ਇੱਕ ਸ਼ਾਮ ਕਹਾਣੀਕਾਰ ਵਰਿਆਮ ਸਿੰਘ ਸੰਧੂ ਦੇ ਨਾਮ

Waryan Sandhu.resizedਦਸੂਹਾ – ਬੀਤੇ ਦਿਨ ਸਾਹਿਤ ਸਭਾ ਦਸੂਹਾ-ਗੜ੍ਹਦੀਵਾਲਾ (ਰਜਿ:) ਵੱਲੋਂ ਪੰਜਾਬੀ ਕਹਾਣੀ ਦੇ ਸਿਰਮੌਰ ਹਸਤਾਖ਼ਰ ਵਰਿਆਮ ਸਿੰਘ ਸੰਧੂ ਨਾਲ ਇੱਕ ਸਾਹਿਤਕ ਸ਼ਾਮ ਦਾ ਆਯੋਜਨ ਕੀਤਾ ਗਿਆ । ਇਸ ਵਿੱਚ ਉਹਨਾਂ ਆਪਣੇ ਜੀਵਨ ਸਫ਼ਰ ਦੇ ਸ਼ੁਰੂਆਤੀ ਦੌਰ ਦੀ ਪਿੱਠ-ਭੂਮੀ ਦੇ ਆਰੰਭ ਤੋਂ ਹੁਣ ਤੱਕ ਦੀਆਂ ਸਾਹਿਤਕ,ਸਮਾਜਿਕ , ਰਾਜਸੀ ਗਤੀਵਿਧੀਆਂ ਦਾ ਸੰਖੇਪ ਜਿਹਾ ਚਾਨਣਾ ਪਾਇਆ । ਉਹਨਾਂ ਦੱਸਿਆ ਕਿ ਛੋਟੀ ਕਿਸਾਨੀ ਦੀਆਂ ਤਲਖੀ ਭਰੀਆਂ ਹਕੀਕਤਾਂ ਨੇ ਉਹਨਾਂ ਅੰਦਰ ਆਪਣੇ ਹਮਜੌਲੀਆਂ ਨਾਲੋਂ ਵੱਖਰੀ ਤਰਾਂ ਦੀ ਸਾਹਿਤਕ ਸ਼ੈਲੀ ਅਪਨਾਉਣ ਲਈ ਮਜ਼ਬੂਰ ਵੀ ਕੀਤਾ ਅਤੇ ਉਤਸ਼ਾਹਤ ਵੀ, ਸਮਕਾਲ ਦੀਆਂ ਲੋਕ-ਕਲਿਆਣ ਲਹਿਰਾਂ ਨਾਲ ਸੰਪਰਕ ਬਣਾਉਣ ਤੇ ਉਹਨਾਂ ਨੂੰ ਜੇਲ ਯਾਤਰਾ ਦੀ ਹੋਣੀ ਵੀ ਹੰਢਾਉਣੀ ਪਈ, ਤਾਂ ਵੀ ਉਹਨਾਂ ਅੰਦਰਲਾ ਮਾਨੁੱਖ ਸਥਾਪਤੀ ਤੋਂ ਡਰ ਕੇ ,ਨਾ ਡੋਲਿਆ , ਨਾ ਥਿੜਕਿਆ । ਉਹਨਾਂ ਅੱਗੇ ਦੱਸਿਆ ਕਿ ਜਨ-ਕਲਿਆਣ ਲਈ ਅੰਗੇ ਟੀਚੇ ਨੂੰ ਹਰ ਪੰਜਾਬੀ ਦੀ ਜਾਣਕਾਰੀ ਦਾ ਹਿੱਸਾ ਬਣਾਉਣ ਲਈ ਪਹਿਲਾ ਕਵਿਤਾ ਨਾਮੀਂ ਸਾਹਿਤਕ ਸਿਨਫ,ਫਿਰ ਕਹਾਣੀ ਰਾਹੀਂ ਅਪਣੀ ਤਰਾਂ ਦੀ ਪੈੜ-ਚਾਲ ਅਪਨਾਈ । ਜਿੱਸ ਤੇ ਪ੍ਰਗਤੀਵਾਦ ਦੇ ਨਾਲ ਨਾਲ ਪੰਜਾਬ ਦੇ ਸੱਭਿਆਚਾਰਕ , ਸਮਾਜਿੱਕ , ਇਤਿਹਾਸਿਕ ਅੰਸ਼ਾਂ ਦੀ ਪੁਨਰ-ਸੁਰਜੀਤੀ ਦੇ ਉਪਰਾਲੇ ਵੀ ਸ਼ਾਮਿਲ ਸਨ । ਇਹਨਾਂ ਉਪਰਾਲਿਆਂ ਵਿੱਚ ਦੇਸ਼-ਭਗਤਾਂ ,ਗੱਦਰੀ ਬਾਬਿਆਂ ਕਿਸਾਨੀ ਲਹਿਰਾਂ ਸਮੇਂ ਕੀਤੀਆਂ ਕੁਰਬਾਨੀਆਂ ਵੀ ਸ਼ਾਮਿਲ ਸਨ ।

