ਮੁੰਬਈ- ਭਾਜਪਾ ਵਿੱਚ ਵੀ ਅੰਦਰੂਨੀ ਜੰਗ ਜੋਰਾਂ ਤੇ ਹੈ। ਬਾਲ ਠਾਕੁਰੇ ਨੇ ਬੀਜੇਪੀ ਵਿੱਚ ਚਲ ਰਹੀ ਗੁੱਟਬਾਜ਼ੀ ਤੇ ਚਿੰਤਾ ਜਾਹਿਰ ਕੀਤੀ ਹੈ ਅਤੇ ਮੋਦੀ ਵਲੋਂ ਬੀਜੇਪੀ ਦੀ ਰਾਸ਼ਟਰੀ ਕਾਰਜਕਾਰਨੀ ਵਿੱਚ ਸ਼ਾਮਿਲ ਨਾਂ ਹੋਣ ਨੂੰ ਹੈਰਾਨੀਜਨਕ ਘਟਨਾ ਦਸਿਆ ਹੈ। ਠਾਕੁਰੇ ਨੇ ਸਾਮਨਾ ਵਿੱਚ ਛਪੀ ਸੰਪਾਦਕੀ ਵਿੱਚ ਲਿਖਿਆ ਹੈ ਕਿ ਆਰਐਸਐਸ,ਗੜਕਰੀ ਅਤੇ ਅਡਵਾਨੀ ਨੇ ‘ਤ੍ਰਿਫੁੱਲਾ ‘ ਚੂਰਨ ਬਣਾਇਆ ਹੈ ਜਿਸ ਵਿੱਚ ਸੱਭ ਤੋਂ ਜਿਆਦਾ ਤਕਲੀਫ਼ ਮੋਦੀ ਨੂੰ ਹੋ ਰਹੀ ਹੈ।
ਬਾਲ ਠਾਕੁਰੇ ਨੇ ਲਿਖਿਆ ਹੈ ਕਿ ਮੋਦੀ ਨੇ ਰਾਸ਼ਟਰੀ ਕਾਰਜਕਾਰਨੀ ਵਿੱਚ ਹਿੱਸਾ ਨਾਂ ਲੈਣ ਲਈ ਨਰਾਤਿਆਂ ਦਾ ਜੋ ਬਹਾਨਾ ਬਣਾਇਆ ਹੈ ਕੀ ਉਸ ਤੇ ਭਰੋਸਾ ਕੀਤਾ ਜਾ ਸਕਦਾ ਹੈ। ਗੁਜਰਾਤ, ਭਾਜਪਾ ਲਈ ਇੱਕ ਪ੍ਰਯੋਗਸ਼ਾਲਾ ਹੈ ਅਤੇ ਜੇ ਪ੍ਰਯੋਗਸ਼ਾਲਾ ਵਿੱਚ ਮਿਸ਼ਰਣ ਗਲਤ ਹੋਵੇ ਤਾਂ ਧਮਾਕਾ ਹੁੰਦਾ ਹੈ ਅਤੇ ਫਿਰ ਹਾਦਸਾ ਹੋ ਜਾਂਦਾ ਹੈ। ਬੀਜੇਪੀ ਵਿੱਚ ਹੁਣ ਕਿਸ ਤਰ੍ਹਾਂ ਦਾ ਧਮਾਕਾ ਹੋਵੇਗਾ ਹੁਣੇ ਇਸ ਬਾਰੇ ਦਸਣਾ ਮੁਸ਼ਕਿਲ ਹੈ। ਠਾਕੁਰੇ ਨੇ ਇਹ ਵੀ ਲਿਖਿਆ ਹੈ, “ਕਾਂਗਰਸ ਵਿੱਚ ਅੱਗ ਜਿਥੇ ਠੰਢੀ ਹੋ ਰਹੀ ਹੈ ਉਥੇ ਬੀਜੇਪੀ ਵਿੱਚ ਅੱਗ ਤੇਜ਼ੀ ਪਕੜ ਰਹੀ ਹੈ।”
It is really surprising what these politicians are upto,be it congress,BJP or others All are helping each other to divert the attention of the public It is true that they are masure Bhai(Nephews) and are there to luto India.Can some one teach them lesson.Anna tried,Ramdev going all out but What is the end result We stand there where we were. SHAME