ਕੈਲੇਫੋਰਨੀਆ ਦੀ ਸਿਹਤ ਤੇ ਸੁਰੱਖਿਆ ਕਮੇਟੀ ਵੱਲੋਂ ਅੰਤਰਰਾਸ਼ਟਰੀ ਦਮਨ (ਟਰਾਂਸ ਨੈਸ਼ਨਲ) ਬਿੱਲ ਐਸਬੀ 509 ਨੂੰ ਮਨਜ਼ੂਰੀ

image_750x_67ecb79cef4a8.resizedਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਕੈਲੇਫੋਰਨੀਆ ਦੀ ਸਿਹਤ ਅਤੇ ਸੁਰੱਖਿਆ ਕਮੇਟੀ ਵੱਲੋਂ ਟਰਾਂਸ ਨੈਸ਼ਨਲ ਬਿੱਲ ਨੂੰ ਮਨਜ਼ੂਰ ਕਰਕੇ ਕੈਲੇਫੋਰਨੀਆ ਅਸੈਂਬਲੀ  ਵਿੱਚ ਪੇਸ਼ ਕਰਣ ਲਈ ਰਾਹ ਪੱਧਰਾ ਕਰ ਦਿੱਤਾ ਹੈ। ਹਰੇਕ ਬਿੱਲ ਅੰਸੈਬਲੀ ਵਿੱਚ ਜਾਣ ਤੋਂ ਪਹਿਲਾਂ, ਕਈ ਕਮੇਟੀਆਂ ਵਿੱਚ ਉਸਦੀ ਜ਼ਰੂਰਤ ਤੇ ਵਾਜਿਬ ਹੋਣ ਦੀਆਂ ਬਹਿਸਾਂ ਹੁੰਦੀਆਂ ਹਨ। ਇਹਨਾਂ ਕਮੇਟੀਆਂ ਦੀ ਮਨਜ਼ੂਰੀ ਤੋਂ ਬਾਅਦ ਹੀ ਬਿੱਲ ਆਖਰੀ ਪ੍ਵਵਾਣਗੀ ਲਈ ਕੈਲੇਫੋਰਨੀਆ ਅਂਸੈਬਲੀ ਵਿੱਚ ਪੇਸ਼ ਕੀਤਾ ਜਾਂਦਾ ਹੈ। ਅਸੈਂਬਲੀ ਵਿੱਚ ਪਾਸ ਹੋਣ ਤੋਂ ਬਾਅਦ ਗਵਰਨਰ ਦੇ ਦਸਤਖ਼ਤਾਂ ਨਾਲ ਉਹ ਬਿੱਲ ਲਾਗੂ ਹੁੰਦਾ ਹੈ। ਟਰਾਂਸ ਨੈਸ਼ਨਲ (ਅੰਤਰਰਾਸ਼ਟਰੀ ਦਮਨ) ਦਾ ਅਰਥ ਹੈ ਜਦੋਂ ਇੱਕ ਸਰਕਾਰ ਜਾਂ ਕੋਈ ਅਧਿਕਾਰਤ ਸੰਸਥਾ ਆਪਣੀ ਸੀਮਾ ਤੋਂ ਬਾਹਰ ਹੋਰ ਦੇਸ਼ਾਂ ਵਿੱਚ ਰਹਿ ਰਹੀਆਂ ਆਪਣੇ ਵਿਰੋਧੀਆਂ, ਘੱਟ ਗਿਣਤੀ ਸਮੂਹਾਂ ਜਾਂ ਵਿਅਕਤੀਆਂ ਖਿਲਾਫ਼ ਦਬਾਅ ਬਣਾਉਂਦੀ ਹੈ, ਉਨ੍ਹਾਂ ਨੂੰ ਧਮਕੀਆਂ ਦਿੰਦੀ ਹੈ ਜਾਂ ਉਨ੍ਹਾਂ ਉਤੇ ਹਮਲੇ ਕਰਵਾਉਂਦੀ ਹੈ। ਇਸ ਵਿੱਚ ਅਕਸਰ ਵਿਦੇਸ਼ਾਂ ਵਿੱਚ ਰਹਿੰਦੇ ਨਿਵਾਸੀਆਂ ਨੂੰ ਜਾਸੂਸੀ ਕਰਕੇ ਨਿਸ਼ਾਨਾ ਬਣਾਉਣਾ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਭਾਰਤ ਵਿੱਚ ਤੰਗ ਕਰਨਾ, ਜਾਂ ਕਿਸੇ ਵੀ ਤਰੀਕੇ ਨਾਲ ਉਨ੍ਹਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰਨੀ ਸ਼ਾਮਲ ਹੁੰਦੀ ਹੈ। ਭਾਰਤ ਵੱਲੋਂ ਵਿਦੇਸ਼ਾਂ ਵਿੱਚ ਸਿੱਖਾਂ ਦੇ ਕਤਲ ਜਿਹਨਾਂ ਵਿੱਚ ਭਾਈ ਹਰਦੀਪ ਸਿੰਘ ਨਿੱਝਰ, ਭਾਈ ਅਵਤਾਰ ਸਿੰਘ ਅਤੇ ਭਾਈ ਪਰਮਜੀਤ ਸਿੰਘ ਪੰਜਵੜ ਹਨ ਜਾਂ ਇਰਾਦਾ ਕਤਲ ਜਿਸ ਵਿੱਚ ਸਰਦਾਰ ਗੁਰਪਤਵੰਤ ਸਿੰਘ ਪੰਨੂ, ਡਾਕਟਰ ਪ੍ਰਿਤਪਾਲ ਸਿੰਘ ਜਾਂ ਹੋਰ ਸਿੱਖਾਂ ਨੂੰ ਵੀਜ਼ੇ ਨਾਂ ਦੇਣ ਦੀਆਂ ਧਮਕੀਆਂ ਇਸਦੀਆਂ ਖ਼ਾਸ ਉਦਾਹਰਣਾਂ ਹਨ। ਐਸਬੀ 509 ਬਿੱਲ ਇਸੇ ਗੱਲ ਨੂੰ ਲੈ ਕੇ ਤਿਆਰ ਕੀਤਾ ਗਿਆ ਹੈ, ਤਾਂ ਜੋ ਅਮਰੀਕਾ ਵਿੱਚ ਭਾਰਤੀ ਸਰਕਾਰ ਵਲੋਂ ਘੱਟ ਗਿਣਤੀ ਭਾਈਚਾਰਿਆਂ ਉਤੇ ਹੋ ਰਹੇ ਦਮਨ ਨੂੰ ਰੋਕਣ ਲਈ ਨਵੇਂ ਕਾਨੂੰਨੀ ਕਦਮ ਚੁੱਕੇ ਜਾ ਸਕਣ। ਕੈਲੇਫੋਰਨੀਆ ਦੇ ਵੱਖ-ਵੱਖ ਗੁਰਦੂਆਰਾ ਕਮੇਟੀਆਂ ਅਤੇ ਪੰਥਕ ਸੰਸਥਾਵਾਂ ਨੇ ਸੈਨੇਟਰ ਅੰਨਾ ਕਾਬਾਲੇਰੋ ਅਤੇ ਅਸੈਂਬਲੀ ਮੈਂਬਰ ਬੀਬੀ ਡਾਕਟਰ ਜਸਮੀਤ ਕੌਰ ਬੈਂਸ ਦਾ ਧੰਨਵਾਦ ਕਰਦੇ ਹੋਏ ਉਹਨਾਂ ਵੱਲੋਂ ਲਏ ਗਏ ਨਿਧੜਕ ਸਟੈਂਡ ਦੀ ਪ੍ਰਸ਼ੰਸਾ ਕੀਤੀ। ਇਹਨਾਂ ਦੋਹਾਂ ਵੱਲੋਂ ਐਸਬੀ 509 ਬਿੱਲ ਨੂੰ ਲਿਖਣ ਅਤੇ ਪੇਸ਼ ਕੀਤਾ ਗਿਆ। ਇਸ ਬਿੱਲ ਦੀ ਵਿਰੋਧਤਾ 15 ਤੋਂ ਉੱਪਰ ਮੋਦੀ ਪੱਖੀ ਹਿੰਦੂ ਸੰਸਥਾਵਾਂ ਅਤੇ ਆਰਐਸਐਸ ਨੇ ਕੀਤੀ ਪਰ ਇਹ ਬਿੱਲ ਕਮੇਟੀ ਨੂੰ ਸਰਬਸੰਮਤੀ ਨਾਲ ਪ੍ਰਵਾਣ ਕਰ ਲਿਆ ਹੈ। ਸਿੱਖ ਪੰਚਾਇਤ ਦੇ ਭਾਈ ਕਸ਼ਮੀਰ ਸਿੰਘ ਸ਼ਾਹੀ ਨੇ ਉਹਨਾਂ ਸਾਰੇ ਗੁਰਦੁਆਰਾ ਸਾਹਿਬ ਕਮੇਟੀਆਂ ਅਤੇ ਸਿੱਖ ਸੰਸਥਾਵਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸਦੇ ਹੱਕ ਵਿੱਚ ਚਿੱਠੀਆਂ ਲਿਖ ਕੇ ਇਸਦਾ ਸਮਰਥਨ ਕੀਤਾ।

This entry was posted in ਅੰਤਰਰਾਸ਼ਟਰੀ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>