ਹੋਲੀ

ਖੁਸ਼ੀਆਂ ਦੀ ਇਹ ਹੋਵੇ ਹੋਲੀ ।

ਸਭ ਦੀ ਭਰ ਕੇ ਜਾਵੇ ਝੋਲੀ ।

ਕੱਲੇ ਕਹਿਰੇ ਜਾਂਦੇ ਨੂੰ ਫੜ੍ਹ,

ਨਾਲ਼ ਸ਼ਰਾਰਤ ਰੰਗਦੀ ਟੋਲੀ ।

ਵਰਖਾ ਰੰਗਾਂ ਦੀ ਵਿੱਚ ਤੇਜ਼ੀ,

ਚੱਲੀ ਰੰਗਾਂ ਦੀ ਹੈ ਗੋਲੀ ।

ਨਾਲ ਪਿਆਰਾਂ ਰੰਗ ਲਗਾਇਓ,

ਮਿੱਠੀ ਰੱਖਿਓ ਅਪਣੀ ਬੋਲੀ ।

ਪਿਆਰ ਮੁਹੱਬਤ ਵਧ ‘ਗੀ ਜਾਪੇ,

ਖੇਡਣ ਜਦ ਵੀ ਸਭ ਹਮਜੋਲੀ ।

ਉਸ ਦਾ ਰੰਗ ਚੜ੍ਹੇਗਾ ਚੋਖਾ,

ਰੰਗ ਵਿੱਚ ਜਿਸ ਮੁਹੱਬਤ ਘੋਲੀ ।

ਰੰਗਾਂ ਵਾਲੀ ਤੱਕੜੀ ਉੱਤੇ,

ਸਭ ਨੇ ਅੱਜ ਮੁਹੱਬਤ ਤੋਲੀ ।

ਰੰਗ ਲਗਾਉਂਦੇ ਭੰਗੜੇ ਪਾਉਂਦੇ,

ਮੁੰਡੇ ਫਿਰਦੇ ਲੈ ਕੇ ਢੋਲੀ ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>