“ਅਸੀਂ ਹਰ ਤਰ੍ਹਾਂ ਦਾ ਯੁੱਧ ਕਰਨ ਲਈ ਤਿਆਰ ਹਾਂ” : ਚੀਨ

Screenshot_2025-03-05_02-45-16.resizedਬੀਜਿੰਗ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਟੈਰਿਫ਼ ਵਾਰ ਦਾ ਐਲਾਨ ਕਰ ਦਿੱਤਾ ਹੈ। ਅਮਰੀਕਾ ਨੇ ਪੂਰੀ ਦੁਨੀਆਂ ਵਿੱਚ ਵਪਾਰ ਯੁੱਧ ਦਾ ਐਲਾਨ ਕਰ ਦਿੱਤਾ ਹੈ। ਚੀਨ ਤੇ 20 ਫੀਸਦੀ ਅਤੇ ਕਨੇਡਾ – ਮੈਕਸੀਕੋ ਤੇ 25 ਫੀਸਦੀ ਆਯਾਤ ਕਰ ਲਗਾਇਆ ਜਾਵੇਗਾ। ਚੀਨ-ਕਨੇਡਾ ਨੇ ਵੀ ਰਾਸ਼ਟਰਪਤੀ ਟਰੰਪ ਦੇ ਇਸ ਫੈਂਸਲੇ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਅਸੀਂ ਵੀ ਜਵਾਬੀ ਕਾਰਵਾਈ ਕਰਾਂਗੇ। ਅਮਰੀਕਾ ਦੀਆਂ ਵਸਤਾਂ ਤੇ ਕਨੇਡਾ 25% ਟੈਕਸ ਲਗਾਏਗਾ ਅਤੇ ਚੀਨ 10 ਤੋਂ 15% ਟੈਕਸ ਲਗਾਏਗਾ।

“If war is what the U.S. wants, be it a tariff war, a trade war or any other type of war, we’re ready to fight till the end.”

Chinese Embassy in US.

ਚੀਨ ਨੇ ਅਮਰੀਕੀ ਪ੍ਰਸ਼ਾਸਨ ਨੂੰ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਜੇ ਅਮਰੀਕਾ ਯੁੱਧ ਕਰਨਾ ਚਾਹੁੰਦਾ ਹੈ ਤਾਂ ਅਸੀਂ ਅੰਤ ਤੱਕ ਯੁੱਧ ਲੜਨ ਲਈ ਤਿਆਰ ਹਾਂ। ਭਾਂਵੇ ਟੈਰਿਫ਼ ਯੁੱਧ ਹੋਵੇ ਵਪਾਰ ਯੁੱਧ ਹੋਵੇ ਜਾਂ ਹੋਰ ਕਿਸੇ ਵੀ ਤਰ੍ਹਾਂ ਦਾ ਯੁੱਧ ਹੋਵੇ। ਚੀਨ ਨੇ ਇਹ ਵੀ ਕਿਹਾ ਕਿ , “ਅਮਰੀਕਾ ਵਿੱਚ ਫੈਂਟਾਨਾਇਲ ਦੇ ਲਈ ਕੋਈ ਹੋਰ ਨਹੀਂ, ਬਲਿਕ ਅਮਰੀਕਾ ਖੁਦ ਜਿੰਮੇਵਾਰ ਹੈ। ਮਨੁੱਖੀ ਭਾਵਨਾਵਾਂ ਅਤੇ ਅਮਰੀਕੀ ਜਨਤਾ ਦੇ ਪ੍ਰਤੀ ਸਦਭਾਵਨਾ ਦੇ ਤਹਿਤ ਅਸਾਂ ਇਸ ਮੁੱਦੇ ਨਾਲ ਨਿਪਟਣ ਲਈ ਅਮਰੀਕਾ ਦੀ ਸਹਾਇਤਾ ਦੇ ਲਈ ਠੋਸ ਕਦਮ ਉਠਾਏ ਹਨ।, ਪਰ ਸਾਡੇ ਯਤਨਾਂ ਨੂੰ ਮੰਨਣ ਦੀ ਬਜਾਏ ਅਮਰੀਕਾ ਨੇ ਚੀਨ ਨੂੰ ਬਦਨਾਮ ਕਰਨ ਅਤੇ ਦੋਸ਼ ਮੜ੍ਹਨ ਦੀ ਕੋਸ਼ਿਸ਼ ਕੀਤੀ ਹੈ।”

ਚੀਨ ਨੇ ਇਹ ਵੀ ਕਿਹਾ ਕਿ ਸਾਡੇ ਉਪਰ ਦਬਾਅ ਪਾਇਆ ਜਾ ਰਿਹਾ ਹੈ ਅਤੇ ਸਾਨੂੰ ਬਲੈਕਮੇਲ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਮਰੀਕਾ ਨੇ ਸਾਡੀ ਮੱਦਦ ਕਰਨ ਦੀ ਬਜਾਏ ਸਾਨੂੰ ਦੰਡ ਦਿੱਤਾ ਹੈ। ਇਹ ਅਮਰੀਕਾ ਦੀ ਸਮੱਸਿਆ ਦਾ ਹਲ ਨਹੀਂ ਹੈ। ਚੀਨ ਨੇ ਇਹ ਵੀ ਕਿਹਾ ਕਿ ਅਸੀਂ ਕਿਸੇ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਾਂ। ਜਿਨਪਿੰਗ ਸਰਕਾਰ ਨੇ ਕਿਹਾ, ‘ਦਬਾਅ ਅਤੇ ਧੌਂਸ ਸਾਡੇ ਤੇ ਕੰਮ ਨਹੀਂ ਕਰਦੀ।’

 

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>