ਮੋਗਾਦਿਸ਼ੂ- ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਵਿੱਚ ਮੰਗਲਵਾਰ ਨੂੰ ਸਿਖਿਆ ਮੰਤਰਾਲੇ ਦੇ ਨਜ਼ਦੀਕ ਹੋਏ ਇੱਕ ਆਤਮਘਾਤੀ ਕਾਰ ਬੰਬ ਵਿਸਫੋਟ ਵਿੱਚ ਘੱਟ ਤੋਂ ਘੱਟ 70 ਲੋਕ ਮਾਰੇ ਗਏ।
ਰਾਜਧਾਨੀ ਵਿੱਚ ਹੋਇਆ ਇਹ ਬੰਬ ਵਿਸਫੋਟ ਏਨਾ ਜਬਰਦਸਤ ਸੀ ਕਿ ਉਸ ਦੀ ਆਵਾਜ਼ ਮੀਲਾਂ ਤੱਕ ਸੁਣੀ ਗਈ। ਇਸ ਧਮਾਕੇ ਵਿੱਚ 50 ਦੇ ਕਰੀਬ ਲੋਕ ਜਖਮੀ ਹੋਏ ਹਨ। ਜਖਮੀਆਂ ਵਿੱਚ ਜਿਆਦਾਤਰ ਵਿਦਿਆਰਥੀ ਹਨ। ਵਿਸਫੋਟ ਵਿੱਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਝੁਲਸੀਆਂ ਹੋਈਆਂ ਸਨ। ਜਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇੱਕ ਇਸਲਾਮੀ ਅੱਤਵਾਦੀ ਸੰਗਠਨ ਅਲ-ਸ਼ਬਾਬ ਨੇ ਇਸ ਹਮਲੇ ਦੀ ਜਿੰਮੇਵਾਰੀ ਲਈ ਹੈ।