ਇਸ ਸਮੇਂ ਸਾਹਿਤ ਸਭਾ ਦਸੂਹਾ-ਗੜ੍ਹਦੀਵਾਲਾ ਰਜਿ: ਦੇ ਸਰਪ੍ਰਸਤ ਕਹਾਣੀਕਾਰ ਲਾਲ ਸਿੰਘ ਨੇ ਵਰਿਆਮ ਸਿੰਘ ਸੰਧੂ ਦੀਆਂ ਲਿਖਤਾਂ ਤੋਂ ਲਏ ਪ੍ਰਭਾਵ ਤੇ ਉਹਨਾਂ ਵਲੋਂ ਅਪਨਾਈ ਕਹਾਣੀ-ਸਿਨਫ਼ ਦੇ ਵਿਸ਼ਾ ਵਸਤੂ ਨੂੰ ਪਹਿਲ ਦੇਣ ਦਾ ਕਾਰਨ ਵੀ ਸਰੋਤਿਆਂ ਨਾਲ ਸਾਂਝਾਂ ਕੀਤਾ । ਨਾਵਲਕਾਰ ਸੁਰਿੰਦਰ ਸਿੰਘ ਨੇਕੀ ਨੇ ਵੱਖ ਵੱਖ ਵਿਸ਼ਿਆਂ ਤੇ ਲਿਖੇ ਨਾ ਨਾਵਲਾਂ ਦਾ ਸੰਖੇਪ ਵਿੱਚ ਵਰਨਣ ਕੀਤਾ । ਇਕੱਤਰਤਾ ਵਿੱਚ ਹਾਜ਼ਿਰ ਫਕੀਰ ਸਿੰਘ ਸਹੋਤਾ ਵਿਸ਼ਵ ਪ੍ਰਸਿੱਧ ਸਾਹਿਤਕ ਪੁਸਤਕਾਂ ਨੂੰ ਪੜ੍ਹ ਕੇ ਸਮਕਾਲੀ ਪੰਜਾਬੀ ਸਮਾਜ ਸਮੇਤ ਸਮਕਾਲੀ ਪੰਜਾਬੀ ਲੇਖਕ ਨੂੰ ਵੱਧ ਤੋਂ ਵੱਧ ਪੁਸਤਕ ਪੜ੍ਹਨ ਲਈ ਪ੍ਰੇਰਿਆ । ਜਰਨੈਲ ਸਿੰਘ ਘੁੰਮਣ ਨੇ ਆਪਣੇ ਪਾਠਕੀ ਸਫ਼ਰ ਦੀ ਜਾਣਕਾਰੀ ਪ੍ਰਦਾਨ ਕੀਤੀ । ਵਰਿਆਮ ਸਿੰਘ ਸੰਧੂ ਦੀ ਪਤਨੀ ਰਜਵੰਤ ਕੌਰ ਸੰਧੂ ਨੇ ਸਭਾਵਾਂ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ । ਅਮਰਜੀਤ  ਸਿੰਘ ਦੀ ਪਤਨੀ ਕੁਲਵੰਤ ਕੌਰ ਇਕੱਤਰਤਾ ਵਿੱਚ ਹੋਈ ਗੱਲ-ਬਾਤ ਤੋਂ ਪ੍ਰਭਾਵਤ ਹੋ ਕੇ ਸਕੂਲੀ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪੁਸਤਕਾਂ ਪੜ੍ਹਨ ਤੇ ਮਾਂ-ਬੋਲੀ ਪੰਜਾਬੀ ਨਾਂਲ ਵਧੇਰੇ ਸਾਂਝ ਬਣਾਉਣ ਦਾ ਅਹਿਦ ਲਿਆ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>