ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਅਖੰਡ ਕੀਰਤਨੀ ਜੱਥੇ ਦੇ ਪੁਰਾਤਨ ਸਿੰਘ ਅਤੇ ਖਾੜਕੂ ਜੱਥੇਬੰਦੀ ਬੱਬਰ ਖਾਲਸਾ ਦੇ ਡਿਪਟੀ ਮੁੱਖੀ ਜਲਾਵਤਨੀ ਭਾਈ ਮਹਿਲ ਸਿੰਘ ਬੱਬਰ ਜੋ ਕਿ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਦੇ ਵੱਡਾ ਭਰਾਤਾ ਸਨ, ਬੀਤੇ ਦਿਨੀਂ ਬਿਮਾਰ ਹੋਣ ਕਰਕੇ ਅਕਾਲ ਚਲਾਣਾ ਕਰ ਗਏ ਸਨ ਪੰਥ ਵਲੋਂ ਗਹਿਰੇ ਦੁੱਖ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ । ਜਿਕਰਯੋਗ ਹੈ ਕਿ ਭਾਈ ਸਾਹਿਬ ਨੇ ਸਿੱਖ ਪੰਥ ਦੀ ਆਜ਼ਾਦੀ ਦੇ ਚਲ ਰਹੇ ਸੰਘਰਸ਼ ਵਿਚ ਅਹਿਮ ਯੋਗਦਾਨ ਪਾਇਆ ਸੀ ਜਿਸ ਕਰਕੇ ਪੁਲਿਸ ਵਲੋਂ ਉਨ੍ਹਾਂ ਅਤੇ ਪਰਿਵਾਰ ਤੇ ਅੰਨ੍ਹਾਂ ਤਸ਼ੱਦਦ ਕੀਤਾ ਗਿਆ ਸੀ । 1990 ਵਿਚ ਭਾਈ ਸਾਹਿਬ ਪਾਕਿਸਤਾਨ ਪਹੁੰਚ ਗਏ ਸਨ ਤੇ ਓਥੋਂ ਦੀ ਸੰਘਰਸ਼ ਨੂੰ ਅੱਗੇ ਤੋਰਨ ਦੇ ਵੱਖ ਵੱਖ ਉਪਰਾਲੇ ਕਰਦੇ ਰਹਿੰਦੇ ਸਨ । ਬੱਬਰ ਖਾਲਸਾ ਜੱਥੇਬੰਦੀ ਵਲੋਂ ਜੱਥੇਦਾਰ ਭਾਈ ਵਧਾਵਾ ਸਿੰਘ ਬੱਬਰ, ਜੱਥੇਦਾਰ ਭਾਈ ਅਜਾਇਬ ਸਿੰਘ ਬਾਗੜੀ, ਜੱਥੇਦਾਰ ਭਾਈ ਰੇਸ਼ਮ ਸਿੰਘ ਬੱਬਰ, ਭਾਈ ਸੰਤੋਖ ਸਿੰਘ ਖੇਲਾ, ਭਾਈ ਪਰਮਜੀਤ ਸਿੰਘ ਪੰਮਾ, ਅਖੰਡ ਕੀਰਤਨੀ ਜੱਥਾ ਵਿਸ਼ਵਵਿਆਪੀ ਦੀ 31 ਮੈਂਬਰੀ ਕਮੇਟੀ, ਅਖੰਡ ਕੀਰਤਨੀ ਜੱਥਾ (ਰਜਿਸਟਰਡ), ਭਾਈ ਬਲਬੀਰ ਸਿੰਘ ਬੈੰਸ, ਖਾਲਿਸਤਾਨ ਜਲਵਤਨ ਸਰਕਾਰ ਦੇ ਪ੍ਰਧਾਨ ਮੰਤਰੀ ਸ: ਗੁਰਮੇਜ ਸਿੰਘ ਗਿੱਲ, ਉਹਨਾਂ ਦੇ ਸਹਿਯੋਗੀ ਸਾਥੀਆਂ, ਜਥੇਦਾਰ ਬਲਬੀਰ ਸਿੰਘ ਬੱਬਰ, ਜਥੇਦਾਰ ਸਤਨਾਮ ਸਿੰਘ ਬੱਬਰ, ਭਾਈ ਸੁਬੇਗ ਸਿੰਘ ਅਤੇ ਵੱਖ ਵੱਖ ਜੱਥੇਬੰਦੀਆਂ ਵਲੋਂ ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਖਾਲਸਾ, ਭਾਈ ਜਸਵਿੰਦਰ ਸਿੰਘ ਮੌਂਟਰੀਆਲ, ਸਿੱਖ ਫੈਡਰੇਸ਼ਨ ਯੂਕੇ ਵਲੋਂ ਭਾਈ ਅਮਰੀਕ ਸਿੰਘ ਗਿੱਲ, ਭਾਈ ਦਬਿੰਦਰਜੀਤ ਸਿੰਘ, ਭਾਈ ਕੁਲਦੀਪ ਸਿੰਘ ਦਿਓਲ, ਭਾਈ ਕੁਲਵੰਤ ਸਿੰਘ ਮੁਠੱਡਾ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਭਾਈ ਰਘਵੀਰ ਸਿੰਘ ਵਾਲਸਾਲ, ਭਾਈ ਰਾਜ ਮਨਵਿੰਦਰ ਸਿੰਘ ਕੰਗ ਤੀਰ ਗਰੁੱਪ, ਭਾਈ ਸਰਬਜੀਤ ਸਿੰਘ, ਦਲ ਖਾਲਸਾ ਵਲੋਂ ਭਾਈ ਕੰਵਰਪਾਲ ਸਿੰਘ, ਬੀਬੀ ਮਨਮੀਤ ਕੌਰ, ਬੀਬੀ ਨਿਰਪ੍ਰੀਤ ਕੌਰ ਸਮੇਤ ਦੇਸ਼ ਵਿਦੇਸ਼ ਤੋ ਭਾਈ ਸਾਹਿਬ ਦੀ ਸੇਵਾਵਾਂ ਨੂੰ ਨਤਮਸਤਕ ਹੁੰਦਿਆਂ ਭਾਵਭੀਨੀ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਭਾਈ ਮਹਿਲ ਸਿੰਘ ਬੱਬਰ ਦਾ ਨਾਮ ਖਾਲਿਸਤਾਨ ਦੀ ਅਜ਼ਾਦੀ ਦੇ ਇਤਿਹਾਸ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਜੁਝਾਰੂਆਂ ਵਜੋਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ ਅਤੇ ਆਗੂਆਂ ਨੇ ਸਮੂਹ ਪੰਥ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਜੀਵਨ ਅਤੇ ਸੰਘਰਸ਼ ਪ੍ਰਤੀ ਨਿਭਾਈ ਭੂਮਿਕਾ ਤੋਂ ਅੱਜ ਪੰਥ ਦੇ ਨੌਜਵਾਨਾਂ ਨੂੰ ਸੇਧ ਲੈ ਕੇ ਅੱਗੇ ਵਧਣ ਦੀ ਲੋੜ ਹੈ। ਜਿਕਰਯੋਗ ਹੈ ਕਿ ਵੱਖ ਵੱਖ ਜੱਥੇਬੰਦੀਆਂ ਵਲੋਂ ਸਮੂਹ ਪੰਥ ਨੂੰ ਅਪੀਲ ਕੀਤੀ ਗਈ ਹੈ ਕਿ ਭਾਈ ਮਹਿਲ ਸਿੰਘ ਬੱਬਰ ਨੂੰ ਸਮਰਪਿਤ ਆਪੋ ਆਪਣੇ ਇਲਾਕਿਆ ਦੇ ਗੁਰੂਘਰਾਂ ਅੰਦਰ ਅਖੰਡ ਪਾਠ ਸਾਹਿਬ ਅਤੇ ਪ੍ਰੋਗਰਾਮ ਉਲੀਕੇ ਜਾਣ ।
ਭਾਈ ਮਹਿਲ ਸਿੰਘ ਬੱਬਰ ਨੂੰ ਪੰਥ ਵਲੋਂ ਭੇਂਟ ਕੀਤੀ ਗਈ ਸ਼ਰਧਾਂਜਲੀ
This entry was posted in ਪੰਜਾਬ.