ਇਸਲਾਮਾਬਾਦ – ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਦਹਿਸ਼ਤਗਰਦਾਂ ਨੇ ਜਾਫਰ ਐਕਸਪ੍ਰੈਸ ਟਰੇਨ ਨੂੰ ਹਾਈਜੈਕ ਕਰ ਲਿਆ ਗਿਆ ਹੈ। ਪਾਕਿਸਤਾਨੀ ਆਰਮੀ ਬੰਧਕਾਂ ਨੂੰ ਰਿਹਾ ਕਰਵਾਉਣ ਲਈ ਆਪਣੀ ਪੂਰੀ ਤਾਕਤ ਦੀ ਵਰਤੋਂ ਕਰ ਰਹੀ ਹੈ। ਅਗਵਾਕਾਰ ਟਰੇਨ ਵਿੱਚ ਸੂਸਾਈਡ ਜੈਕਟ ਪਹਿਨ ਕੇ ਬੈਠੇ ਸਨ। ਇਸ ਰੇਲਗੱਡੀ ਵਿੱਚ 500 ਦੇ ਕਰੀਬ ਯਾਤਰੀ ਸਵਾਰ ਸਨ। ਬੀਐਲਏ ਦੇ ਦਹਿਸ਼ਤਗਰਦਾਂ ਨੇ 214 ਯਾਤਰੀਆਂ ਨੂੰ ਬੰਧਕ ਬਣਾ ਲਿਆ ਹੈ। ਇਸ ਸੰਘਰਸ਼ ਵਿੱਚ ਪਾਕਿਸਤਾਨੀ ਸੈਨਾ ਦੇ 30 ਦੇ ਕਰੀਬ ਜਵਾਨ ਮਾਰੇ ਗਏ ਹਨ। ਬੀਐਲਏ ਨੇ ਧਮਕੀ ਦਿੱਤੀ ਹੈ ਕਿ ਜੇ ਸੁਰੱਖਿਆ ਬਲ ਪਿੱਛੇ ਨਾ ਹਟੇ ਤਾਂ ਉਹ ਸਾਰੇ ਬੰਧਕਾਂ ਨੂੰ ਜਾਨ ਤੋਂ ਮਾਰ ਦੇਣਗੇ। ਪਾਕਿ ਆਰਮੀ ਨੇ 27 ਵਿਦਰੋਹੀਆਂ ਨੂੰ ਮਾਰ ਕੇ 155 ਯਾਤਰੀਆਂ ਨੂੰ ਛੁਡਵਾ ਲਿਆ ਹੈ।
ਜਾਫਰ ਐਕਸਪ੍ਰੈਸ 9 ਬੋਗੀਆਂ ਵਿੱਚ 500 ਦੇ ਕਰੀਬ ਯਾਤਰੀਆਂ ਨੂੰ ਲੈ ਕੇ ਮੰਗਲਵਾਰ ਦੁਪਹਿਰ ਨੂੰ ਕਵੇਟਾ ਤੋਂ ਪਿਸ਼ਾਵਰ ਜਾ ਰਹੀ ਸੀ ਤਾਂ ਕੁਝ ਹੱਥਿਆਰਬੰਦਾਂ ਨੇ ਗੁਡਲਾਰ ਅਤੇ ਪੀਰੂ ਕੁਨਰੀ ਦੇ ਪਹਾੜੀ ਖੇਤਰ ਦੇ ਕੋਲ ਇੱਕ ਸੁਰੰਗ ਵਿੱਚ ਇਸ ਨੂੰ ਰੋਕ ਲਿਆ। ਹਾਈਜੈਕ ਹੋਈ ਟਰੇਨ ਇਸ ਸਮੇਂ ਬੋਲਨ ਦਰੇ ਵਿੱਚ ਖੜੀ ਹੈ। ਇਹ ਪੂਰਾ ਇਲਾਕਾ ਪਹਾੜੀਆਂ ਅਤੇ ਸੁਰੰਗਾਂ ਨਾਲ ਘਿਿਰਆ ਹੋਇਆ ਹੈਜਿਸ ਕਰਕੇ ਮੋਬਾਇਲ ਨੈਟਵਰਕ ਵੀ ਨਹੀਂ ਹੈ। ਇਸ ਕਰਕੇ ਰੈਸਕਿਊ ਅਪਰੇਸ਼ਨ ਵਿੱਚ ਮੁਸ਼ਕਿਲਾਂ ਆ ਰਹੀਆਂ ਹਨ। ਬਲੋਚ ਲਿਬਰੇਸ਼ਨ ਆਰਮੀ ਨੇ ਇਸ ਹਮਲੇ ਦੀ ਜਿੰਮੇਵਾਰੀ ਲਈ ਹੈ। ਪਾਕਿਸਤਾਨ ਦੇ ਪ੍ਰਧਾਨਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਕਿਹਾ ਹੈ ਕਿ ਅਪਰੇਸ਼ਨ ਸਫ਼ਲ ਹੋਵੇਗਾ ਅਤੇ ਦਹਿਸ਼ਤਗਰਦਾਂ ਦਾ ਸਫਾਇਆ ਕਰਾਂਗੇ।