੈਨਲ ਰਾਹੀਂ ਸਰੋਤਿਆਂ ਵਿਚ ਆਪਣੀ ਪਹਿਚਾਣ ਬਣਾ ਚੁੱਕੇ ਰਮਨ ਰਾਏ (ਲੁਧਿਆਣਾ) ਸ਼ਹੀਦੀ ਸਪਤਾਹ ਤੇ ਵਡੇ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਆਪਣੀ ਨਵੀਂ ਐਲਬਮ ” ਸਾਕਾ ਚਮਕੌਰ ਸਾਹਿਬ” ਲੈ ਕੇ ਹਾਜਰ ਹੋਏ ਹਨ । ਡੂਢ ਕੋਰੜਾ ਛੰਦ ਵਿਚ ਲਿਖੀ ਹੋਈ ਛੰਦ ਬਧ ਕਵਿਤਾ ਨੂੰ ਸ ਜਸਵਿੰਦਰ ਸਿੰਘ ਰੁਪਾਲ ਨੇ ਲਿਖਿਆ ਹੈ। ਇਸ ਨੂੰ ਸੰਗੀਤ ਦਿੱਤਾ ਹੈ ਏ.ਪੀ.ਸਿੰਘ ਨੇ ਅਤੇ ਖੂਬਸੂਰਤ ਆਵਾਜ਼ ਰਾਹੀਂ ਗਾਇਆ ਹੈ ਰਮਨ ਰਾਏ ਨੇ। ਸਾਜ ਅਤੇ ਆਵਾਜ਼ ਨਾਲ ਸ਼ਿੰਗਾਰੇ ਹੋਏ ਸ਼ਬਦ ਚਮਕੌਰ ਸਾਹਿਬ ਦੇ ਸਾਕੇ ਨੂੰ ਰੂਪਮਾਨ ਕਰਦੇ ਹਨ। ਆਸ ਹੈ ਪਹਿਲਾਂ ਵਾਂਗ ਇਸ ਨੂੰ ਵੀ ਸਰੋਤਿਆਂ ਵਲੋਂ ਭਰਵਾਂ ਹੁੰਗਾਰਾ ਮਿਲੇਗਾ।