ਫਤਹਿਗੜ੍ਹ ਸਾਹਿਬ -: “ਪਾਕਿਸਤਾਨੀ ਵਿਦੇਸ਼ ਵਜੀਰ ਬੀਬੀ ਹਿਨਾਂ ਰੁਬਾਨੀ ਖਾਰ ਵੱਲੋ ਇਹ ਕਹਿਣਾ ਕਿ ਕਸ਼ਮੀਰ ਦੀ ਸਮੱਸਿਆਂ ਨੂੰ ਹੱਲ ਕਰਨ ਤੋ ਬਿਨਾਂ ਏਸੀਆ ਖਿਤੇ ਵਿਚ ਅਮਨ-ਚੈਨ ਨਹੀ ਹੋ ਸਕਦੀ ਦੀ ਗੱਲ ਬੇਸੱਕ ਦਰੁੱਸਤ ਹੈ, ਪਰ ਬੀਬੀ ਹਿਨਾਂ ਖਾਰ ਇਹ ਭੁੱਲ ਗਏ ਹਨ ਕਿ ਮੁਲਕ ਦੀ 1947 ਦੀ ਵੰਡ ਸਮੇ ਅੰਗਰੇਜਾਂ ਵੱਲੋ ਮੁਸਲਿਮ ਕੌਮ ਨੂੰ ਉਹਨਾ ਦਾ ਵੱਖਰਾਂ ਮੁਲਕ ਪਾਕਿਸਤਾਨ ਅਤੇ ਹਿੰਦੂ ਕੌਮ ਨੂੰ ਵੱਖਰਾਂ ਮੁਲਕ ਹਿੰਦੁਸਤਾਨ ਮਿਲ ਗਿਆ ਸੀ । ਜਦੋ ਕਿ ਤੀਜੀ ਧਿਰ ਸਿੱਖ ਕੌਮ ਨੂੰ ਉਹਨਾ ਦਾ ਘਰ ਪ੍ਰਾਪਤ ਨਹੀ ਹੋਇਆ । ਇਸ ਲਈ ਕਸ਼ਮੀਰ ਦੀ ਸਮੱਸਿਆਂ ਹੱਲ ਕਰਨ ਦੇ ਨਾਲ-ਨਾਲ ਮੁਸਲਿਮ ਅਤੇ ਹਿੰਦੂ ਕੌਮ ਦੀ ਦੁਸਮਣੀ ਨੂੰ ਖਤਮ ਕਰਨ ਅਤੇ ਏਸੀਆਂ ਖਿਤੇ ਵਿਚ ਸਥਾਈ ਤੌਰ ਤੇ ਅਮਨ-ਚੈਨ ਕਾਇਮ ਕਰਨ ਲਈ ਇਹ ਜਰੂਰੀ ਹੈ ਕਿ ਹਿੰਦ ਅਤੇ ਪਾਕਿ ਦੋਵਾਂ ਦੁਸ਼ਮਣ ਤਾਕਤਾਂ ਦੇ ਵਿਚਕਾਰ ਸਿੱਖ ਵਸੋ ਵਾਲੇ ਇਲਾਕਿਆ ਪੰਜਾਬ, ਰਾਜਸਥਾਨ, ਹਰਿਆਣਾ, ਚੰਡੀਗੜ੍ਹ (ਯੂ.ਟੀ), ਜੰਮੂ ਕਸ਼ਮੀਰ, ਲੇਹ ਲਦਾਂਖ ਇਲਾਕਿਆ ਵਿਚ ਸਿੱਖ ਕੌਮ ਦੇ ਬਿਨ੍ਹਾ ‘ਤੇ ਬਫਰ ਸਟੇਟ ਖ਼ਾਲਿਸਤਾਨ ਕਾਇਮ ਕੀਤਾ ਜਾਵੇ । ਤਦ ਹੀ ਇਹਨਾ ਤਿੰਨੇ ਕੌਮਾਂ ਵਿਚਕਾਰ ਸੰਤੁਲਨ ਕਾਇਮ ਰਹਿ ਸਕੇਗਾ ਅਤੇ ਏਸੀਆਂ ਖਿਤੇ ਦੇ ਮਹੌਲ ਨੂੰ ਖੁਸ਼ਗਵਾਰ ਬਣਾਇਆ ਜਾ ਸਕੇਗਾ ਵਰਨਾ ਇਹਨਾ ਦੋਵਾ ਮੁਲਕਾਂ ਵੱਲੋ ਮਿਜਾਇਲਾਂ ਦੇ ਕੀਤੇ ਜਾ ਰਹੇ ਪ੍ਰਿਖਣ ਮਨੁੱਖਤਾ ਦਾ ਘਾਣ ਕਰਦੇ ਰਹਿਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਬੀ ਹਿਨਾਂ ਰੁਬਾਨੀ ਖਾਰ ਵੱਲੋ ਬੀਤੇ ਦਿਨੀ ਪ੍ਰਗਟਾਏ ਗਏ ਅਧੂਰੇ ਵਿਚਾਰਾਂ ਨੂੰ ਸੰਪੂਰਨ ਕਰਦੇ ਹੋਏ ਕੌਮਾਤਰੀ ਨਿਤੀ ਅਧੀਨ ਇਕ ਬਿਆਨ ਜਾਰੀ ਕਰਦੇ ਹੋਏ ਪ੍ਰਗਟਾਏ । ਉਹਨਾ ਕਿਹਾ ਕਿ 1947 ਦੀ ਮੁਲਕ ਦੀ ਵੰਡ ਸਮੇ ਸਿੱਖ ਕੌਮ ਨੂੰ ਜਬਰੀ ਹਿੰਦੂਆਂ ਨਾਲ ਜੋੜਨ ਦੀ ਗੁਸਤਾਖੀ ਕੀਤੀ ਗਈ ਸੀ, ਜੋ ਕਦੇ ਵੀ ਨਾ ਕਦੇ ਗੁਲਾਮ ਰਹੀ ਹੈ ਅਤੇ ਨਾ ਰਹੇਗੀ । ਬਫਰ ਸਟੈਟ ਨੂੰ ਕਾਇਮ ਕਰਨ ਤੋ ਬਿਨਾਂ ਇਥੇ ਅਮਨ-ਚੈਨ ਨੂੰ ਕਾਇਮ ਨਹੀ ਕੀਤਾ ਜਾ ਸਕਦਾ । ਉਹਨਾ ਹਿੰਦ ਦੇ ਸਮਾਜ ਸੇਵੀ ਆਗੂ ਸ੍ਰੀ ਅੰਨਾ ਹਜਾਰੇ ਵੱਲੋ ਹਰਿਆਣਾ ਦੇ ਹਿਸਾਰ ਹਲਕੇ ਤੋ ਹੋ ਰਹੀ ਉੱਪ ਚੋਣ ਮੌਕੇ ਕੇਵਲ ਕਾਂਗਰਸ ਜਮਾਤ ਦੀ ਵਿਰੋਧਤਾ ਕਰਕੇ, ਬੀਜੇਪੀ ਜਾ ਲੋਕ ਦਲ ਵਰਗੀਆ ਰਿਸਵਤਖੋਰ ਜਮਾਤਾਂ ਦਾ ਪੱਖ ਪੂਰਕੇ ਨੇਕ ਉੱਦਮ ਦੀ ਪ੍ਰਾਪਤੀ ਦੇ ਮਿਸ਼ਨ ਵਿਚ ਵੱਡੀ ਰੁਕਾਵਰ ਖੜ੍ਹੀ ਕਰ ਦਿਤੀ ਹੈ । ਸ੍ਰੀ ਅੰਨਾ ਹਜਾਰੇ ਦੀ ਨਜ਼ਰ ਵਿਚ ਭਾਜਪਾ ਅਤੇ ਲੋਕ ਦਲ ਦੀਆ ਸਿਆਸੀ ਜਮਾਤਾਂ ਦੁੱਧ ਧੋਤੀਆ ਕਿਵੇ ਬਣ ਗਈਆਂ ਹਨ ? ਜਿਹਨਾਂ ਦੀ ਅਸਿੱਧੇ ਤੌਰ ਤੇ ਅੰਨਾ ਹਜਾਰੇ ਮਦਦ ਕਰਨ ਜਾ ਰਿਹੇ ਹਨ । ਸ. ਮਾਨ ਨੇ ਕਿਹਾ ਕਿ ਰਿਸਵਤਖੋਰੀ ਅਤੇ ਗੈਰ ਸਮਾਜੀ ਕਾਰਵਾਈਆਂ ਵਾਲੇ ਹਮਾਮ ਵਿਚ ਉਪਰੋਕਤ ਕਾਂਗਰਸ,ਭਾਜਪਾ ਜਾ ਲੋਕ ਦਲ ਦੀਆ ਪਾਰਟੀਆ ਅਲਫ ਨੰਗੀਆਂ ਖੜ੍ਹੀਆਂ ਹਨ । ਫਿਰ ਕਾਂਗਰਸ ਜਮਾਤ ਨੂੰ ਨਿਸ਼ਾਨਾ ਬਣਾਉਦੇ ਹੋਏ ਭਾਜਪਾ ਅਤੇ ਲੋਕ ਦਲ ਦੇ ਕਾਲੇ ਕਾਰਨਾਮਿਆਂ ਨੂੰ ਨਜ਼ਰ ਅੰਦਾਜ ਕਿਉ ਕੀਤਾ ਜਾ ਰਿਹਾ ਹੈ ? ਉਹਨਾ ਕਿਹਾ ਕਿ ਕਿੰਨਾ ਚੰਗਾ ਹੁੰਦਾ ਕਿ ਜੇਕਰ ਸ੍ਰੀ ਅੰਨਾ ਹਜਾਰੇ ਇਸ ਸਮੇ ਉਪਰੋਕਤ ਤਿੰਨੇ ਜਮਾਤਾਂ ਨੂੰ ਹਰਾਉਣ ਦਾ ਸੱਦਾ ਦੇਕੇ ਕਿਸੇ ਉਚੇ ਇਖਲਾਕ ਵਾਲੀ ਨਵੀ ਧਿਰ ਨੂੰ ਮਜਬੂਤ ਕਰਨ ਦਾ ਪ੍ਰੋਗਰਾਮ ਦਿੰਦੇ ਜਾ ਫਿਰ ਲੋਕਾਈ ਨੂੰ ਇਸ ਉੱਪ ਚੋਣ ਦਾ ਬਾਈਕਾਟ ਕਰਨ ਦਾ ਸੰਦੇਸ ਦੇਕੇ ਉੱਚ ਇਖਲਾਕੀ ਕਦਰਾਂ-ਕੀਮਤਾਂ ਨੂੰ ਮਜਬੂਤ ਕਰਦੇ ।