ਨਿਊਯਾਰਕ- ਨਾਸਾ ਨੇ ਇਹ ਦਾਅਵਾ ਕੀਤਾ ਹੈ ਕਿ ਆਕਾਸ਼ ਤੋਂ ਪ੍ਰਿਥਵੀ ਵੱਲ ਵੱਧਣ ਵਾਲਾ ਯੂਏਆਰਐਸ ਸੈਟੇਲਾਈਟ ਅਮਰੀਕਾ ਦੇ ਪੱਛਮੀ ਤੱਟ ਤੇ ਪ੍ਰਸ਼ਾਂਤ ਮਹਾਂਸਾਗਰ ਵਿੱਚ ਡਿੱਗਿਆ ਹੈ। ਪਿੱਛਲੇ ਕੁਝ ਦਿਨਾਂ ਤੋਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਇਸ ਸੇਟੇਲਾਈਟ ਦਾ ਮਲਬਾ ਕਿਤੇ ਵੀ ਡਿੱਗ ਸਕਦਾ ਹੈ। ਸਮੁੰਦਰ ਵਿੱਚ ਡਿੱਗਣ ਨਾਲ ਪ੍ਰਿਥਵੀ ਤੇ ਨੁਕਸਾਨ ਹੋਣ ਦਾ ਖਤਰਾ ਟਲਿਆ।
ਅਮਰੀਕਾ ਦੇ ਇਤਿਹਾਸ ਵਿੱਚ ਪਿੱਛਲੇ 30 ਸਾਲਾਂ ਵਿੱਚ ਪਹਿਲੀ ਵਾਰ ਨਾਸਾ ਦਾ ਇੰਨਾ ਵੱਡਾ ਸੈਟੇਲਾਈਟ ਧਰਤੀ ਤੇ ਡਿੱਗਿਆ ਹੈ। ਨਾਸਾ ਦੇ ਮੁੱਖ ਵਿਗਿਆਨੀ ਨਿਕ ਜਾਨਸਨ ਦਾ ਕਹਿਣਾ ਹੈ, “ ਹੁਣ ਤੱਕ ਕਿਸੇ ਨੇ ਇਹ ਨਹੀਂ ਕਿਹਾ ਕਿ ਉਸ ਨੇ ਸੈਟੇਲਾਈਟ ਦੇ ਮਲਬੇ ਨੂੰ ਵੇਖਿਆ ਹੈ। ਅਸੀਂ ਅਜਿਹੀਆਂ ਖ਼ਬਰਾਂ ਲਈ ਆਪਣੀਆਂ ਅੱਖਾਂ ਅਤੇ ਕੰਨ ਖੁਲ੍ਹੇ ਰਖਾਂਗੇ। ਜੇ ਕੋਈ ਅਜਿਹਾ ਦਾਅਵਾ ਕਰਦਾ ਹੈ ਤਾਂ ਅਸੀਂ ਉਸ ਦੀ ਪੁਸ਼ਟੀ ਕਰਨ ਦਾ ਯਤਨ ਕਰਾਂਗੇ।” ਨਾਸਾ ਨੇ ਲੋਕਾਂ ਨੂੰ ਇਹ ਅਪੀਲ ਕੀਤੀ ਸੀ ਕਿ ਜੇ ਕਿਸੇ ਨੂੰ ਸੈਟੇਲਾਈਟ ਦਾ ਮਲਬਾ ਮਿਲਦਾ ਹੈ ਤਾਂ ਉਹ ਉਸ ਨੂੰ ਛੂਹੇ ਨਾਂ ਕਿਉਂਕਿ ਉਸ ਦਾ ਤਾਪਮਾਨ ਬਹੁਤ ਜਿਆਦਾ ਹੋ ਸਕਦਾ ਹੈ।